ਪਹਿਲਾਂ ਸ਼ਖਸ ਨੇ ਚੋਰੀ ਕੀਤੀ ਸੜਕ, ਫਿਰ ਵੇਚ ਕੇ ਕਮਾਏ ਹਜ਼ਾਰਾਂ ਰੁਪਏ

Saturday, Feb 03, 2018 - 10:39 AM (IST)

ਪਹਿਲਾਂ ਸ਼ਖਸ ਨੇ ਚੋਰੀ ਕੀਤੀ ਸੜਕ, ਫਿਰ ਵੇਚ ਕੇ ਕਮਾਏ ਹਜ਼ਾਰਾਂ ਰੁਪਏ

ਸ਼ੰਘਾਈ(ਬਿਊਰੋ)— ਪੂਰਬੀ ਚੀਨ ਵਿਚ ਇਕ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੰਆਗਸੂ ਸੂਬੇ ਵਿਚ ਇਕ ਚੋਰ ਨੇ ਬਜਰੀ ਦੀ ਬਣੀ ਸੜਕ ਦੇ 800 ਮੀਟਰ ਹਿੱਸੇ ਨੂੰ ਰਾਤ ਭਰ ਅੰਦਰ ਚੋਰੀ ਕਰ ਕੇ ਉਸ ਨੂੰ ਵੇਚ ਦਿੱਤਾ। ਚੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 24 ਜਨਵਰੀ ਨੂੰ ਸਵੇਰੇ ਜਦੋਂ ਸਾਨਕੇਸ਼ੂ ਪਿੰਡ ਦੇ ਨਿਵਾਸੀਆਂ ਨੇ ਸੜਕ ਦੇ ਇਕ ਹਿੱਸੇ ਨੂੰ ਗਾਇਬ ਦੇਖਿਆ ਤਾਂ ਉਹ ਪ੍ਰੇਸ਼ਾਨ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਦੱਸਿਆ ਕਿ ਸੜਕ ਦਾ ਇਕ ਹਿੱਸਾ ਹੈਰਾਨੀਜਨਕ ਰੂਪ ਨਾਲ ਗਾਇਬ ਹੈ।
ਕੁੱਝ ਪਿੰਡ ਵਾਸੀਆਂ ਨੇ ਸਮਝਿਆ ਕਿ ਸ਼ਾਇਦ ਬਿਨਾਂ ਐਲਾਨ ਦੇ ਹੀ ਸੜਕ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਪਰ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਮਾਮਲਾ ਕੁੱਝ ਹੋਰ ਹੀ ਨਿਕਲਿਆ। ਪੁਲਸ ਨੇ ਦੇਖਿਆ ਕਿ 'ਝੂ' ਨਾਂ ਦੇ ਵਿਅਕਤੀ ਨੇ ਖੋਦਾਈ ਕਰਨ ਵਾਲੇ ਯੰਤਰ ਦੀ ਮਦਦ ਨਾਲ ਕਰੀਬ 800 ਮੀਟਰ ਸੜਕ ਨੂੰ ਖੋਦ ਦਿੱਤਾ ਅਤੇ ਉਸ ਵਿਚੋਂ ਨਿਕਲੀ ਬਜਰੀ ਦੇ ਮਲਬੇ ਨੂੰ ਇਕ ਫੈਕਟਰੀ ਨੂੰ ਵੇਚ ਦਿੱਤਾ।
ਪੁਲਸ ਨੇ ਦੱਸਿਆ ਕਿ ਝੂ ਇਸ ਤਰ੍ਹਾਂ ਕਰ ਕੇ ਪੈਸੇ ਕਮਾਉਣਾ ਚਾਹੁੰਦਾ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਬਜਰੀ ਦੀ ਸੜਕ ਨੂੰ ਖੋਦ ਕੇ ਉਸ ਵੇਚਣਾ ਬਿਜਨੈਸ ਦਾ ਇਕ ਚੰਗਾ ਮੌਕਾ ਹੈ। ਝੂ ਨੇ ਕਿਹਾ, 'ਕੋਈ ਵੀ ਉਸ ਸੜਕ ਤੋਂ ਨਹੀਂ ਜਾ ਰਹੀ ਸੀ। ਮੈਂ ਸੋਚਿਆ ਕਿ ਕਿਉਂ ਨਾਲ ਮੈਂ ਉਸ ਨੂੰ ਖੋਦ ਦੇਵਾਂ। ਮੈਂ ਸੀਮਿੰਟ ਦੇ ਟੁਕੜੇ ਨੂੰ ਵੇਚ ਕੇ ਕੁੱਝ ਪੈਸੇ ਕਮਾ ਸਕਦਾ ਹਾਂ।' ਝੂ ਨੇ ਕਰੀਬ 500 ਟਨ ਬਜਰੀ ਨੂੰ ਚੋਰੀ ਕਰ ਕੇ 51 ਹਜ਼ਾਰ ਰੁਪਏ ਵਿਚ ਵੇਚ ਦਿੱਤਾ।
ਇਸ ਤਰ੍ਹਾਂ ਸੜਕ ਚੋਰੀ ਦਾ ਇਹ ਪੂਰਾ ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਚੀਨੀ ਸੋਸ਼ਲ ਮੀਡੀਆ ਵਿਚ ਕੁਮੈਂਟਸ ਦੀ ਹੜ੍ਹ ਆ ਗਈ। ਇਸ ਵਿਚ ਕਈ ਅਜਿਹੇ ਲੋਕ ਸਨ, ਜਿਨ੍ਹਾਂ ਨੇ ਝੂ ਦਾ ਸਮਰਥਨ ਵੀ ਕੀਤਾ। ਇਕ ਯੂਜ਼ਰ ਨੇ ਲਿਖਿਆ, 'ਗਰੀਬੀ ਨੇ ਉਸ ਨੂੰ ਰਚਨਾਤਮਕ ਬਣਾ ਦਿੱਤਾ।' ਇਕ ਹੋਰ ਯੂਜ਼ਰ ਨੇ ਲਿਖਿਆ, 'ਇਸ ਚੋਰੀ ਦੀ ਸਭ ਤੋਂ ਚੰਗੀ ਸਜ਼ਾ ਇਹ ਹੋਵੇਗੀ ਕਿ ਉਸ ਨੂੰ ਸੜਕ ਬਣਾਉਣ ਲਈ ਕਿਹਾ ਜਾਵੇ।'


Related News