ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਦੌੜਨ ਵਾਲੀ ਟ੍ਰੇਨ ਕੀਤੀ ਸ਼ੁਰੂ

Wednesday, Jul 21, 2021 - 09:01 PM (IST)

ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਦੌੜਨ ਵਾਲੀ ਟ੍ਰੇਨ ਕੀਤੀ ਸ਼ੁਰੂ

ਇੰਟਰਨੈਸ਼ਨਲ ਡੈਸਕ : ਚੀਨ ਨੇ ਮੰਗਲਵਾਰ ਆਪਣੀ ਸਭ ਤੋਂ ਤੇਜ਼ ਰਫਤਾਰ ਵਾਲੀ ਮੈਗਲੇਵ ਟ੍ਰੇਨ ਸ਼ੁਰੂ ਕਰ ਦਿੱਤੀ। ਇਸ ਟ੍ਰੇਨ ਦੀ ਵੱਧ ਤੋਂ ਵੱਧ ਰਫ਼ਤਾਰ 600 ਕਿਲੋਮੀਟਰ ਪ੍ਰਤੀ ਘੰਟਾ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਇਹ ਜ਼ਮੀਨ ’ਤੇ ਦੌੜਨ ਵਾਲਾ ਸਭ ਤੋਂ ਤੇਜ਼ ਵਾਹਨ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਨਵੀਂ ਮੈਗਲੇਵ ਆਵਾਜਾਈ ਪ੍ਰਣਾਲੀ ਦੀ ਜਨਤਕ ਤੌਰ ’ਤੇ ਸ਼ੁਰੂਆਤ ਚੀਨ ਦੇ ਤੱਟੀ ਸ਼ਹਿਰ ਕਿੰਗਦਾਓ ’ਚ ਹੋਈ ਹੈ। ਮੈਗਲੇਵ ਟ੍ਰੇਨ ਪ੍ਰਾਜੈਕਟ ਦੀ ਸ਼ੁਰੂ ਅਕਤੂਬਰ 2016 ’ਚ ਹੋਈ ਸੀ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 2019 ’ਚ 600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਇਸ ਟ੍ਰੇਨ ਦਾ ਪ੍ਰੋਟੋਟਾਈਪ ਬਣਾਇਆ ਗਿਆ।

ਇਹ ਵੀ ਪੜ੍ਹੋ : PAK  ’ਚ ਮੀਂਹ ਨਾਲ ਢਹਿ ਰਹੀ ਚੀਨ ਵੱਲੋਂ ਬਣਾਏ ਇਸਲਾਮਾਬਾਦ ਏਅਰਪੋਰਟ ਦੀ ਛੱਤ

ਇਸ ਦਾ ਸਫਲ ਪ੍ਰੀਖਣ ਜੂਨ 2020 ’ਚ ਹੋਇਆ ਸੀ। ਪ੍ਰਾਜੈਕਟ ਦੇ ਮੁੱਖ ਇੰਜੀਨੀਅਰ ਡਿੰਗ ਸਾਨਸਾਨ ਨੇ ਕਿਹਾ ਕਿ ਇਸ ਟ੍ਰੇਨ ’ਚ 10 ਡੱਬੇ ਲਾਏ ਜਾ ਸਕਦੇ ਹਨ ਤੇ ਹਰੇਕ ਦੀ ਸਮਰੱਥਾ 100 ਯਾਤਰੀਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਟ੍ਰੇਨ 1500 ਕਿਲੋਮੀਟਰ ਦੇ ਦਾਇਰੇ ’ਚ ਯਾਤਰਾ ਦੇ ਨਜ਼ਰੀਏ ਤੋਂ ਸਭ ਤੋਂ ਵਧੀਆ ਹੱਲ ਹੈ। ਰਵਾਇਤੀ ਟ੍ਰੇਨਾਂ ਵਾਂਗ ਮੈਗਲੇਵ ਟ੍ਰੇਨ ਦੇ ਪਹੀਏ ਰੇਲ ਟ੍ਰੈਕ ਦੇ ਸੰਪਰਕ ’ਚ ਨਹੀਂ ਆਉਂਦੇ। ਇਹ ਟ੍ਰੇਨ 620 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀ ਹੈ। ਇਹ ਉੱਚ ਤਾਪਮਾਨ ਸੁਪਰਕੰਡੈਕਟਿੰਗ (ਐੱਚ. ਟੀ. ਐੱਸ.) ਪਾਵਰ ’ਤੇ ਚੱਲਦੀ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਚੁੰਬਕੀ ਟਰੈਕਾਂ ’ਤੇ ਤੈਰ ਰਹੀ ਹੋਵੇ। ਉਂਝ ਚੀਨ ਦੀ ਸਭ ਤੋਂ ਤੇਜ਼ ਸਪੀਡ ਦੀ ਟ੍ਰੇਨ ਮੈਗਲੇਵ ਨੇ 2003 ’ਚ ਦੌੜਨਾ ਸ਼ੁਰੂ ਕੀਤਾ। ਇਸ ਦੀ ਵੱਧ ਤੋਂ ਵੱਧ ਸਪੀਡ 431 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸ਼ੰਘਾਈ ਪੁਡੋਂਗ ਏਅਰਪੋਰਟ ਨੂੰ ਸ਼ੰਘਾਈ ਦੇ ਪੂਰਬੀ ਸਿਰੇ ’ਤੇ ਲਾਂਗਯਾਗ ਰੋਡ ਨਾਲ ਜੋੜਦੀ ਹੈ। ਚੀਨ 2022 ਤੱਕ ਹੋਰ ਜ਼ਿਆਦਾ ਇਨਫ੍ਰਾਸਟਰੱਕਚਰ ’ਚ ਵਿਕਾਸ ਕਰਨਾ ਚਾਹੁੰਦਾ ਹੈ, ਜਦੋਂ ਦੇਸ਼ ਦੀ ਰਾਜਧਾਨੀ ਪੇਈਚਿੰਗ ’ਚ ਸਰਦਰੁੱਤ ਓਲੰਪਿਕ ਖੇਡਾਂ ਹੋਣੀਆਂ ਹਨ।


author

Manoj

Content Editor

Related News