ਅਮਰੀਕਾ ਨੂੰ ਪਛਾੜ ਚੀਨ ਨੇ ਕੀਤਾ ਕਮਾਲ, ਬਣਾਇਆ 'ਚੰਨ' ਦਾ ਦੁਨੀਆ ਦਾ ਸਭ ਤੋਂ ਵਿਸਤ੍ਰਿਤ ਨਕਸ਼ਾ

06/09/2022 11:56:53 AM

ਬੀਜਿੰਗ (ਬਿਊਰੋ)  ਤੁਸੀਂ ਧਰਤੀ ਦਾ ਨਕਸ਼ਾ ਤਾਂ ਬਹੁਤ ਵਾਰੀ ਦੇਖਿਆ ਹੋਵੇਗਾ ਪਰ ਕਦੇ ਚੰਨ ਦਾ ਪੂਰਾ ਨਕਸ਼ਾ ਦੇਖਿਆ ਹੈ। ਚੀਨ ਦੀ ਸਪੇਸ ਏਜੰਸੀ CSNA ਨੇ ਚੰਨ ਦਾ ਸਭ ਤੋਂ ਵਿਸਤ੍ਰਿਤ ਨਕਸ਼ਾ ਤਿਆਰ ਕੀਤਾ ਹੈ। ਇਸ ਨਕਸ਼ੇ ਵਿਚ ਚੰਨ ਦੇ ਸਾਰੇ ਕ੍ਰੇਟਰਸ ਅਤੇ ਆਕ੍ਰਿਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹ ਵੀ ਉਹਨਾਂ ਦੀ ਸਹੀ ਲੋਕੇਸ਼ਨ ਦੇ ਨਾਲ। ਇਸ ਨਕਸ਼ੇ ਦੀ ਮਦਦ ਨਾਲ ਵਿਗਿਆਨੀ ਭਵਿੱਖ ਵਿਚ ਚੰਨ ਦਾ ਬਿਹਤਰ ਢੰਗ ਨਾਲ ਅਧਿਐਨ ਕਰ ਪਾਉਣਗੇ। ਚੰਨ 'ਤੇ ਜਾਣ ਵਾਲੇ ਪੁਲਾੜ ਯਾਤਰੀਆਂ, ਰੋਵਰਸ ਅਤੇ ਲੈਂਡਰਸ ਨੂੰ ਗੁਆਂਢੀ ਉਪਗ੍ਰਹਿ ਦੀ ਸਤਹਿ 'ਤੇ ਉਤਾਰਨ ਵਿਚ ਵੀ ਮਦਦ ਮਿਲੇਗੀ।

PunjabKesari

ਇਸ ਤੋਂ ਪਹਿਲਾਂ ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ (USGS) ਦੇ ਐਸਟ੍ਰੋਜੀਓਲੌਜੀ ਸਾਈਂਸ ਸੈਂਟਰ ਨੇ ਸਾਲ 2020 ਵਿਚ ਚੰਨ ਦਾ ਨਕਸ਼ਾ ਬਣਾਇਆ ਸੀ। ਉਸ ਸਮੇਂ ਉਸ ਨਕਸ਼ੇ ਨੂੰ ਸਭ ਤੋਂ ਡਿਟੇਲਡ ਮੈਪ ਮੰਨਿਆ ਗਿਆ ਸੀ। ਇਸ ਕੰਮ ਵਿਚ ਅਮਰੀਕੀ ਸਪੇਸ ਏਜੰਸੀ ਨਾਸਾ ਅਤੇ ਲੂਨਰ ਪਲੈਨੇਟਰੀ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਮਦਦ ਕੀਤੀ ਸੀ। ਵਿਗਿਆਨ ਕੇਂਦਰ ਨੇ ਇਸ ਨੂੰ 1:5000000 ਦੇ ਸਕੇਲ ਵਜੋਂ ਦਰਸਾਇਆ ਸੀ।

ਅਮਰੀਕੀ ਨਕਸ਼ੇ ਨਾਲੋਂ ਦੁੱਗਣਾ ਬਿਹਤਰ ਹੈ ਚੀਨ ਦੇ ਚੰਨ ਦਾ ਨਕਸ਼ਾ
ਚੀਨ ਨੇ ਚੰਨ ਦਾ ਜਿਹੜਾ ਨਕਸ਼ਾ ਤਿਆਰ ਕੀਤਾ ਹੈ ਉਸ ਦਾ ਸਕੇਲ 1:2500000 ਹੈ ਮਤਲਬ ਅਮਰੀਕਾ ਦੇ ਚੰਨ ਦੇ ਨਕਸ਼ੇ ਨਾਲੋਂ ਦੁੱਗਣਾ ਬਿਹਤਰ। ਚੀਨ ਦੁਆਰਾ ਬਣਾਏ ਨਕਸ਼ੇ ਵਿਚ 12.341 ਇੰਪੈਕਟ ਕ੍ਰੇਟਰਸ ਮਤਲਬ ਉਹ ਟੋਏ ਜੋ ਐਸਟਰੋਇਡ ਜਾਂ ਉਲਕਾ ਪਿੰਡਾਂ ਦੀ ਟੱਕਰ ਨਾਲ ਬਣੇ ਹਨ, 81 ਇੰਪੈਕਟ ਬੇਸਿਨ, 17 ਤਰ੍ਹਾਂ ਦੇ ਪੱਥਰਾਂ ਅਤੇ 14 ਤਰ੍ਹਾ ਦੀਆਂ ਬਣਾਵਟਾਂ ਨੂੰ ਦਿਖਾਇਆ ਗਿਆ ਹੈ। ਇਸ ਦੇ ਇਲਾਵਾ ਕਾਫੀ ਜ਼ਿਆਦਾ ਮਾਤਰਾ ਵਿਚ ਭੂਗੋਲਿਕ ਵੇਰਵਾ ਦਿੱਤਾ ਗਿਆ ਹੈ। ਜੋ ਇਹ ਦੱਸਦਾ ਹੈ ਕਿ ਚੰਨ ਦੀ ਸ਼ੁਰੂਆਤ ਕਿਵੇਂ ਹੋਈ।

PunjabKesari

ਕਈ ਵਿਗਿਆਨੀ ਸੰਸਥਾਵਾਂ ਨੇ ਮਿਲ ਕੇ ਬਣਾਇਆ ਹਾਈਰੇਜੋਲੂਸ਼ਨ ਮੈਪ
ਚੀਨ ਦੀ ਸਪੇਸ ਏਜੰਸੀ ਨਾਲ ਕਈ ਹੋਰ ਵਿਗਿਆਨਕ ਸੰਸਥਾਵਾਂ ਨੇ ਮਿਲ ਕੇ ਇਸ ਹਾਈ ਰੈਜੋਲੂਸ਼ਨ ਟੋਪੋਗ੍ਰਾਫਿਕ ਨਕਸ਼ੇ ਨੂੰ ਤਿਆਰ ਕੀਤਾ ਹੈ। ਇਹ ਨਕਸ਼ਾ ਚੀਨ ਦੇ ਚਾਂਗਈ ਪ੍ਰਾਜੈਕਟ ਸਮੇਤ ਕਈ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਲਈ ਡਾਟਾ ਤੋਂ ਮਿਲਾ ਕੇ ਬਣਾਇਆ ਗਿਆ ਹੈ। ਇਸ ਨਕਸ਼ੇ ਨੂੰ ਚਾਈਨੀਜ਼ ਅਕੈਡਮੀ ਆਫ ਸਾਈਂਸੇਸ ਦੇ ਇੰਸਟੀਚਿਊਟ ਆਫ ਜਿਓਕੈਮਿਸਟ੍ਰੀ ਨੇ ਬਣਾਇਆ ਹੈ। ਪਿਛਲੇ ਇਕ ਦਹਾਕੇ ਵਿਚ ਚੀਨ ਨੇ ਚੰਨ 'ਤੇ ਕਈ ਕਈ ਮਿਸ਼ਨ ਭੇਜੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਇਤਿਹਾਸ 'ਚ ਪਹਿਲੀ ਵਾਰ, ਸਿਰਫ 6 ਮਹੀਨੇ 'ਚ ਦਵਾਈ ਨਾਲ ਪੂਰੀ ਤਰ੍ਹਾਂ ਠੀਕ ਹੋਇਆ 'ਕੈਂਸਰ'

ਜਨਵਰੀ 2019 ਵਿਚ ਚੀਨ ਨੇ ਚਾਂਗਈ-4 ਪ੍ਰੋਬ  ਭੇਜਿਆ ਸੀ ਜੋ ਚੰਨ ਦੇ ਹਨੇਰੇ ਵਾਲੇ ਇਲਾਕੇ ਨੇੜੇ ਉਤਰਿਆ ਸੀ। ਇਹ ਪਹਿਲਾ ਸਪੇਸਕ੍ਰਾਫਟ ਸੀ ਜਿਸ ਨੇ ਚੰਨ ਦੇ ਇਸ ਹਿੱਸੇ 'ਚ ਲੈਂਡਿੰਗ ਕੀਤੀ ਸੀ। ਚੰਨ ਦਾ ਇਹ ਹਿੱਸਾ ਕਦੇ ਵੀ ਧਰਤੀ ਤੋਂ ਦਿਖਾਈ ਨਹੀਂ ਦਿੰਦਾ। ਇਸ ਦੇ ਬਾਅਦ ਦਸੰਬਰ 2020 ਵਿਚ ਚੀਨ ਨੇ ਚਾਂਗਈ-5 ਮਿਸ਼ਨ ਭੇਜਿਆ ਜੋ ਚੰਨ ਤੋਂ ਮਿੱਟੀ ਅਤੇ ਪੱਥਰ ਲੈ ਕੇ ਧਰਤੀ 'ਤੇ ਪਰਤਿਆ। ਇਸ ਦੇ ਇਲਾਵਾ ਚੰਨ 'ਤੇ ਜਿੱਥੇ ਚਾਂਗਈ-5 ਨੇ ਲੈਂਡਿੰਗ ਕੀਤੀ ਸੀ ਉਸ ਦੇ ਆਲੇ-ਦੁਆਲੇ ਦੇ 8 ਫੀਚਰਸ ਨੂੰ ਚੀਨੀ ਵਿਗਿਆਨੀਆਂ ਦਾ ਨਾਮ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News