14 ਫਰਵਰੀ ਨੂੰ ਜੋੜੇ ਨੇ ਕਰਵਾਉਣਾ ਸੀ ਵਿਆਹ, ਕੋਰੋਨਾਵਾਇਰਸ ਕਾਰਨ ਟੁੱਟੇ ਸੁਪਨੇ

Wednesday, Feb 12, 2020 - 12:09 PM (IST)

14 ਫਰਵਰੀ ਨੂੰ ਜੋੜੇ ਨੇ ਕਰਵਾਉਣਾ ਸੀ ਵਿਆਹ, ਕੋਰੋਨਾਵਾਇਰਸ ਕਾਰਨ ਟੁੱਟੇ ਸੁਪਨੇ

ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 1,100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਹੁਣ ਤੱਕ 45,000 ਤੋਂ ਵੀ ਵੱਧ ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਕੋਰੋਨਾਵਾਇਰਸ ਨਾਲ ਨਾ ਸਿਰਫ ਪੀੜਤ ਲੋਕਾਂ ਦੀ ਜ਼ਿੰਦਗੀ 'ਤੇ ਅਸਰ ਪਿਆ ਹੈ ਸਗੋਂ ਉਹਨਾਂ ਦੀ ਦੇਖਭਾਲ ਕਰ ਰਹੇ ਡਾਕਟਰ ਅਤੇ ਨਰਸਾਂ ਵੀ ਵੱਡੇ ਸੰਕਟ ਵਿਚ ਹਨ। ਚੀਨ ਵਿਚ ਕੋਰੋਨਾਵਾਇਰਸ ਦੇ ਡਰ ਨਾਲ ਵਿਆਹ ਨਾ ਕਰਨ ਪਾਉਣ ਵਾਲੇ ਇਕ ਪ੍ਰੇਮੀ ਜੋੜੇ ਦੀ ਕਹਾਣੀ ਇਨੀਂ ਦਿਨੀਂ ਵਾਇਰਲ ਹੋ ਰਹੀ ਹੈ। 14 ਫਰਵਰੀ ਮਤਲਬ ਵੈਲੇਨਟਾਈਨ ਡੇਅ ਦੇ ਦਿਨ ਦੋਹਾਂ ਨੇ ਵਿਆਹ ਕਰਨਾ ਸੀ ਪਰ ਕੋਰੋਨਾਵਾਇਰਸ ਨੇ ਚੀਨ ਵਿਚ ਅਜਿਹੀ ਦਹਿਸ਼ਤ ਪੈਦਾ ਕੀਤੀ ਹੈ ਕਿ ਦੋਵੇਂ ਚਾਹੁੰਦੇ ਹੋਏ ਵੀ ਵਿਆਹ ਨਹੀਂ ਕਰ ਪਾ ਰਹੇ ਹਨ।

PunjabKesari

ਅਸਲ ਵਿਚ ਕੁੜੀ ਪੇਸ਼ੇ ਤੋਂ ਇਕ ਨਰਸ ਹੈ ਜੋ ਇਕ ਝੇਜਿਯਾਂਗ ਸੂਬੇ ਦੇ ਇਕ ਹਸਪਤਾਲ ਵਿਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ। ਇੱਥੇ ਇਸ ਆਈਸੋਲੇਸ਼ਨ ਵਾਰਡ ਨੂੰ ਸ਼ੀਸ਼ੇ ਦੀਆਂ ਕੰਧਾਂ ਵਿਚ ਕੈਦ ਕਰ ਦਿੱਤਾ ਗਿਆ ਹੈ ਜਿਸ ਵਿਚ ਕੋਈ ਵੀ ਬਾਹਰੀ ਵਿਅਕਤੀ ਦਾਖਲ ਨਹੀਂ ਹੋ ਸਕਦਾ। ਨਰਸ ਦਾ ਮੰਗੇਤਰ ਜਦੋਂ ਉਸ ਨੂੰ ਮਿਲਣ ਲਈ ਹਸਪਤਾਲ ਆਇਆ ਤਾਂ ਉਹਨਾਂ ਵਿਚ ਸ਼ੀਸ਼ੇ ਦੀ ਕੰਧ ਨੇ ਦੂਰੀ ਵਧਾ ਦਿੱਤੀ। ਇਕ-ਦੂਜੇ ਨੂੰ ਦੇਖ ਕੇ ਦੋਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਸ਼ੀਸ਼ੇ ਦੀ ਕੰਧ ਵਿਚਾਲੇ ਹੁੰਦੇ ਹੋਏ ਵੀ ਦੋਹਾਂ ਨੇ ਮਾਸਕ ਪਹਿਨੇ ਹੀ ਇਕ-ਦੂਜੇ ਨੂੰ ਕਿੱਸ ਕੀਤੀ। 

PunjabKesari

ਸੀ.ਜੀ.ਟੀ.ਐੱਨ. ਦੀ ਰਿਪੋਰਟ ਦੇ ਮੁਤਾਬਕ ਦੋਹਾਂ ਨੇ 11 ਦਿਨ ਬਾਅਦ ਇਕ-ਦੂਜੇ ਨੂੰ ਦੇਖਿਆ ਸੀ। ਫੋਨ 'ਤੇ ਗੱਲਬਾਤ ਦੌਰਾਨ ਮੁੰਡੇ ਨੇ ਕੁੜੀ ਨੂੰ ਕਿਹਾ ਸੀ,''ਕੋਰੋਨਾਵਾਇਰਸ ਦਾ ਖਤਰਾ ਖਤਮ ਹੁੰਦੇ ਹੀ ਵਿਆਹ ਕਰ ਲੈਣਾ।'' ਮੁੰਡੇ ਲਈ ਚਿੰਤਾ ਦੀ ਗੱਲ ਇਹ ਸੀ ਕਿ ਇਹ ਵਾਇਰਸ ਨਾ ਜਾਣੇ ਕਦੋਂ, ਕਿਸ ਨੂੰ ਅਤੇ ਕਿੱਥੇ ਆਪਣਾ ਸ਼ਿਕਾਰ ਬਣਾ ਲਵੇ। ਚੀਨ ਵਿਚ ਸਾਹਮਣੇ ਆਏ ਕੋਰੋਨਾਵਾਇਰਸ ਦੇ ਮਾਮਲੇ ਦੂਜੇ ਦੇਸ਼ਾਂ ਵਿਚ ਵੀ ਤੇਜ਼ੀ ਨਾਲ ਵੱਧ ਰਹੇ ਹਨ। ਫਰਾਂਸ, ਜਰਮਨੀ, ਜਾਪਾਨ, ਅਮਰੀਕਾ, ਆਸਟ੍ਰੇਲੀਆ, ਸਿੰਗਾਪੁਰ, ਮਲੇਸ਼ੀਆ, ਕੰਬੋਡੀਆ, ਸ਼੍ਰੀਲੰਕਾ, ਯੂ.ਏ.ਈ., ਦੱਖਣੀ ਕੋਰੀਆ, ਵੀਅਤਨਾਮ, ਥਾਈਲੈਂਡ, ਕੈਨੇਡਾ ਅਤੇ ਨੇਪਾਲ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।


author

Vandana

Content Editor

Related News