3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਅੱਜ ਆਮ ਲੋਕਾਂ ਲਈ ਖੁੱਲ੍ਹਿਆ (ਤਸਵੀਰਾਂ)

05/11/2020 6:10:50 PM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਕਾਰਨ 3 ਮਹੀਨੇ ਤੋਂ ਬੰਦ ਸ਼ੰਘਾਈ ਡਿਜ਼ਨੀਲੈਂਡ ਪਾਰਕ ਲੋਕਾਂ ਲਈ ਅੱਜ ਭਾਵ ਸੋਮਵਾਰ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। ਇਹ ਵਾਲਟ ਡਿਜ਼ਨੀ ਲਈ ਇਕ ਮੀਲ ਦਾ ਪੱਥਰ ਹੈ ਅਤੇ ਇਹ ਇਕ ਝਲਕ ਪ੍ਰਦਾਨ ਕਰਦਾ ਹੈ ਕਿ ਮਹਾਮਾਰੀ ਤੋਂ ਕਿਵੇਂ ਉਭਰਿਆ ਸਕਦਾ ਹੈ। ਜਿਸ ਨੇ ਏਸ਼ੀਆ, ਅਮਰੀਕਾ ਅਤੇ ਫਰਾਂਸ ਸਮੇਤ ਪੂਰੀ ਦੁਨੀਆ ਵਿਚ ਪਾਰਕਾਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਹੈ।ਸ਼ੰਘਾਈ ਡਿਜ਼ਨੀਲੈਂਡ ਪਾਰਕ ਵਿਚ ਵਾਲਟ ਡਿਜ਼ਨੀ ਨੇ ਯਾਤਰੀਆਂ ਅਤੇ ਕਰਮਚਾਰੀਆਂ ਲਈ ਸਮਾਜਿਕ ਦੂਰੀ, ਮਾਸਕ ਅਤੇ ਤਾਪਮਾਨ ਜਾਂਚ ਸਮੇਤ ਕਈ ਉਪਾਅ ਕੀਤੇ ਹਨ। 

PunjabKesari

ਚੀਨੀ ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਪਾਰਕ ਵਿਚ ਫਿਲਹਾਲ ਯਾਤਰੀਆਂ ਦੀ ਗਿਣਤੀ 24,000 ਲੋਕਾਂ ਤੋਂ ਘੱਟ ਜਾਂ ਦੈਨਿਕ ਸਮਰੱਥਾ ਦੇ 30 ਫੀਸਦੀ ਪੱਧਰ 'ਤੇ ਰੱਖੀ ਜਾਵੇ। ਸ਼ੰਘਾਈ ਡਿਜ਼ਨੀਲੈਂਡ ਦੇ ਪਹਿਲੇ ਦਿਨ ਦੇ ਟਿਕਟ ਸ਼ੁੱਕਰਵਾਰ ਨੂੰ ਤੇਜ਼ੀ ਨਾਲ ਵਿਕੇ। ਡਿਜ਼ਨੀ ਰਿਜ਼ੌਰਟ ਦੇ ਪ੍ਰਧਾਨ ਅਤੇ ਜਨਰਲ ਮੈਨੇਜਰ ਜੋ ਸ਼ਨੋ ਨੇ ਕਿਹਾ ਕਿ ਆਸ ਹੈ ਕਿ ਅੱਜ ਇਸ ਦਾ ਦੁਬਾਰਾ ਖੁੱਲ੍ਹਣਾ ਦੁਨੀਆ ਭਰ ਵਿਚ ਆਸ ਦੀ ਕਿਰਨ ਦੇ ਰੂਪ ਵਿਚ ਕੰਮ ਕਰੇਗਾ। ਇਹ ਹਰ ਕਿਸੇ ਨੂੰ ਆਸ਼ਾ ਅਤੇ ਪ੍ਰੇਰਣਾ ਪ੍ਰਦਾਨ ਕਰੇਗਾ। ਇਹ ਦਰਸਾਉਂਦਾ ਹੈ ਕਿ ਅਸੀਂ ਇਕੱਠੇ ਕਿਸੇ ਵੀ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ।

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਹੋ ਰਹੇ ਹਨ ਆਨਲਾਈਨ ਵਿਆਹ, ਕੁਮੈਂਟਸ ਜ਼ਰੀਏ ਮਿਲੇ ਤੋਹਫੇ

ਪਾਰਕ ਨੂੰ ਮੁੜ ਖੋਲ੍ਹਣ ਤੋਂ ਪਹਿਲਾਂ ਮਿਕੀ ਮਾਊਸ ਸੰਗਠਨਾਂ ਦੇ ਲੱਗਭਗ 30 ਪਾਸਧਾਰਕ ਗੇਟ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ। ਉਹ ਲੋਕਾਂ ਨੂੰ ਸਰੀਰਕ ਦੂਰੀ ਬਣਾਈ ਰੱਖਣ ਦੇ ਲਈ ਕਹਿ ਰਹੇ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਇਹ ਦੁਨੀਆ ਦਾ ਪਹਿਲਾ ਡਿਜ਼ਨੀਲੈਂਡ ਥੀਮ ਪਾਰਕ ਹੈ ਜੋ ਮਹਾਮਾਰੀ ਦੇ ਵਿਚ ਦੁਬਾਰਾ ਖੁੱਲ੍ਹ ਗਿਆ ਹੈ।

PunjabKesari


Vandana

Content Editor

Related News