ਚੀਨ ਵੱਲੋਂ ਸਿਲੇਬਸ ’ਚੋਂ ਅੰਗਰੇਜ਼ੀ ਹਟਾਉਣ ਦੀ ਤਜਵੀਜ਼, ਮੁੱਦਾ ਭਖਿਆ

Tuesday, Mar 09, 2021 - 10:06 AM (IST)

ਚੀਨ ਵੱਲੋਂ ਸਿਲੇਬਸ ’ਚੋਂ ਅੰਗਰੇਜ਼ੀ ਹਟਾਉਣ ਦੀ ਤਜਵੀਜ਼, ਮੁੱਦਾ ਭਖਿਆ

ਬੀਜਿੰਗ (ਭਾਸ਼ਾ)– ਚੀਨ ਦੀ ਰਾਸ਼ਟਰੀ ਸਲਾਹਕਾਰ ਕਮੇਟੀ ਦੇ ਇਕ ਮੈਂਬਰ ਵਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ’ਚ ਅੰਗਰੇਜ਼ੀ ਨੂੰ ਮੁੱਖ ਵਿਸ਼ੇ ਤੋਂ ਹਟਾਉਣ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਮਾਹਰਾਂ ਦਰਮਿਆਨ ਅਤੇ ਇੰਟਰਨੈੱਟ ’ਤੇ ਇਸ ਮੁੱਦੇ ’ਤੇ ਬਹਿਸ ਤੇਜ਼ ਹੋ ਗਈ ਹੈ।

ਇਹ ਵੀ ਪੜ੍ਹੋ: ਭਾਰਤ ਨੇ ਬ੍ਰਿਟੇਨ ਦੀ ਸੰਸਦ ’ਚ ਖੇਤੀ ਕਾਨੂੰਨਾਂ ’ਤੇ ਹੋਈ ਚਰਚਾ ਦੀ ਕੀਤੀ ਨਿੰਦਾ

ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਨੂੰ ਸਿਲੇਬਸ ਤੋਂ ਹਟਾਇਆ ਜਾਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਹੋਰ ਦੇਸ਼ਾਂ ਨਾਲ ਮੁਕਾਬਲੇਬਾਜ਼ੀ ਦੀ ਸਮਰੱਥਾ ਵਿਕਸਿਤ ਹੁੰਦੀ ਹੈ। ਚੀਨ ’ਚ ਸਰਕਾਰ ਦੇ ਸਮਰਥਨ ਨਾਲ ਸਕੂਲਾਂ ਅਤੇ ਕਾਲਜਾਂ ਨੇ 2001 ਤੋਂ ਅੰਗਰੇਜ਼ੀ ਪੜ੍ਹਾਉਣਾ ਲਾਜ਼ਮੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੰਦਾਰਿਨ ਭਾਸ਼ੀ ਦੇਸ਼ ’ਚ ਅੰਗਰੇਜ਼ੀ ਨੂੰ ਮਹੱਤਵ ਦਿੱਤਾ ਜਾਣ ਲੱਗਾ ਸੀ।

ਚੀਨੀ ਲੋਕ ਰਾਜਨੀਤਿਕ ਸਲਾਹਕਾਰ ਸੰਮੇਲਨ ਦੀ ਰਾਸ਼ਟਰੀ ਕਮੇਟੀ (ਸੀ. ਪੀ. ਸੀ. ਸੀ.) ਦੇ ਮੈਂਬਰ ਸ਼ੁ ਜਿਨ ਨੇ ਪ੍ਰਸਤਾਵ ਦਿੱਤਾ ਹੈ ਕਿ ਅੰਗਰੇਜ਼ੀ ਨੂੰ ਚੀਨੀ ਅਤੇ ਗਣਿਤ ਵਰਗੇ ਵਿਸ਼ਿਆਂ ਵਾਂਗ ਮੁੱਖ ਵਿਸ਼ੇ ਦੇ ਰੂਪ ’ਚ ਨਹੀਂ ਪੜ੍ਹਾਉਣਾ ਚਾਹੀਦਾ ਅਤੇ ਸਰੀਰਿਕ ਸਿੱਖਿਆ, ਸੰਗੀਤ ਅਤੇ ਕਲਾ ਵਰਗੇ ਵਿਸ਼ਿਆਂ ’ਚ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ’ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: 8 ਲੋਕਾਂ ਨੂੰ ਮੁਫ਼ਤ ’ਚ ਚੰਨ ਦੀ ਸੈਰ ਕਰਾਏਗਾ ਇਹ ਅਰਬਪਤੀ, ਅਪਲਾਈ ਕਰਨ ਵਾਲਿਆਂ ’ਚ ਭਾਰਤੀ ਮੋਹਰੀ

ਸ਼ੁ, ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਵਲੋਂ ਇਜਾਜ਼ਤ ਪ੍ਰਾਪਤ ਅੱਠ ਗੈਰ ਕਮਿਊਨਿਸਟ ਪਾਰਟੀਆਂ ’ਚੋਂ ਇਕ ‘ਜਿਓ ਸਾਨ ਸੋਸਾਇਟੀ’ ਦੇ ਮੈਂਬਰ ਹਨ। ਚਾਈਨਾ ਡੇਲੀ ਸਮਾਚਾਰ ਪੱਤਰ ਮੁਤਾਬਕ ਸ਼ੁ ਨੇ ਸੁਝਾਅ ਦਿੱਤਾ ਹੈ ਕਿ ਰਾਸ਼ਟਰੀ ਕਾਲਜ ਐਂਟਰੀ ਪ੍ਰੀਖਿਆ ਲਈ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਨੂੰ ਲਾਜ਼ਮੀ ਵਿਸ਼ੇ ਦੇ ਰੂਪ ’ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜਮਾਤ ਦੇ ਘੰਟਿਆਂ ਦਾ 10 ਫੀਸਦੀ ਅੰਗਰੇਜ਼ੀ ਦੀ ਪੜ੍ਹਾਈ ’ਚ ਖਰਚ ਹੁੰਦਾ ਹੈ ਅਤੇ ਯੂਨੀਵਰਸਿਟੀ ਦੇ 10 ਫੀਸਦੀ ਤੋਂ ਵੀ ਗ੍ਰੈਜ਼ੂਏਟ ਇਸ ਦਾ ਇਸਤੇਮਾਲ ਕਰਦੇ ਹਨ।

ਇਹ ਵੀ ਪੜ੍ਹੋ: ਵੈਨੇਜ਼ੁਏਲਾ ਨੇ ਜਾਰੀ ਕੀਤਾ 10 ਲੱਖ ਰੁਪਏ ਦਾ ਨੋਟ, ਜਾਣੋ ਭਾਰਤੀ ਕਰੰਸੀ ਮੁਤਾਬਕ ਕਿੰਨੀ ਹੈ ਕੀਮਤ

ਸ਼ੁ ਨੇ ਕਿਹਾ ਕਿ ਇਸ ਤੋਂ ਇਲਾਵਾ ਅਨੁਵਾਦ ਲਈ ਸਮਾਰਟ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਔਖੇ ਤੋਂ ਔਖਾ ਅਨੁਵਾਦ ਵੀ ਕਰ ਦਿੰਦੀਆਂ ਹਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਅਨੁਵਾਦਕ, ਉਨ੍ਹਾਂ 10 ਪੇਸ਼ਿਆਂ ’ਚ ਸ਼ਾਮਲ ਹਨ ਜੋ ਭਵਿੱਖ ’ਚ ਸਭ ਤੋਂ ਪਹਿਲਾਂ ਖਤਮ ਹੋ ਜਾਣਗੇ।

ਇਹ ਵੀ ਪੜ੍ਹੋ: ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦੀ ਹੈਲੀਕਾਪਟਰ ਹਾਦਸੇ ’ਚ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News