ਚੀਨ ''ਚ ਢਿੱਗਾਂ ਡਿੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 29

07/28/2019 9:05:16 AM

ਬੀਜਿੰਗ— ਦੱਖਣੀ-ਪੱਛਮੀ ਚੀਨ ਦੇ ਇਕ ਪਿੰਡ 'ਚ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ। ਅਜੇ ਵੀ 22 ਲੋਕ ਲਾਪਤਾ ਹਨ। ਇੱਥੇ ਮੰਗਲਵਾਰ ਨੂੰ ਢਿੱਗਾਂ ਡਿੱਗ ਗਈਆਂ ਸਨ, ਜਿਸ ਮਗਰੋਂ ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਸਰਕਾਰੀ ਸੂਤਰਾਂ ਮੁਤਾਬਕ ਸ਼ਨੀਵਾਰ ਰਾਤ ਨੂੰ ਸਥਾਨਕ ਐਮਰਜੈਂਸੀ ਬਚਾਅ ਅਧਿਕਾਰੀਆਂ ਨੇ ਗੁਇਝੋਊ ਸੂਬੇ ਦੀ ਸ਼ੁਇਚੇਂਗ ਕਾਊਂਟੀ ਤੋਂ 40 ਲੋਕਾਂ ਨੂੰ ਬਚਾ ਲਿਆ। 

ਮਲਬੇ ਹੇਠੋਂ ਹੋਰ ਲਾਸ਼ਾਂ ਮਿਲਣ ਕਾਰਨ ਮ੍ਰਿਤਕਾਂ ਦੀ ਗਿਣਤੀ 29 ਹੋ ਗਈ ਅਤੇ ਹੋਰ ਵੀ 22 ਲੋਕ ਅਜੇ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਪਹਾੜ ਦਾ ਹਿੱਸਾ ਡਿੱਗ ਗਿਆ ਸੀ, ਜਿਸ ਕਾਰਨ 21 ਘਰ ਜ਼ਮੀਨ 'ਚ ਧੱਸ ਗਏ ਸਨ। ਬਹੁਤ ਸਾਰੇ ਲੋਕ ਘਰੋਂ-ਬੇਘਰ ਹੋ ਗਏ। ਹਾਲਾਂਕਿ ਰਾਹਤ ਕਰਮਚਾਰੀਆਂ ਨੇ 11 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਸੀ ਪਰ ਅਜੇ ਵੀ ਕਈ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।


Related News