ਦੁਨੀਆ ਦੇ ਸਭ ਤੋਂ ਵੱਡੇ ਮੰਚ ਯੂ. ਐੱਨ. ''ਚ 39 ਦੇਸ਼ਾਂ ਨੇ ਘੇਰਿਆ ਚੀਨ

10/07/2020 2:00:58 PM


ਜੇਨੇਵਾ- ਦੁਨੀਆ ਦੇ ਸਭ ਤੋਂ ਵੱਡੇ ਮੰਚ 'ਤੇ ਚੀਨ ਨੂੰ ਫਟਕਾਰ ਖਾਣੀ ਪਈ ਹੈ। ਸੰਯੁਕਤ ਰਾਸ਼ਟਰ ਸੰਘ ਵਿਚ ਹਾਂਗਕਾਂਗ, ਤਿੱਬਤ ਅਤੇ ਆਪਣੇ ਹੀ ਦੇਸ਼ ਦੇ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰ ਦੱਬਣ ਅਤੇ ਲੰਬੇ ਸਮੇਂ ਤੋਂ ਦੁਨੀਆ ਦੀ ਆਲੋਚਨਾ ਦਾ ਸਾਹਮਣਾ ਕਰ ਰਹੇ ਚੀਨ ਖ਼ਿਲਾਫ਼ ਸੰਯੁਕਤ ਰਾਸ਼ਟਰ ਦੇ ਵਿਰੋਧ ਵਿਚ 39 ਦੇਸ਼ਾਂ ਨੇ ਆਵਾਜ਼ ਮਜ਼ਬੂਤ ਕੀਤੀ ਤੇ ਉਸ ਨੂੰ ਉਸ ਦੀਆਂ ਵਧੀਕੀਆਂ ਤੇ ਜ਼ੁਲਮਾਂ ਕਾਰਨ ਘੇਰਿਆ।

ਯੂ. ਐੱਨ. ਵਿਚ ਤਕਰੀਬਨ 40 ਪੱਛਮੀ ਦੇਸ਼ਾਂ ਚੀਨੀ ਐੱਚ. ਆਰ. ਪਾਲਸੀ ਅਤੇ ਘੱਟ ਗਿਣਤੀ ਸਮੂਹਾਂ ਨਾਲ ਚੀਨ ਦੇ ਵਰਤਾਅ ਨੂੰ ਲੈ ਕੇ ਸ਼ੀ ਜਿਨਪਿੰਗ ਦੀ ਸਰਕਾਰ ਨੂੰ ਲੰਬੇ ਹੱਥੀਂ ਲਿਆ । ਸ਼ਿਨਜਿਆਂਗ ਅਤੇ ਤਿੱਬਤ ਦੀ ਮਨੁੱਖੀ ਅਧਿਕਾਰ ਪਾਲਸੀ ਨੂੰ ਲੈ ਕੇ ਚੀਨ ਦੇ ਨਵੇਂ ਵਿਵਾਦਤ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਪ੍ਰਭਾਵ 'ਤੇ ਗੰਭੀਰ ਚਿੰਤਾ ਜਤਾਈ ਗਈ। 
ਅਮਰੀਕਾ, ਯੂਰਪੀ ਦੇਸ਼ਾਂ, ਜਾਪਾਨ ਨੇ ਵੀ ਚੀਨ ਨੂੰ ਫਟਕਾਰ ਲਗਾਈ। ਯੂ. ਐੱਨ. ਮਨੁੱਖੀ ਅਧਿਕਾਰ ਚੀਫ ਮਿਸ਼ੇਲ ਬਚੇਲੇਟ ਸਣੇ ਸਾਰੇ ਦੇਸ਼ਾਂ ਨੇ ਚੀਨੀ ਡਿਟੈਂਸ਼ਨ ਕੈਂਪਾਂ ਵਿਚ ਉਈਗਰ ਮੁਸਲਮਾਨਾਂ ਨੂੰ ਤੰਗ ਕਰਨ ਵਿਰੁੱਧ ਆਵਾਜ਼ ਨੂੰ ਬੁਲੰਦ ਕੀਤਾ ਤੇ ਚੀਨ ਨੂੰ ਘੇਰਿਆ। ਹਾਂਗਕਾਂਗ ਵਿਚ ਵੱਧ ਰਹੇ ਚੀਨੀ ਦਖ਼ਲ ਖ਼ਿਲਾਫ਼ ਵੀ ਉਨ੍ਹਾਂ ਨੇ ਆਵਾਜ਼ ਚੁੱਕੀ। 


Lalita Mam

Content Editor

Related News