ਹਰ ਵਿਅਕਤੀ 'ਤੇ ਨਜ਼ਰ ਰੱਖ ਰਿਹਾ ਚੀਨ, APP ਨਾਲ ਇਕੱਠੀ ਕਰ ਰਿਹਾ ਜਾਣਕਾਰੀ
Sunday, Jul 07, 2019 - 11:35 PM (IST)

ਬੀਜਿੰਗ - ਚੀਨ ਦੇ ਪੱਛਮੀ ਖੇਤਰ 'ਚ ਸਥਿਤ ਸ਼ਿਨਜਿਆਂਗ ਸੂਬਾ ਕਿਸੇ ਜੇਲ ਤੋਂ ਘੱਟ ਨਹੀਂ ਹੈ। ਇਥੇ ਉਇਗਰ ਮੁਸਲਮਾਨਾਂ ਨੂੰ ਸਿਖਲਾਈ ਦੇਣ ਦੇ ਨਾਂ 'ਤੇ ਹਿਰਾਸਤ 'ਚ ਰੱਖਿਆ ਗਿਆ ਹੈ। ਉਨ੍ਹਾਂ ਦੀ ਨਿਗਰਾਨੀ ਲਈ ਪੁਲਸ ਫੋਰਸ ਅਤੇ ਸਰਵੀਲਾਂਸ ਕੈਮਰਿਆਂ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਹਾਈਟੈੱਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਚੀਨ ਦੀ ਕਮਿਊਨਿਸਟ ਸਰਕਾਰ ਦੀ ਇਹ ਸਖਤੀ ਹੁਣ ਸਿਰਫ ਸ਼ਿਨਜਿਆਂਗ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਹੈ।
ਮੱਧ ਏਸ਼ੀਆ ਅਤੇ ਹੋਰਨਾਂ ਦੇਸ਼ ਤੋਂ ਇਥੇ ਆਉਣ ਵਾਲੇ ਲੋਕਾਂ ਦੀ ਨਿੱਜਤਾ ਨੂੰ ਦਰਕਿਨਾਰ ਕਰਦੇ ਹੋਏ ਉਨ੍ਹਾਂ ਦੇ ਬਾਰੇ 'ਚ ਕਈ ਸੰਵੇਦਨਸ਼ੀਲ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। The New York Times ਅਤੇ ਹੋਰ ਅਖਬਾਰਾਂ ਨੇ ਪੱਤਰਕਾਰਾਂ ਦੀ ਟੀਮ ਨੇ ਇਸ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਚੀਨ ਸਰਕਾਰ ਇਸਲਾਮਕ ਕੱਟੜਪੰਥ ਨਾਲ ਲੱੜਣ ਦੇ ਨਾਂ 'ਤੇ ਲੋਕਾਂ ਦਾ ਮਨੁੱਖੀ ਅਧਿਕਾਰ ਅਤੇ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਕਰ ਰਹੀ ਹੈ।
ਸੂਬੇ 'ਚ ਸੜਕ ਦੇ ਰਸਤੇ ਦਾਖਲ ਹੋਣ ਵਾਲਿਆਂ ਦੇ ਫੋਨ 'ਚ APP ਇੰਸਟਾਲ ਕਰ ਉਨ੍ਹਾਂ ਦੀਆਂ ਜਾਣਕਾਰੀਆਂ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ। ਸੀਮਾ ਸੁਰੱਖਿਆ ਅਧਿਕਾਰੀ ਸਰਹੱਦ'ਤੇ ਹੀ ਫੋਨ ਜ਼ਬਤ ਕਰ ਲੈਂਦੇ ਹਨ। ਸਕੈਨ ਕਰਨ ਤੋਂ ਬਾਅਦ ਹੀ ਫੋਨ ਵਾਪਸ ਕੀਤਾ ਜਾਂਦਾ ਹੈ। ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ ਨੇ ਚੀਨੀ ਖੋਜਕਾਰਾਂ ਮਾਯਾ ਵਾਂਗ ਨੇ ਕਿਹਾ ਕਿ ਸ਼ਿਨਜਿਆਂਗ ਹੀ ਨਹੀਂ ਪੂਰੇ ਚੀਨ 'ਚ ਹੀ ਆਪਣੀ ਨਿੱਜਤਾ ਬਚਾਏ ਰੱਖ ਪਾਉਣਾ ਚੁਣੌਤੀਪੂਰਣ ਹੈ।