ਚੀਨ 'ਚ ਕੋਰੋਨਾ ਦੇ 20 ਨਵੇਂ ਮਾਮਲੇ, ਅਮਰੀਕਾ 'ਚ 'ਰਾਸ਼ਟਰੀ ਪ੍ਰਾਰਥਨਾ ਦਿਵਸ' ਦਾ ਐਲਾਨ

03/15/2020 10:53:04 AM

ਬੀਜਿੰਗ/ਵਾਸ਼ਿੰਗਟਨ (ਭਾਸ਼ਾ) ਚੀਨ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਦੇ 16 ਨਵੇਂ ਆਯਤਿਤ ਮਾਮਲੇ ਅਤੇ 4 ਨਵੇਂ ਘਰੇਲੂ ਮਾਮਲੇ ਦਰਜ ਕੀਤੇ ਗਏ। ਚੀਨੀ ਮੁੱਖ ਭੂਮੀ ਵਿਚ ਇਸ ਇਨਫੈਕਸ਼ਨ ਦੇ ਕਾਰਨ 10 ਹੋਰ ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3,199 ਹੋ ਗਈ। ਸਾਰੇ 10 ਲੋਕਾਂ ਦੀ ਮੌਤ ਵੁਹਾਨ ਵਿਚ ਹੋਈ ਹੈ। ਦੇਸ਼ ਵਿਚ ਇਨਫੈਕਸ਼ਨ ਦੇ ਘਰੇਲੂ ਮਾਮਲਿਆਂ ਵਿਚ ਕਮੀ ਆ ਰਹੀ ਹੈ ਪਰ ਵਿਦੇਸ਼ਾਂ ਤੋਂ ਇਨਫੈਕਟਿਡ ਲੋਕਾਂ ਦੇ ਦੇਸ਼ ਵਿਚ ਆਉਣ ਦੀ ਗਿਣਤੀ ਵੱਧ ਰਹੀ ਹੈ।ਬਾਹਰ ਤੋਂ ਆਏ ਲੋਕਾਂ ਦੇ ਇਨਫੈਕਸ਼ਨ ਦੇ ਪਿਛਲੇ ਹਫਤੇ ਵਿਚ ਐਤਵਾਰ ਨੂੰ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ। 

PunjabKesari

ਰਾਸ਼ਟਰੀ ਕਮਿਸ਼ਨ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਇਨਫੈਕਟਿਡ ਲੋਕਾਂ ਦੇ ਆਉਣ ਦੇ ਮਾਮਲੇ ਬੀਜਿੰਗ ਅਤੇ ਸ਼ੰਘਾਈ ਸਮੇਤ ਸ਼ਹਿਰਾਂ ਅਤੇ 5 ਸੂਬਿਆਂ ਵਿਚ ਸਾਹਮਣੇ ਆਏ ਹਨ। ਚੀਨ ਵਿਚ ਦਰਜ ਕੀਤੇ ਗਏ ਚਾਰੇ ਘਰੇਲੂ ਨਵੇਂ ਮਾਮਲੇ ਵੁਹਾਨ ਵਿਚ ਸਾਹਮਣੇ ਆਏ ਹਨ। ਚੀਨ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 111 ਆਯਤਿਤ ਮਾਮਲੇ ਸਾਹਮਣੇ ਆ ਚੁੱਕੇ ਹਨ।ਦੇਸ਼ ਵਿਚ ਹੁਬੇਈ ਤੋਂ ਬਾਹਰ ਦੇ ਖੇਤਰਾਂ ਵਿਚ ਲਗਾਤਾਰ ਤੀਜੇ ਦਿਨ ਕੋਈ ਨਵਾਂ ਘਰੇਲੂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਕੁੱਲ 80,000 ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਸਿੰਗਾਪੁਰ ਵਿਚ ਕੋਰੋਨਾਵਾਇਰਸ ਦੇ 12 ਨਵੇਂ ਮਾਮਲੇ ਆਉਣ ਦੇ ਬਾਅਦ ਦੇਸ਼ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 212 ਹੋ ਗਈ ਹੈ। ਇਹਨਾਂ 12 ਵਿਚੋਂ 9 ਮਰੀਜ਼ ਵਿਦਸ਼ਾਂ ਵਿਚ ਘੁੰਮਣ ਦੇ ਦੌਰਾਨ ਇਨਫੈਕਟਿਡ ਹੋਏ ਸਨ।

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਇਕ ਹਸਪਤਾਲ ਨੇ ਕੋਰੋਨਾ ਪੀੜਤ ਭਾਰਤੀ ਨੂੰ ਠੀਕ ਕਰਨ ਦਾ ਕੀਤਾ ਦਾਅਵਾ

ਅਮਰੀਕਾ 'ਚ 'ਰਾਸ਼ਟਰੀ ਪ੍ਰਾਰਥਨਾ ਦਿਵਸ' ਦਾ ਐਲਾਨ

PunjabKesari
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰਾਸ਼ਟਰੀ ਪ੍ਰਾਰਥਨਾ ਦਿਵਸ (National day of prayer) ਐਲਾਨਿਆ ਹੈ। ਉਹਨਾਂ ਨੇ ਦੇਸ਼ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਲਈ ਇਸ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਲੱਖਾਂ ਅਮਰੀਕੀ ਲੋਕ ਚਰਚਾਂ, ਮੰਦਰਾਂ,ਮਸਜਿਦਾਂ, ਸਭਾਵਾਂ ਅਤੇ ਹੋਰ ਪ੍ਰਾਰਥਨਾ ਘਰਾਂ ਵਿਚ ਇਕੱਠੇ ਨਹੀਂ ਹੋ ਪਾ ਰਹੇ ਹਨ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਨਾਲ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,816 ਇਨਫੈਕਟਿਡ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਸਰਕਾਰ ਵੱਲੋ ਸਿੱਖਾਂ ਦੇ ਨਵੇਂ ਸਾਲ ਨੂੰ ਮਿਲੀ ਮਾਨਤਾ


Vandana

Content Editor

Related News