500 ਪੁਸ਼ਅੱਪਸ ਲਾਉਣ 'ਤੇ ਲੇਟ ਆਉਣ ਵਾਲੇ ਵਿਦਿਆਰਥੀਆਂ ਦਾ 'ਮੋਟਾ ਜ਼ੁਰਮਾਨਾ' ਮਾਫ

10/25/2019 2:04:58 PM

ਬੀਜਿੰਗ (ਬਿਊਰੋ): ਚੀਨ ਦੇ ਹੇਨਾਨ ਸੂਬੇ ਵਿਚ ਸਥਿਤ 'ਟੈਕਨੀਕਲ ਸੈਕੰਡਰੀ ਸਕੂਲ' ਦੇ ਪ੍ਰਸ਼ਾਸਨ ਨੇ ਇਕ ਅਜੀਬੋ ਗਰੀਬ ਨਿਯਮ ਬਣਾਇਆ ਹੈ। ਸਕੂਲ ਪ੍ਰਸ਼ਾਸਨ ਨੇ ਕਲਾਸ ਵਿਚ ਦੇਰੀ ਨਾਲ ਪਹੁੰਚਣ ਵਾਲੇ ਵਿਦਿਆਰਥੀਆਂ 'ਤੇ ਇਕ ਪੌਂਡ ਕਰੀਬ 90 ਰੁਪਏ ਪ੍ਰਤੀ ਮਿੰਟ ਦੇ ਮੁਤਾਬਕ ਜ਼ੁਰਮਾਨਾ ਲਗਾਉਣ ਦਾ ਫੈਸਲਾ ਲਿਆ ਹੈ। ਖਾਸ ਗੱਲ ਇਹ ਹੈ ਕਿ ਜੇਕਰ ਵਿਦਿਆਰਥੀ ਨਕਦ ਜ਼ੁਰਮਾਨਾ ਨਹੀਂ ਦੇ ਸਕਦਾ ਤਾਂ ਉਹ 500 ਪੁਸ਼ਅੱਪਸ ਲਗਾ ਕੇ ਆਪਣੀ ਸਜ਼ਾ ਮਾਫ ਕਰਵਾ ਸਕਦਾ ਹੈ।

PunjabKesari

ਸਥਾਨਕ ਮੀਡੀਆ ਮੁਤਾਬਕ ਟੈਕਨੀਕਲ ਸੈਕੰਡਰੀ ਸਕੂਲ ਦਾ ਇਕ ਆਡੀਓ ਟੇਪ ਲੀਕ ਹੋਇਆ ਹੈ। ਜਿਸ ਵਿਚ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਲੇਟ ਹੋਣ 'ਤੇ ਅਧਿਆਪਕ ਪ੍ਰਤੀ ਮਿੰਟ ਇਕ ਪੌਂਡ ਜ਼ੁਰਮਾਨਾ ਲੈਂਦੇ ਹਨ। ਇਸ ਆਡੀਓ ਵਿਚ ਇਕ ਅਧਿਆਪਕਾ ਇਹ ਕਹਿੰਦੇ ਹੋਏ ਸੁਣੀ ਜਾ ਸਕਦੀ ਹੈ,''ਸਾਡੇ ਨਿਯਮ ਸਖਤ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕਲਾਸ ਵਿਚ ਦੇਰੀ ਨਾਲ ਆਉਣ ਦੀ ਭਾਰੀ ਕੀਮਤ ਚੁਕਾਉਣਾ ਪੈ ਰਹੀ ਹੈ ਤਾਂ ਤੁਸੀਂ ਸਮੇਂ 'ਤੇ ਕਲਾਸ ਵਿਚ ਪਹੁੰਚੋ।'' 

PunjabKesari

ਇਸ ਨਿਯਮ ਸਬੰਧੀ ਸਕੂਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ ਵਿਦਿਆਰਥੀ ਪੁਸ਼ਅੱਪਸ ਲਗਾਉਂਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ 'ਤੇ ਕੁਝ ਮਾਪਿਆਂ ਦਾ ਕਹਿਣਾ ਹੈ ਕਿ ਇਹ ਵਿਦਿਆਰਥੀਆਂ ਲਈ ਇਕ ਸਬਕ ਹੈ ਪਰ ਕੁਝ ਲੋਕਾਂ ਨੇ ਇਸ ਸਜ਼ਾ ਨੂੰ ਸਕੂਲ ਪ੍ਰਸ਼ਾਸਨ ਦੀ ਮਨਮਾਨੀ ਦੱਸਿਆ ਹੈ।


Vandana

Content Editor

Related News