ਪਾਕਿਸਤਾਨ ’ਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੀ ਤਿਆਰੀ ’ਚ ਚੀਨ, ਇਸਲਾਮਾਬਾਦ ਨੇ ਜਤਾਇਆ ਵਿਰੋਧ

Wednesday, Jun 29, 2022 - 11:54 AM (IST)

ਪਾਕਿਸਤਾਨ ’ਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੀ ਤਿਆਰੀ ’ਚ ਚੀਨ, ਇਸਲਾਮਾਬਾਦ ਨੇ ਜਤਾਇਆ ਵਿਰੋਧ

ਬੀਜਿੰਗ (ਬਿਊਰੋ)– ਪਾਕਿਸਤਾਨ ’ਚ ਵਧਦੇ ਅੱਤਵਾਦੀ ਹਮਲਿਆਂ ਨੂੰ ਦੇਖਦਿਆਂ ਚੀਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ। ਅਜਿਹੇ ’ਚ ਬੀਜਿੰਗ ਨੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇਕ ਚੀਨੀ ਕੰਪਨੀ ਨੂੰ ਦਿੱਤੀ ਹੈ। ਹਾਲਾਂਕਿ ਇਸਲਾਮਾਬਾਦ ਨੇ ਇਸ ’ਤੇ ਇਤਰਾਜ਼ ਜਤਾਇਆ ਹੈ, ਉਥੇ ਚੀਨ ਨੇ ਇਸ ਮਾਮਲੇ ’ਚ ਚੁੱਪ ਵੱਟ ਲਈ ਹੈ।

ਚੀਨ ਨੇ ਮੰਗਲਵਾਰ ਨੂੰ ਮੀਡੀਆ ’ਚ ਆਈ ਉਸ ਖ਼ਬਰ ’ਤੇ ਚੁੱਪੀ ਵੱਟ ਲਈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਸਦਾਬਹਾਰ ਸਹਿਯੋਗੀ ਇਸਲਾਮਾਬਾਦ ਨੇ ਹਾਲ ਹੀ ’ਚ ਪਾਕਿਸਤਾਨ ’ਚ ਅੱਤਵਾਦੀ ਹਮਲਿਆਂ ’ਚ ਵਾਧੇ ਤੋਂ ਬਾਅਦ ਚੀਨੀ ਨਾਗਰਿਕਾਂ ਤੇ ਸੰਪਤੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੀਨੀ ਕੰਪਨੀ ਨੂੰ ਦੇਣ ਦੀ ਬੀਜਿੰਗ ਦੀ ਮੰਗ ’ਤੇ ਇਤਰਾਜ਼ ਜਤਾਇਆ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਇਥੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਬੀਜਿੰਗ ਤੇ ਇਸਲਾਮਾਬਾਦ ਪਾਕਿਸਤਾਨ ’ਚ ਚੀਨੀ ਸੰਸਥਾਨਾਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਇਕ-ਦੂਜੇ ਦੇ ਸੰਪਰਕ ’ਚ ਹਨ। ਮੀਡੀਆ ’ਚ ਆਈ ਖ਼ਬਰ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਮੈਨੂੰ ਤੁਹਾਡੇ ਵਲੋਂ ਦੱਸੀ ਸਥਿਤੀ ਬਾਰੇ ਪਤਾ ਨਹੀਂ ਹੈ।’’

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਵਿਸਫੋਟ : ਸਿੰਗਾਪੁਰ 'ਚ 11 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ, 18 ਮਹੀਨੇ ਦੇ ਬੱਚੇ ਦੀ ਮੌਤ

ਖ਼ਬਰ ’ਚ ਕਿਹਾ ਗਿਆ ਹੈ ਕਿ ਚੀਨ ਨੇ ਜੂਨ ’ਚ ਇਸਲਾਮਾਬਾਦ ਤੋਂ ਇਕ ਚੀਨੀ ਸੁਰੱਖਿਆ ਕੰਪਨੀ ਨੂੰ ਆਪਣੇ ਨਾਗਰਿਕਾਂ ਤੇ ਜਾਇਦਾਦ ਦੀ ਸੁਰੱਖਿਆ ਲਈ ਪਾਕਿਸਤਾਨ ’ਚ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ ਸੀ ਪਰ ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਮਤੇ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਉਸ ਦੇ ਸੁਰੱਖਿਆ ਬਲ ਚੀਨੀ ਨਾਗਰਿਕਾਂ ਤੇ ਸੰਪਤੀਆਂ ਦੀ ਸੁਰੱਖਿਆ ਕਰਨ ’ਚ ਸਮਰੱਥ ਹਨ।

ਜਾਪਾਨੀ ਮੀਡੀਆ ਨੇ ਕਿਹਾ ਹੈ ਕਿ ਪਾਕਿਸਤਾਨ ’ਚ ਚੀਨੀ ਨਾਗਰਿਕਾਂ ’ਤੇ ਹਾਲ ਹੀ ’ਚ ਹੋਏ ਅੱਤਵਾਦੀ ਹਮਲਿਆਂ ’ਚ ਵਾਧੇ ਦੇ ਚਲਦਿਆਂ ਚੀਨ ਚਾਹੁੰਦਾ ਹੈ ਕਿ ਉਸ ਦੀ ਖ਼ੁਦ ਦੀ ਸੁਰੱਖਿਆ ਕੰਪਨੀ ਉਥੇ ਆਪਣੇ ਨਾਗਰਿਕਾਂ ਤੇ ਸੰਪਤੀਆਂ ਦੀ ਰੱਖਿਆ ਖ਼ੁਦ ਕਰੇ ਪਰ ਇਸਲਾਮਾਬਾਦ ਬੀਜਿੰਗ ਦੇ ਦਬਾਅ ਦਾ ਵਿਰੋਧ ਕਰ ਰਿਹਾ ਹੈ।

ਝਾਓ ਨੇ ਕਿਹਾ, ‘‘ਅਸੀਂ ਸੀ. ਪੀ. ਈ. ਸੀ. ਤੇ ਅੰਤਰ ਸਰਕਾਰੀ ਯੋਜਨਾਵਾਂ ਤੇ ਸਬੰਧਤ ਕੰਪਨੀਆਂ ਦੀ ਸੁਰੱਖਿਆ ਲਈ ਪਾਕਿਸਤਾਨ ਸਰਕਾਰ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ’ਤੇ ਧਿਆਨ ਿਦੱਤਾ ਹੈ। ਪਾਕਿਸਤਾਨ ਉਥੇ ਚੀਨੀ ਕਰਮਚਾਰੀਆਂ ਤੇ ਸੰਪਤੀਆਂ ਦੀ ਸੁਰੱਖਿਆ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਦੇ ਸਬੰਧਤ ਵਿਭਾਗ ਤੇ ਦੋਵਾਂ ਦੇਸ਼ਾਂ ਦੀਆਂ ਅੰਬੈਸੀਆਂ ਇਸ ਮਾਮਲੇ ’ਤੇ ਇਕ-ਦੂਜੇ ਦੇ ਸੰਪਰਕ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News