ਚੀਨ ਨੇ ਦੁਨੀਆ ''ਚ ਛੱਡਿਆ ਕੋਰੋਨਾਵਾਇਰਸ : ਅਮਰੀਕੀ ਰੱਖਿਆ ਸਲਾਹਕਾਰ
Monday, May 25, 2020 - 02:30 AM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ. ਐਸ. ਏ.) ਰਾਬਰਟ ਓ ਬ੍ਰਾਇਨ ਨੇ ਐਤਵਾਰ ਨੂੰ ਕਿਹਾ ਕਿ ਚੀਨ ਨੇ ਦੁਨੀਆ ਭਰ ਵਿਚ ਘਾਤਕ ਕੋਰੋਨਾਵਾਇਰਸ ਛੱਡਿਆ ਹੈ ਅਤੇ ਬੀਜ਼ਿੰਗ ਨੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਵੱਡੇ ਪੱਧਰ 'ਤੇ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਵਾਰ-ਵਾਰ ਸ਼ੱਕ ਵਿਅਕਤ ਕੀਤਾ ਹੈ ਕਿ ਵੁਹਾਨ ਵਿਚ ਪਹਿਲੀ ਵਾਰ ਪਾਇਆ ਗਿਆ ਕੋਰੋਨਾਵਾਇਰਸ ਚੀਨ ਦੀ ਕਿਸੇ ਲੈਬ ਤੋਂ ਨਿਕਲਿਆ ਸੀ।
ਸੀ. ਬੀ. ਐਸ. ਨਿਊਜ਼ ਦੇ ਟਾਕ-ਸ਼ੋਅ ਫੇਸ ਦਿ ਨੈਸ਼ਨ ਵਿਚ ਬ੍ਰਾਇਨ ਨੇ ਕਿਹਾ ਕਿ ਇਹ ਚੀਨ ਵੱਲੋਂ ਛੱਡਿਆ ਗਿਆ ਵਾਇਰਸ ਸੀ। ਇਸ ਨੂੰ ਲੁਕਾਇਆ ਗਿਆ ਸੀ ਅਤੇ ਕਿਸੇ ਦਿਨ ਇਸ ਨੂੰ ਐਚ. ਬੀ. ਓ. 'ਤੇ ਉਸੇ ਪ੍ਰਕਾਰ ਦਿਖਾਇਆ ਜਾਵੇਗਾ ਜਿਵੇਂ ਚੇਰਨੋਬਿਲ ਦਿਖਾਇਆ ਗਿਆ ਸੀ। ਇਹ ਪੁੱਛੇ ਜਾਣ 'ਤੇ ਕੀ ਚੀਨ ਦੀ ਸਰਕਾਰ 'ਤੇ ਦੋਸ਼ ਲੱਗਾ ਰਹੇ ਹੋ ਜਾਂ ਸਥਾਨਕ ਅਧਿਕਾਰੀਆਂ 'ਤੇ ਤਾਂ ਬ੍ਰਾਇਨ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿਉਂਕਿ ਸਾਰੇ ਪੱਤਰਕਾਰਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹ ਜਾਂਚ ਅਧਿਕਾਰੀਆਂ ਨੂੰ ਅੰਦਰ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਫਰਕ ਨਹੀਂ ਪੈਂਦਾ ਕਿ ਇਹ ਸਥਾਨਕ ਅਧਿਕਾਰੀਆਂ ਦਾ ਕੰਮ ਸੀ ਜਾਂ ਚੀਨ ਦੀ ਕਮਿਊਨਿਸਟ ਪਾਰਟੀ ਦਾ। ਇਸ ਨੂੰ ਲੁਕਾਇਆ ਗਿਆ ਹੈ ਅਤੇ ਇਸ ਦੀ ਤਹਿ ਤੱਕ ਜਾਵਾਂਗੇ।