ਕੋਰੋਨਾ: USA ਦੀ ਚਿਤਾਵਨੀ, 'ਕੌਮਾਂਤਰੀ ਅਲੱਗ-ਥਲੱਗ' ਲਈ ਤਿਆਰ ਰਹੇ ਚੀਨ

Tuesday, Jun 22, 2021 - 01:37 PM (IST)

ਕੋਰੋਨਾ: USA ਦੀ ਚਿਤਾਵਨੀ, 'ਕੌਮਾਂਤਰੀ ਅਲੱਗ-ਥਲੱਗ' ਲਈ ਤਿਆਰ ਰਹੇ ਚੀਨ

ਵਾਸ਼ਿੰਗਟਨ- ਅਮਰੀਕੀ ਸੁਰੱਖਿਆ ਸਲਾਹਕਾਰ ਜੈੱਕ ਸੁਲੀਵਨ ਨੇ ਐਤਵਾਰ ਨੂੰ ਚੀਨ ਨੂੰ ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਚੀਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਹ ਇਸ ਮਾਮਲੇ ਵਿਚ ਸਹਿਯੋਗ ਨਹੀਂ ਦਿੰਦਾ ਤਾਂ ਆਪਣੇ ਵਿਰੁੱਧ ਕੌਮਾਂਤਰੀ ਕਾਰਵਾਈ ਲਈ ਤਿਆਰ ਰਹੇ। ਉਨ੍ਹਾਂ ਕਿਹਾ, "ਸਹਿਯੋਗ ਨਾ ਕਰਨ 'ਤੇ ਚੀਨ ਨੂੰ ਵਿਸ਼ਵਵਿਆਪੀ ਪੱਧਰ ‘ਤੇ ਇਕੱਲਤਾ ਦਾ ਸਾਹਮਣਾ ਕਰਨਾ ਪਵੇਗਾ। ਫੌਕਸ ਨਿਊਜ਼ ਨਾਲ ਇਕ ਇੰਟਰਵਿਊ ਵਿਚ ਸੁਲੀਵਾਨ ਨੇ ਰਾਸ਼ਟਰਪਤੀ ਬਾਈਡੇਨ ਦੇ ਕਦਮ ਦੀ ਪ੍ਰਸ਼ੰਸਾ ਕੀਤੀ, ਜਿਸ ਤਹਿਤ ਉਨ੍ਹਾਂ ਨੇ ਜੀ-7 ਸਹਿਯੋਗੀ ਦੇਸ਼ਾਂ ਦੇ ਨੇਤਾਵਾਂ ਨੂੰ ਅਜਿਹਾ ਕਰਨ ਲਈ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ।

ਸੁਲੀਵਨ ਨੇ ਕਿਹਾ ਕਿ ਜੇ ਇਹ ਪਤਾ ਚੱਲਦਾ ਹੈ ਕਿ ਬੀਜਿੰਗ ਕੋਵਿਡ ਦੀ ਉਤਪਤੀ ਅਤੇ ਇਸ ਦੇ ਪ੍ਰਸਾਰ ਲਈ ਜ਼ਿੰਮੇਵਾਰ ਹੈ ਤਾਂ ਉਸ ਸਥਿਤੀ ਵਿਚ ਅਮਰੀਕਾ ਆਪਣੇ ਦੋਸਤਾਂ ਅਤੇ ਸਹਿਯੋਗੀ ਦੇਸ਼ਾਂ ਨਾਲ ਸਲਾਹ ਮਸ਼ਵਰਾ ਕਰਕੇ ਚੀਨ ਵਿਰੁੱਧ ਕਾਰਵਾਈ ਕਰਨ ਬਾਰੇ ਵਿਚਾਰ ਕਰੇਗਾ। 

ਉਨ੍ਹਾਂ ਕਿਹਾ, ''ਇਸ ਬਿੰਦੂ 'ਤੇ ਅਸੀਂ ਕੋਈ ਚੇਤਾਵਨੀ ਜਾਂ ਧਮਕੀਆਂ ਦੇਣ ਨਹੀਂ ਜਾ ਰਹੇ ਹਾਂ। ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਲਗਾਤਾਰ ਸਹਿਯੋਗ ਜਾਰੀ ਰੱਖਣ ਜਾ ਰਹੇ ਹਾਂ। ਜੇ ਚੀਨ ਆਪਣੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਨਕਾਰ ਕਰਦਾ ਹੈ ਤਾਂ ਸਾਨੂੰ ਇਸ ਬਿੰਦੂ 'ਤੇ ਆਪਣੀ ਪ੍ਰਤੀਕਿਰਿਆ ਨੂੰ ਲੈ ਕੇ ਵਿਚਾਰ ਕਰਨਾ ਪਵੇਗਾ ਅਤੇ ਅਜਿਹਾ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਹਿਯੋਗੀ ਦੇਸ਼ਾਂ ਅਤੇ ਭਾਈਵਾਲਾਂ ਨਾਲ ਗੱਲਬਾਤ ਕਰਾਂਗੇ।'' ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਕੋਲ ਕੋਵਿਡ-19 ਦੀ ਤਹਿ ਤੱਕ ਜਾਣ ਲਈ ਦੋ ਰਸਤੇ ਹਨ। ਇਕ ਰਸਤਾ ਖੁਫੀਆ ਹੈ ਜੋ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਆਰਡਰ ਕੀਤਾ ਗਿਆ ਹੈ ਅਤੇ ਜਿਸਦੀ ਰਿਪੋਰਟ ਅਗਸਤ ਵਿਚ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੂਜਾ ਤਰੀਕਾ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਹੇਠਲੀ ਅੰਤਰਰਾਸ਼ਟਰੀ ਜਾਂਚ ਹੈ। ਸੁਲੀਵਾਨ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਇਸ ਮੁੱਦੇ 'ਤੇ ਤਸਵੀਰ ਨੂੰ ਸਾਫ ਕਰਨ ਲਈ ਆਪਣ ਸਮਰੱਥਾ ਅਤੇ ਆਪਣੇ ਸਰੋਤਾਂ ਦੀ ਵਰਤੋਂ ਕਰਨ ਦੀ ਤਿਆਰੀ ਵਿਚ ਹੈ। 


author

Sanjeev

Content Editor

Related News