ਚੀਨ ਵਲੋਂ ਤਿੱਬਤ ’ਚ ਭਾਰਤੀ ਸਰਹੱਦ ਨੇੜੇ ਪਹਿਲੀ ਬੁਲੇਟ ਟਰੇਨ ਸ਼ੁਰੂ

Saturday, Jun 26, 2021 - 01:02 AM (IST)

ਚੀਨ ਵਲੋਂ ਤਿੱਬਤ ’ਚ ਭਾਰਤੀ ਸਰਹੱਦ ਨੇੜੇ ਪਹਿਲੀ ਬੁਲੇਟ ਟਰੇਨ ਸ਼ੁਰੂ

ਬੀਜਿੰਗ- ਚੀਨ ਨੇ ਤਿੱਬਤ ਦੇ ਦੂਰ-ਦੁਰਾਡੇ ਹਿਮਾਲਿਆ ਖੇਤਰ ਵਿਚ ਪਹਿਲੀ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੀ ਬੁਲੇਟ ਟਰੇਨ ਦਾ ਸ਼ੁੱਕਰਵਾਰ ਨੂੰ ਸ਼ੁਰੂ ਕਰ ਦਿੱਤੀ ਜੋ ਸੂਬਾਈ ਰਾਜਧਾਨੀ ਲਹਾਸਾ ਅਤੇ ਨਿਯੰਗਚੀ ਨੂੰ ਜੋੜੇਗੀ। ਨਿਯੰਗਚੀ ਅਰੁਣਾਚਲ ਪ੍ਰਦੇਸ਼ ਦੇ ਨੇੜੇ ਸਥਿਤ ਤਿੱਬਤ ਦਾ ਸਰਹੱਦੀ ਨਗਰ ਹੈ।

ਇਹ ਖ਼ਬਰ ਪੜ੍ਹੋ- ਹੋਟਲ ਕਾਰੋਬਾਰੀ ਰਾਣਾ ਨਾਲ ਖੜ੍ਹੀ ਹੋਈ ਜਾਗੋ

ਸਿਚੁਆਨ-ਤਿੱਬਤ ਰੇਲਵੇ ਦੇ 435.5 ਕਿਲੋਮੀਟਰ ਲੰਬੇ ਲਹਾਸਾ-ਨਿਯੰਗਚੀ ਖੰਡ ਦਾ ਇਕ ਜੁਲਾਈ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਦੇ ਸ਼ਤਾਬਦੀ ਸਮਾਰੋਹਾਂ ਤੋਂ ਪਹਿਲਾਂ ਉਦਘਾਟਨ ਕੀਤਾ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ ਨੇ ਖ਼ਬਰ ਦਿੱਤੀ ਕਿ ਤਿੱਬਤ ਖੁਦ ਮੁਖਤਿਆਰ ਖੇਤਰ ਵਿਚ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਰੇਲਵੇ ਦੀ ਸ਼ੁੱਕਰਵਾਰ ਸਵੇਰੇ ਸ਼ੁਰੂਆਤ ਹੋਈ ਜੋ ਲਹਾਸਾ ਤੋਂ ਨਿਯੰਗਚੀ ਤੱਕ ਗਈ ਜਿਥੇ ‘ਫੂਕਸਿੰਗ’ ਬੁਲੇਟ ਟਰੇਨਾਂ ਦਾ ਪਠਾਰੀ ਖੇਤਰ ਵਿਚ ਅਧਿਕਾਰਕ ਪਰਿਚਾਲਨ ਸ਼ੁਰੂ ਹੋਇਆ। ਨਵੰਬਰ ਵਿਚ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਅਧਿਕਾਰੀਆਂ ਨੂੰ ਸਿਚੁਆਨ ਸੂਬੇ ਨੂੰ ਤਿੱਬਤ ਵਿਚ ਨਿਯੰਗਚੀ ਨਾਲ ਜੋੜਨ ਵਾਲੇ ਨਵੇਂ ਰੇਲਵੇ ਪ੍ਰਾਜੈਕਟ ਦਾ ਕੰਮ ਤੇਜ਼ ਰਫਤਾਰ ਨਾਲ ਕਰਨ ਦਾ ਨਿਰਦੇਸ਼ ਦਿੱਤਾ ਸੀ ਅਤੇ ਕਿਹਾ ਸੀ ਕਿ ਨਵੀਂ ਰੇਲਵੇ ਲਾਈਨ ਸਰਹੱਦ ਸਥਿਰਤਾ ਨੂੰ ਸੁਰੱਖਿਅਤ ਰੱਖਣ ਵਿਚ ਅਹਿਮ ਕਿਰਦਾਰ ਨਿਭਾਏਗੀ।

ਇਹ ਖ਼ਬਰ ਪੜ੍ਹੋ- 'ਪੰਜਾਬੀ ਅਧਿਆਪਕਾਂ ਸਬੰਧੀ GK ਨੇ ਕੇਜਰੀਵਾਲ ਨੂੰ ਲਿਖਿਆ ਪੱਤਰ'

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News