ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ

Saturday, Jul 10, 2021 - 01:21 PM (IST)

ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ

ਇੰਟਰਨੈਸ਼ਨਲ ਡੈਸਕ : ਚੀਨ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਕਿਸ ਹੱਦ ਤੱਕ ਜਾ ਸਕਦਾ ਹੈ, ਉਸ ਦੀ ਇਕ ਉਦਾਹਰਣ ਦੇਖਣ ਨੂੰ ਮਿਲ ਰਹੀ ਹੈ। ਚੀਨ ਆਪਣੇ ਫੌਜੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਅਜਿਹਾ ਕੰਮ ਕਰ ਰਿਹਾ ਹੈ, ਜਿਸ ਨਾਲ ਅਮਰੀਕਾ ਦੀ ਵੀ ਨੀਂਦ ਉੱਡ ਜਾਵੇਗੀ। ਦਰਅਸਲ, ਚੀਨ ਆਪਣੇ ਫੌਜੀਆਂ ਦੀ ਸਮਰੱਥਾ ਵਧਾਉਣ ਲਈ ਗਰਭਵਤੀ ਔਰਤਾਂ ਦੇ ਡੀ. ਐੱਨ. ਏ. ਦਾ ਚੋਰੀ-ਛਿਪੇ ਅਧਿਐਨ ਕਰ ਰਿਹਾ ਹੈ। ਅਮਰੀਕੀ ਸਲਾਹਕਾਰ ਸਮੂਹ ਨੇ ਜੋਅ ਬਾਈਡੇਨ ਸਰਕਾਰ ਨੂੰ ਇਹ ਜਾਣਕਾਰੀ ਦਿੰਦਿਆਂ ਚੌਕੰਨਾ ਕੀਤਾ ਹੈ। ਅਮਰੀਕੀ ਸਲਾਹਕਾਰਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਜੈਨੇਟਿਕ ਇੰਜੀਨੀਅਰਿੰਗ ਜ਼ਰੀਏ ਚੀਨ ਆਪਣੀ ਫੌਜ ਨੂੰ ਜ਼ਿਆਦਾ ਤਾਕਤਵਰ ਬਣਾ ਲਵੇਗਾ, ਜੋ ਅਮਰੀਕਾ ਲਈ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਬਾਈਡੇਨ ਨੇ ਪੁਤਿਨ ਨੂੰ ਕੀਤਾ ਫੋਨ, ‘ਸਾਈਬਰ ਸੁਰੱਖਿਆ’ ਨੂੰ ਲੈ ਕੇ ਦਿੱਤੀ ਚੇਤਾਵਨੀ

ਇਕ ਰਿਪੋਰਟ ਦੇ ਅਨੁਸਾਰ ਚੀਨੀ ਕੰਪਨੀ ਬੀ. ਜੀ. ਆਈ. ਗਰੁੱਪ ਨੇ ਹੁਣ ਤਕ 80 ਲੱਖ ਚੀਨੀ ਔਰਤਾਂ ਦਾ ਡੀ. ਐੱਨ. ਏ. ਡਾਟਾ ਅਨੈਤਿਕ ਢੰਗ ਨਾਲ ਇਕੱਠਾ ਕਰ ਲਿਆ ਹੈ। ਦਰਅਸਲ, ਇਹ ਕੰਪਨੀ ਚੀਨ ਸਮੇਤ ਦੁਨੀਆ ਭਰ ਵਿਚ ਗਰਭਵਤੀ ਔਰਤਾਂ ਦਾ ਪੂਰਨ ਜਨਮ ਟੈਸਟ (ਜਨਮ ਤੋਂ ਪਹਿਲਾਂ ਦਾ ਟੈਸਟ) ਕਰਾਉਣ ਲਈ ਮਸ਼ਹੂਰ ਹੈ। ਇਸ ਜਾਂਚ ’ਚ ਪਤਾ ਲਾਇਆ ਜਾਂਦਾ ਹੈ ਕਿ ਕਿਤੇ ਭਰੂਣ ’ਚ ਕੋਈ ਜੀਨ ਸਬੰਧੀ ਦੋਸ਼ ਤਾਂ ਨਹੀਂ ਹੈ। ਰਿਪੋਰਟ ਦਾ ਦਾਅਵਾ ਹੈ ਕਿ ਇਸ ਜਾਂਚ ਦੇ ਬਹਾਨੇ ਬੀ. ਜੀ. ਆਈ. ਗਰੁੱਪ ਨੇ ਵੱਡੀ ਗਿਣਤੀ ’ਚ ਗਰਭਵਤੀ ਔਰਤਾਂ ਦਾ ਜੀਨ ਡਾਟਾ ਇਕੱਠਾ ਕਰ ਲਿਆ ਹੈ। ਜੀਨ ਡਾਟਾ ’ਚ ਔਰਤ ਦੀ ਉਮਰ, ਭਾਰ, ਲੰਬਾਈ ਤੇ ਸਥਾਨ ਦੀ ਜਾਣਕਾਰੀ ਹੈ।

ਇਸ ਆਧਾਰ ’ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਜ਼ਰੀਏ ਉਹ ਅਜਿਹੇ ਮਨੁੱਖੀ ਗੁਣਾਂ ਦਾ ਪਤਾ ਲਾ ਰਹੇ ਹਨ, ਜਿਨ੍ਹਾਂ ਨਾਲ ਪੈਦਾ ਹੋਣ ਵਾਲੀ ਆਬਾਦੀ ਦੇ ਸਰੀਰਕ ਗੁਣਾਂ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ। ਅਮਰੀਕੀ ਸਰਕਾਰ ਦੇ ਸਲਾਹਕਾਰਾਂ ਨੇ ਰਿਪੋਰਟ ’ਚ ਕਿਹਾ ਕਿ ਵੱਡੀ ਗਿਣਤੀ ਜੀਨੋਮਿਕ ਡਾਟਾ ਤਕ ਪਹੁੰਚ ਨਾਲ ਚੀਨ ਨੂੰ ਆਰਥਿਕ ਤੇ ਫੌਜੀ ਲਾਭ ਮਿਲ ਸਕਦਾ ਹੈ, ਇਸ ਰਾਹੀਂ ਚੀਨ ਸੰਭਵ ਤੌਰ ’ਤੇ ਜੈਨੇਟਿਕ ਤੌਰ ’ਤੇ ਸ਼ਕਤੀਸ਼ਾਲੀ ਫੌਜੀਆਂ ਨੂੰ ਵਿਕਸਿਤ ਕਰ ਸਕਦਾ ਹੈ। ਅਮਰੀਕੀ ਸਲਾਹਕਾਰਾਂ ਨੂੰ ਇਹ ਵੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਫੌਜੀ ਤਿਆਰ ਕਰ ਕੇ ਚੀਨ ਫਾਰਮਾ ਖੇਤਰ ’ਚ ਵਿਸ਼ਵ ਪੱਧਰੀ ਦਬਦਬਾ ਬਣਾ ਕੇ ਜਾਂ ਖਾਧ ਸਪਲਾਈ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਸਾਹਮਣੇ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਸਕਦਾ ਹੈ।
 


author

Manoj

Content Editor

Related News