ਚੀਨ ਨੇ ਪਾਕਿਸਤਾਨ ''ਚ ਡੈਮ ਪ੍ਰੋਜੈਕਟ ਕੀਤਾ ਤੇਜ਼, ਭਾਰਤ ਦੁਆਰਾ ਸਿੰਧੂ ਸੰਧੀ ਮੁਅੱਤਲੀ ਤੋਂ ਬਾਅਦ ਐਲਾਨ

Monday, May 19, 2025 - 03:04 PM (IST)

ਚੀਨ ਨੇ ਪਾਕਿਸਤਾਨ ''ਚ ਡੈਮ ਪ੍ਰੋਜੈਕਟ ਕੀਤਾ ਤੇਜ਼, ਭਾਰਤ ਦੁਆਰਾ ਸਿੰਧੂ ਸੰਧੀ ਮੁਅੱਤਲੀ ਤੋਂ ਬਾਅਦ ਐਲਾਨ

ਬੀਜਿੰਗ/ਇਸਲਾਮਾਬਾਦ: ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਚੀਨ ਨੇ ਪਾਕਿਸਤਾਨੀ ਡੈਮਾਂ ਦੇ ਨਿਰਮਾਣ ਕਾਰਜ ਨੂੰ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ। ਚੀਨ ਨੇ ਐਲਾਨ ਕੀਤਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਇੱਕ 'ਫਲੈਗਸ਼ਿਪ' ਡੈਮ 'ਤੇ ਕੰਮ ਤੇਜ਼ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਦੀ ਸਰਕਾਰੀ ਮਾਲਕੀ ਵਾਲੀ ਚਾਈਨਾ ਐਨਰਜੀ ਇੰਜੀਨੀਅਰਿੰਗ ਕਾਰਪੋਰੇਸ਼ਨ 2019 ਤੋਂ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ 'ਮੁਹੰਮਦ ਹਾਈਡ੍ਰੋਪਾਵਰ ਪ੍ਰੋਜੈਕਟ' 'ਤੇ ਕੰਮ ਕਰ ਰਹੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇਹ ਪ੍ਰੋਜੈਕਟ ਅਗਲੇ ਸਾਲ ਪੂਰਾ ਹੋਣਾ ਸੀ ਪਰ ਹੁਣ ਇਸ ਵਿੱਚ ਤੇਜ਼ੀ ਲਿਆਂਦੀ ਗਈ ਹੈ। ਚੀਨੀ ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਕਿਹਾ ਕਿ "ਡੈਮ 'ਤੇ ਕੰਕਰੀਟ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ ਇੱਕ ਮੀਲ ਪੱਥਰ ਹੈ ਅਤੇ ਪਾਕਿਸਤਾਨ ਦੇ ਰਾਸ਼ਟਰੀ ਪ੍ਰਮੁੱਖ ਪ੍ਰੋਜੈਕਟ ਦੇ ਤੁਰੰਤ ਵਿਕਾਸ ਪੜਾਅ ਦਾ ਹਿੱਸਾ ਹੈ।" ਖੈਬਰ ਪਖਤੂਨਖਵਾ ਸੂਬੇ ਦੇ ਮੁਹੰਮਦ ਡੈਮ ਨੂੰ ਬਿਜਲੀ ਉਤਪਾਦਨ, ਹੜ੍ਹ ਕੰਟਰੋਲ, ਸਿੰਚਾਈ ਅਤੇ ਜਲ ਸਪਲਾਈ ਲਈ ਵਰਤਿਆ ਜਾਵੇਗਾ।

ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਚੀਨ ਨੇ ਪਾਕਿਸਤਾਨ ਵਿੱਚ ਡੈਮ ਨਿਰਮਾਣ ਦੇ ਕੰਮ ਨੂੰ ਤੇਜ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪਾਕਿਸਤਾਨ ਆਪਣੀ 80 ਪ੍ਰਤੀਸ਼ਤ ਤੋਂ ਵੱਧ ਖੇਤੀਬਾੜੀ ਲਈ ਸਿੰਧੂ ਨਦੀ ਦੇ ਪਾਣੀ ਪ੍ਰਣਾਲੀ 'ਤੇ ਨਿਰਭਰ ਕਰਦਾ ਹੈ। ਭਾਰਤ ਨੇ ਕਿਹਾ ਹੈ ਕਿ 'ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ।' ਜਦੋਂ ਕਿ ਪਾਕਿਸਤਾਨ ਨੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਦੇ ਭਾਰਤ ਦੇ ਫੈਸਲੇ ਨੂੰ 'ਜੰਗ ਦੀ ਕਾਰਵਾਈ' ਕਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-FATF ਦੀ ਸੂਚੀ 'ਚ ਮੁੜ ਸ਼ਾਮਲ ਹੋਵੇਗਾ ਪਾਕਿਸਤਾਨ! ਭਾਰਤ ਨੇ ਕਰ ਲਈ ਪੂਰੀ ਤਿਆਰੀ

1960 ਦੀ ਸਿੰਧੂ ਜਲ ਸੰਧੀ ਤਹਿਤ ਪਾਕਿਸਤਾਨ ਨੂੰ ਸਿੰਧੂ ਅਤੇ ਇਸ ਦੀਆਂ ਪੱਛਮੀ ਸਹਾਇਕ ਨਦੀਆਂ, ਜੇਹਲਮ ਅਤੇ ਚਨਾਬ ਦੇ ਪਾਣੀਆਂ 'ਤੇ ਅਧਿਕਾਰ ਹੈ, ਜਦੋਂ ਕਿ ਭਾਰਤ ਨੂੰ ਪੂਰਬੀ ਰਾਵੀ, ਸਤਲੁਜ ਅਤੇ ਬਿਆਸ ਨਦੀਆਂ ਦੇ ਪਾਣੀਆਂ ਦੀ ਵਰਤੋਂ ਕਰਨ ਦਾ ਅਧਿਕਾਰ ਹੈ। ਭਾਰਤ ਦੇ ਡੈਮਾਂ ਦੇ ਵਿਸ਼ਾਲ ਨੈੱਟਵਰਕ ਵਿੱਚ ਭਾਖੜਾ ਨੰਗਲ ਸ਼ਾਮਲ ਹੈ, ਜੋ ਕਿ ਸਿੰਧੂ ਜਲ ਸੰਧੀ ਦੇ ਅਧੀਨ ਆਉਣ ਵਾਲੀਆਂ ਨਦੀਆਂ 'ਤੇ ਬਣਿਆ ਸਭ ਤੋਂ ਵੱਡਾ ਡੈਮ ਹੈ। 

ਦੂਜੇ ਪਾਸੇ ਪਾਕਿਸਤਾਨ ਦਾ ਭੋਜਨ ਉਤਪਾਦਨ ਸਿਸਟਮ ਪੂਰੀ ਤਰ੍ਹਾਂ ਸਿੰਧੂ ਨਦੀ 'ਤੇ ਨਿਰਭਰ ਹੈ ਅਤੇ 2022 ਵਿੱਚ ਪਾਕਿਸਤਾਨ ਇੱਕ ਭਿਆਨਕ ਹੜ੍ਹ ਵਿੱਚ ਫਸ ਗਿਆ ਸੀ, ਇਸ ਲਈ ਇਸਨੂੰ ਦੁਬਾਰਾ ਹੜ੍ਹਾਂ ਵਿੱਚ ਫਸਣ ਦੇ ਗੰਭੀਰ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਹੱਲ ਕਰਨ ਲਈ ਖੈਬਰ ਪਖਤੂਨਖਵਾ ਸੂਬੇ ਵਿੱਚ ਮੋਹਮੰਦ ਡੈਮ ਨੂੰ ਬਿਜਲੀ ਉਤਪਾਦਨ, ਹੜ੍ਹ ਨਿਯੰਤਰਣ, ਸਿੰਚਾਈ ਅਤੇ ਪਾਣੀ ਸਪਲਾਈ ਲਈ ਇੱਕ ਬਹੁ-ਮੰਤਵੀ ਸਹੂਲਤ ਵਜੋਂ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਅੰਦਾਜ਼ਨ 800 ਮੈਗਾਵਾਟ ਪਣ-ਬਿਜਲੀ ਪੈਦਾ ਕਰੇਗਾ ਅਤੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਅਤੇ ਸਭ ਤੋਂ ਵੱਡੇ ਸ਼ਹਿਰ ਪੇਸ਼ਾਵਰ ਨੂੰ ਪ੍ਰਤੀ ਦਿਨ 300 ਮਿਲੀਅਨ ਗੈਲਨ ਪੀਣ ਵਾਲੇ ਪਾਣੀ ਦੀ ਸਪਲਾਈ ਕਰੇਗਾ। ਚੀਨ ਅਤੇ ਪਾਕਿਸਤਾਨ ਦੀ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਕੂਟਨੀਤਕ ਭਾਈਵਾਲੀ ਰਹੀ ਹੈ ਅਤੇ ਬੀਜਿੰਗ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਪਾਕਿਸਤਾਨ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ, ਜੋ ਕਿ ਇਸਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਇੱਕ ਮੁੱਖ ਹਿੱਸਾ ਹੈ। ਚੀਨ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਡਾਇਮਰ-ਭਾਸ਼ਾ ਡੈਮ ਵੀ ਸ਼ਾਮਲ ਹੈ, ਜੋ ਸਿੰਧੂ ਨਦੀ 'ਤੇ ਨਿਰਮਾਣ ਅਧੀਨ ਹੈ ਅਤੇ ਇਸਦਾ ਉਦੇਸ਼ ਪਾਕਿਸਤਾਨ ਦੀ ਪਾਣੀ ਭੰਡਾਰਨ ਸਮਰੱਥਾ ਨੂੰ ਬਿਹਤਰ ਬਣਾਉਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News