ਚੀਨ ਨੇ ਤਾਕਤ ਦਿਖਾਉਣ ਲਈ ਤਾਈਵਾਨ ਵੱਲ ਭੇਜੇ 19 ਲੜਾਕੂ ਜਹਾਜ਼

Thursday, Sep 23, 2021 - 08:25 PM (IST)

ਚੀਨ ਨੇ ਤਾਕਤ ਦਿਖਾਉਣ ਲਈ ਤਾਈਵਾਨ ਵੱਲ ਭੇਜੇ 19 ਲੜਾਕੂ ਜਹਾਜ਼

ਤਾਈਪੇ-ਚੀਨ ਨੇ ਆਪਣੀ ਤਾਕਤ ਦਿਖਾਉਣ ਲਈ ਵੀਰਵਾਰ ਨੂੰ ਤਾਈਵਾਨ ਵੱਲ 19 ਲੜਾਕੂ ਜਹਾਜ਼ ਭੇਜੇ। ਇਸ ਤੋਂ ਪਹਿਲਾਂ ਸਵੈ-ਸ਼ਾਸਨ ਵਾਲੇ ਟਾਪੂ ਨੇ ਐਲਾਨ ਕੀਤਾ ਸੀ ਕਿ ਉਸ ਦਾ ਇਰਾਦਾ 11 ਮੈਂਬਰੀ ਸੂਬਾਈ ਵਪਾਰ ਸਮੂਹ 'ਚ ਸ਼ਾਮਲ ਹੋਣ ਦਾ ਹੈ, ਜਿਸ 'ਚ ਸ਼ਾਮਲ ਹੋਣ ਲਈ ਚੀਨ ਨੇ ਵੀ ਅਰਜ਼ੀ ਦਿੱਤੀ ਹੈ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਕਿ ਬਿਆਨ 'ਚ ਦੱਸਿਆ ਕਿ ਟਾਪੂ ਨੇ ਚੀਨ ਦੇ ਜਹਾਜ਼ਾਂ ਦੀ ਪ੍ਰਤੀਕਿਰਿਆ 'ਚ ਹਵਾਈ ਗਸ਼ਤ ਬਲਾਂ ਨੂੰ ਤਾਇਨਾਤ ਕੀਤਾ ਹੈ।

ਇਹ ਵੀ ਪੜ੍ਹੋ : ਰੱਖਿਆ ਮੰਤਰਾਲਾ ਤੋਂ ਲੀਕ ਹੋਇਆ ਅਫਗਾਨੀਆਂ ਦਾ ਡਾਟਾ, ਆਪਣੀ ਗਲਤੀ ਲਈ UK ਨੇ ਮੰਗੀ ਮੁਆਫ਼ੀ

ਚੀਨ ਦੇ ਜਹਾਜ਼ਾਂ 'ਚ 12 ਜੇ-16 ਅਤੇ ਦੋ ਜੇ-11 ਅਤੇ ਬੰਬਾਰ ਅਤੇ ਇਕ ਪਣਡੁੱਬੀ ਵਿਰੋਧੀ ਜਹਾਜ਼ ਸੀ। ਚੀਨ ਇਸ ਸਾਲ ਕਰੀਬ-ਕਰੀਬ ਰੋਜ਼ਾਨਾ ਆਪਣੇ ਲੜਾਕੂ ਜਹਾਜ਼ ਤਾਈਵਾਨ ਵੱਲ ਭੇਜ ਰਿਹਾ ਹੈ। ਚੀਨ ਨੇ ਤਾਈਵਾਨ 'ਚ ਰਾਜਨੀਤੀ ਘਟਨਾਕ੍ਰਮ ਤੋਂ ਬਾਅਦ ਸਵੈ-ਸ਼ਾਸਨ ਵਾਲੇ ਟਾਪੂ ਨੂੰ ਫੌਜੀ ਤੌਰ 'ਤੇ ਧਮਕਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਚੀਨ ਇਨ੍ਹਾਂ ਰਾਜਨੀਤੀ ਘਟਨਾਕ੍ਰਮਾਂ ਨੂੰ ਆਪਣੀ ਪ੍ਰਭੂਸਤਾ 'ਚ ਦਖਲ-ਅੰਦਾਜ਼ੀ ਮੰਨਦਾ ਹੈ। ਤਾਈਵਾਨ ਅਤੇ ਚੀਨ 1949 'ਚ ਗ੍ਰਹਿਯੁੱਧ ਦੌਰਾਨ ਵੱਖ ਹੋ ਗਏ ਸਨ ਪਰ ਚੀਨ ਦਾਅਵਾ ਕਰਦਾ ਹੈ ਕਿ ਤਾਈਵਾਨ ਉਸ ਦਾ ਹਿੱਸਾ ਹੈ ਅਤੇ ਅੰਤਰਰਾਸ਼ਟਰੀ ਸੰਸਥਾਵਾਂ 'ਚ ਤਾਈਵਾਨ ਦੀ ਹਿੱਸੇਦਾਰੀ ਦਾ ਵਿਰੋਧ ਕਰਦਾ ਹੈ।

ਇਹ ਵੀ ਪੜ੍ਹੋ : ਸ਼ੱਕੀ ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ : ਰਿਪੋਰਟ

ਤਾਈਵਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਪ੍ਰਸ਼ਾਂਤ ਪਾਰ ਸਾਂਝੇਦਾਰੀ ਲਈ 'ਵਪਾਰਕ ਅਤੇ ਪ੍ਰਗਤੀਸ਼ੀਲ ਸਮਝੌਤਿਆਂ' 'ਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਹੈ, ਜਿਸ ਨਾਲ ਬੀਜਿੰਗ ਨਾਲ ਇਕ ਹੋਰ ਟਕਰਾਅ ਹੋਣ ਦਾ ਖ਼ਦਸ਼ਾ ਹੈ। ਚੀਨ ਦੀ ਫੌਜ ਨੇ ਪਿਛਲੇ ਸਾਲ 18 ਜਹਾਜ਼ਾਂ ਨੂੰ ਤਾਈਵਾਨ ਵੱਲ ਭੇਜਿਆ ਸੀ ਅਤੇ ਜਦ ਅਮਰੀਕਾ ਦੇ ਇਕ ਚੋਟੀ ਦੇ ਡਿਪਲੋਮੈਟ ਨੇ ਟਾਪੂ ਦਾ ਦੌਰਾ ਕੀਤਾ ਸੀ ਅਤੇ ਸਰਕਾਰ ਦੇ ਚੋਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ : ਅਮਰੀਕਾ ’ਚ ਟੀਕੇ ਨਹੀਂ ਲਗਵਾਉਣ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹੈ ਕੋਰੋਨਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News