ਚੀਨ ਨੇ ਮੁੰਬਈ 'ਚ ਤਾਈਵਾਨ ਦਾ ਦਫਤਰ ਖੋਲ੍ਹਣ 'ਤੇ ਭਾਰਤ ਨੂੰ ਜਤਾਇਆ ਵਿਰੋਧ

Friday, Oct 18, 2024 - 12:35 PM (IST)

ਬੀਜਿੰਗ (ਭਾਸ਼ਾ)- ਚੀਨ ਨੇ ਮੁੰਬਈ ਵਿਚ ਤਾਈਵਾਨ ਦੇ ਤਾਈਪੇਈ ਇਕਨਾਮਿਕ ਐਂਡ ਕਲਚਰਲ ਸੈਂਟਰ (ਟੀ.ਈ.ਸੀ.ਸੀ.) ਦੇ ਹਾਲ ਵਿਚ ਸਥਾਪਿਤ ਦਫਤਰ ਨੂੰ ਲੈ ਕੇ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਵੀਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, “ਦੁਨੀਆ ਵਿੱਚ ਸਿਰਫ ‘ਇਕ-ਚੀਨ’ ਹੈ ਅਤੇ ਤਾਈਵਾਨ ਚੀਨ ਦੇ ਖੇਤਰ ਦਾ ਅਟੁੱਟ ਹਿੱਸਾ ਹੈ।'' ਉਨ੍ਹਾਂ ਨੇ ਕਿਹਾ,''ਚੀਨ ਆਪਣੇ ਨਾਲ ਡਿਪਲੋਮੈਟਿਕ ਸਬੰਧ ਰੱਖਣ ਵਾਲੇ ਦੇਸ਼ਾਂ ਅਤੇ ਤਾਈਵਾਨ ਵਿਚਕਾਰ ਹਰ ਤਰ੍ਹਾਂ ਦੇ ਅਧਿਕਾਰਤ ਸੰਪਰਕ ਅਤੇ ਸੰਚਾਰ ਦਾ ਵਿਰੋਧ ਕਰਦਾ ਹੈ ਜਿਸ ਵਿੱਚ ਇੱਕ ਦੂਜੇ ਲਈ ਪ੍ਰਤੀਨਿਧੀ ਦਫਤਰਾਂ ਦੀ ਸਥਾਪਨਾ ਵੀ ਸ਼ਾਮਲ ਹੈ।" 

ਪੜ੍ਹੋ ਇਹ ਅਹਿਮ ਖ਼ਬਰ-India-Canada ਤਣਾਅ : 'ਭਾਰਤ ਨਾਲ ਵਪਾਰ 'ਤੇ ਪਾਬੰਦੀ ਲਗਾਉਣਾ ਮੂਰਖਤਾ'

ਮਾਓ ਮੁਤਾਬਕ ਅਸੀਂ ਭਾਰਤੀ ਪੱਖ ਨਾਲ ਗੰਭੀਰ ਵਿਰੋਧ ਦਰਜ ਕਰਵਾਇਆ ਹੈ। ਮਾਓ ਨੇ ਕਿਹਾ ਕਿ ਭਾਰਤੀ ਪੱਖ ਨੇ 'ਇਕ-ਚੀਨ' ਦੇ ਸਿਧਾਂਤ ਪ੍ਰਤੀ ਗੰਭੀਰ ਸਿਆਸੀ ਵਚਨਬੱਧਤਾ ਕੀਤੀ ਹੈ ਅਤੇ ਇਹ ਚੀਨ-ਭਾਰਤ ਸਬੰਧਾਂ ਦੇ ਸਿਆਸੀ ਆਧਾਰ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ, "ਚੀਨ ਭਾਰਤੀ ਪੱਖ ਨੂੰ ਆਪਣੀ ਵਚਨਬੱਧਤਾ ਦੀ ਸਖ਼ਤੀ ਨਾਲ ਪਾਲਣਾ ਕਰਨ, ਤਾਈਵਾਨ ਨਾਲ ਸਬੰਧਤ ਮੁੱਦਿਆਂ ਨੂੰ ਸਮਝਦਾਰੀ ਅਤੇ ਉਚਿਤ ਢੰਗ ਨਾਲ ਨਜਿੱਠਣ, ਤਾਈਵਾਨ ਨਾਲ ਕੋਈ ਅਧਿਕਾਰਤ ਗੱਲਬਾਤ ਨਾ ਕਰਨ ਅਤੇ ਚੀਨ-ਭਾਰਤ ਸਬੰਧਾਂ ਨੂੰ ਬਰਕਰਾਰ ਰੱਖਣ ਦੀ ਅਪੀਲ ਕਰਦਾ ਹੈ।" ਬੁੱਧਵਾਰ ਨੂੰ ਭਾਰਤ 'ਚ ਇਸ ਦੇ ਦਫਤਰਾਂ ਦੀ ਗਿਣਤੀ ਤਿੰਨ ਹੋ ਗਈ ਹੈ। TECC ਦੇ ਦਿੱਲੀ ਅਤੇ ਚੇਨਈ ਵਿੱਚ ਵੀ ਦਫ਼ਤਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News