ਚੀਨ ਨੇ ਤਾਇਵਾਨ ਵੱਲ ਭੇਜੇ 39 ਲੜਾਕੂ ਜਹਾਜ਼

Monday, Jan 24, 2022 - 12:03 PM (IST)

ਚੀਨ ਨੇ ਤਾਇਵਾਨ ਵੱਲ ਭੇਜੇ 39 ਲੜਾਕੂ ਜਹਾਜ਼

ਤਾਈਪੇ (ਏ.ਪੀ.): ਚੀਨ ਨੇ ਤਾਇਵਾਨ ਵੱਲ 39 ਲੜਾਕੂ ਜਹਾਜ਼ ਭੇਜੇ ਹਨ। ਇਸ ਸਾਲ ਚੀਨ ਵੱਲੋਂ ਤਾਇਵਾਨ ਵੱਲ ਭੇਜਿਆ ਗਿਆ ਲੜਾਕੂ ਜਹਾਜ਼ਾਂ ਦਾ ਇਹ ਸਭ ਤੋਂ ਵੱਡਾ ਜੱਥਾ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਚੀਨ ਵੱਲੋਂ ਭੇਜੇ ਗਏ ਜਹਾਜ਼ਾਂ 'ਚ 24 'ਜੇ-16 ਲੜਾਕੂ ਜਹਾਜ਼' ਅਤੇ 10 'ਜੇ-10 ਏਅਰਕ੍ਰਾਫਟ', ਹੋਰ ਸਹਾਇਕ ਜਹਾਜ਼ ਅਤੇ 'ਇਲੈਕਟ੍ਰਾਨਿਕ' ਲੜਾਕੂ ਜਹਾਜ਼ ਸਨ। ਤਾਇਵਾਨ ਦੀ ਹਵਾਈ ਸੈਨਾ ਨੇ ਵੀ ਇਸ ਗਤੀਵਿਧੀ ਦਾ ਪਤਾ ਲੱਗਣ 'ਤੇ ਤੁਰੰਤ ਆਪਣੇ ਜਹਾਜ਼ਾਂ ਨੂੰ ਰਵਾਨਾ ਕੀਤਾ ਅਤੇ ਪੀਪਲਜ਼ ਲਿਬਰੇਸ਼ਨ ਆਰਮੀ (ਚੀਨ) ਦੇ ਜਹਾਜ਼ਾਂ 'ਤੇ ਹਵਾਈ ਰੱਖਿਆ ਰਾਡਾਰ ਪ੍ਰਣਾਲੀ ਨਾਲ ਨਜ਼ਰ ਰੱਖੀ। 

ਪੜ੍ਹੋ ਇਹ ਅਹਿਮ ਖ਼ਬਰ- ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫਲਾਈਟ ਜ਼ਰੀਏ ਭਾਰਤ ਪਹੁੰਚਣਗੇ ਪਾਕਿ ਯਾਤਰੀ, ਬਣੇਗਾ 'ਇਤਿਹਾਸ'

ਤਾਇਵਾਨ ਦੀ ਸਰਕਾਰ ਪਿਛਲੇ ਡੇਢ ਸਾਲ ਤੋਂ ਇਸ ਸਬੰਧ ਵਿਚ ਨਿਯਮਿਤ ਤੌਰ 'ਤੇ ਅੰਕੜੇ ਜਾਰੀ ਕਰ ਰਹੀ ਹੈ। ਉਹਨਾਂ ਮੁਤਾਬਕ ਉਦੋਂ ਤੋਂ ਚੀਨੀ ਪਾਇਲਟ ਲਗਭਗ ਰੋਜ਼ਾਨਾ ਤਾਇਵਾਨ ਵੱਲ ਉਡਾਣ ਭਰ ਰਹੇ ਹਨ। ਇਸ ਤੋਂ ਪਹਿਲਾਂ ਚੀਨ ਦੇ 56 ਜਹਾਜ਼ਾਂ ਨੇ ਪਿਛਲੇ ਸਾਲ ਅਕਤੂਬਰ ਵਿੱਚ ਤਾਇਵਾਨ ਵੱਲ ਉਡਾਣ ਭਰੀ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਇਹ ਤਾਇਵਾਨ ਦੀ ਲੋਕਤੰਤਰੀ ਤੌਰ 'ਤੇ ਚੁਣੀ ਗਈ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਾ ਹੈ। ਤਾਇਵਾਨ ਅਤੇ ਚੀਨ 1949 ਦੀ ਘਰੇਲੂ ਜੰਗ ਵਿੱਚ ਵੱਖ ਹੋ ਗਏ ਸਨ। ਚੀਨ ਵੀ ਲਗਾਤਾਰ ਤਾਇਵਾਨ ਦੇ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰਦਾ ਹੈ।


author

Vandana

Content Editor

Related News