ਚੀਨ ਨੇ ਹੁਵੇਈ ਨਾਲ ਜੁੜੇ ਮਾਮਲਿਆਂ ''ਤੇ ਕੈਨੇਡਾ ਦੇ ਵਿਰੋਧ ਨੂੰ ਕੀਤਾ ਖਾਰਿਜ
Thursday, Aug 12, 2021 - 02:34 PM (IST)
ਬੀਜਿੰਗ (ਭਾਸ਼ਾ): ਚੀਨ ਨੇ ਕੈਨੇਡੀਅਨ ਨਾਗਰਿਕਾਂ ਨੂੰ ਚੀਨੀ ਅਦਾਲਤਾਂ ਵੱਲੋਂ ਦਿੱਤੀ ਗਈ ਸਖ਼ਤ ਸਜ਼ਾ 'ਤੇ ਕੈਨੇਡਾ ਦੇ ਵਿਰੋਧ ਨੂੰ ਵੀਰਵਾਰ ਨੂੰ ਖਾਰਿਜ ਕਰ ਦਿੱਤਾ। ਇਹਨਾਂ ਮਾਮਲਿਆਂ ਨੂੰ ਚੀਨ ਦੀ ਤਕਨਾਲੌਜੀ ਖੇਤਰ ਦੀ ਵੱਡੀ ਕੰਪਨੀ ਹੁਵੇਈ ਦੀ ਇਕ ਸੀਨੀਅਰ ਅਧਿਕਾਰੀ ਨੂੰ ਵੈਨਕੂਵਰ ਵਿਚ ਗ੍ਰਿਫ਼ਤਾਰੀ ਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਟਰੂਡੋ ਨੇ ਚੀਨੀ ਅਦਾਲਤ ਵੱਲੋਂ ਕੈਨੇਡੀਅਨ ਨਾਗਰਿਕ ਨੂੰ ਦਿੱਤੀ ਸਜ਼ਾ ਦੀ ਕੀਤੀ ਨਿੰਦਾ
ਵਿਦੇਸ਼ ਮੰਤਰਾਲੇ ਅਤੇ ਕੈਨੇਡਾ ਵਿਚ ਚੀਨ ਦੇ ਦੂਤਾਵਾਸ ਨੇ ਓਟਾਵਾ ਨੂੰ ਬੇਬੁਨਿਆਦ ਦੋਸ਼ ਲਗਾਉਣ ਲਈ ਜ਼ਿੰਮੇਵਾਰ ਠਹਿਰਾਇਆ, ਜੋ ਚੀਨ ਦੀ ਨਿਆਂਇਕ ਪ੍ਰਭੂਸੱਤਾ ਵਿਚ ਦਖਲ ਅੰਦਾਜ਼ੀ ਹੈ। ਉਹਨਾਂ ਨੇ ਆਪਣੇ ਬਿਆਨ ਵਿਚ ਕਿਹਾ,''ਇਸ ਤਰ੍ਹਾਂ ਦੇ ਦੋਸ਼ ਗਲਤ ਹਨ, ਬਹੁਤ ਬੇਤੁਕੇ ਅਤੇ ਬਹੁਤ ਜ਼ਿਆਦਾ ਹੰਕਾਰੀ ਹਨ, ਜਿਸ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ।'' ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਰੋਬਾਰੀ ਮਾਈਕਲ ਸਪੈਵਰ ਦੀ ਸਜ਼ਾ ਨੂੰ ਬੁੱਧਵਾਰ ਨੂੰ ਬਿਲਕੁੱਲ ਅਸਵੀਕਾਰਯੋਗ ਅਤੇ ਗਲਤ ਦੱਸਿਆ। ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਦੀ ਕਮੀ ਦਾ ਹਵਾਲਾ ਦਿੱਤਾ ਅਤੇ ਕਿਹਾ ਸੀ ਕਿ ਮੁਕੱਦਮਾ ਅੰਤਰਰਾਸ਼ਟਰੀ ਕਾਨੂੰਨ ਵੱਲੋਂ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ। ਉਹਨਾਂ ਨੇ ਕਿਹਾ ਕਿ ਅਸੀਂ ਸਪੈਵਰ ਅਤੇ ਮਾਈਕਲ ਕੋਵਰਿੰਗ ਦੀ ਤੁਰੰਤ ਰਿਹਾਈ ਲਈ 24 ਘੰਟੇ ਕੰਮ ਕਰਦੇ ਰਹਾਂਗੇ।