ਚੀਨ 'ਚ ਆਯਾਤ ਕੀਤੀਆਂ ਗਈਆਂ ਖਾਣ ਵਾਲੀਆਂ ਵਸਤੂਆਂ ਦੀ ਕੋਵਿਡ-19 ਜਾਂਚ ਵਧਾਈ ਗਈ

Saturday, Jul 11, 2020 - 05:38 PM (IST)

ਚੀਨ 'ਚ ਆਯਾਤ ਕੀਤੀਆਂ ਗਈਆਂ ਖਾਣ ਵਾਲੀਆਂ ਵਸਤੂਆਂ ਦੀ ਕੋਵਿਡ-19 ਜਾਂਚ ਵਧਾਈ ਗਈ

ਬੀਜਿੰਗ (ਭਾਸ਼ਾ) : ਚੀਨ ਵਿਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿਚ ਤੇਜ਼ੀ ਨਾਲ ਕਮੀ ਆਈ ਹੈ ਅਤੇ ਹੁਣ ਅਧਿਕਾਰੀ ਆਯਾਤ ਕੀਤੀਆਂ ਗਈ ਖਾਣ ਵਾਲੀਆਂ ਵਸਤੂਆਂ ਤੋਂ ਇਨਫੈਕਸ਼ਨ ਫੈਲ ਸਕਣ ਵੱਲ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਜਾਂਚ ਵਧਾ ਦਿੱਤੀ ਹੈ।

ਬੀਜਿੰਗ ਵਿਚ ਜੂਨ ਵਿੱਚ ਕੋਰੋਨਾ ਵਾਇਰਸ ਦਾ ਪ੍ਰਸਾਰ ਹੋਣ ਦੇ ਬਾਅਦ ਤੋਂ ਇਹ ਚਿੰਤਾ ਵੱਧ ਗਈ ਹੈ। ਇੱਥੇ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਥੋਕ ਕਾਰੋਬਾਰ ਬਾਜ਼ਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੇਸ਼ ਵਿਚ ਆਉਣ ਵਾਲੀਆਂ ਖਾਣ ਵਾਲੀਆਂ ਵਸਤੂਆਂ ਦੀ ਖੇਪ ਦੀ ਜਾਂਚ ਵਧਾ ਦਿੱਤੀ ਗਈ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਕਸਟਮ ਅਧਿਕਾਰੀਆਂ ਨੇ ਕਿਹਾ ਕਿ ਉਹ ਇਕਵਾਡੋਰ ਦੇ 3 ਝੀਂਗਾ ਉਤਪਾਦਕਾਂ ਤੋਂ ਆਯਾਤ ਰੋਕ ਰਹੇ ਹਨ, ਕਿਉਂਕਿ ਉਨ੍ਹਾਂ ਦੀ ਹਾਲੀਆ ਖੇਪ ਦੀ ਜਾਂਚ ਵਿਚ ਵਾਇਰਸ ਪਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 3 ਜੁਲਾਈ ਨੂੰ ਵਸਤੂਆਂ ਦੀ ਪੈਕੇਜਿੰਗ ਦੇ ਬਾਹਰੀ ਕਵਰ 'ਤੇ ਕੋਰੋਨਾ ਵਾਇਰਸ ਪਾਇਆ ਗਿਆ। ਹਾਲਾਂਕਿ ਅੰਦਰੂਨੀ ਪੈਕੇਜਿੰਗ ਅਤੇ ਝੀਂਗਾ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਆਈ। ਇਨ੍ਹਾਂ ਤਿੰਨਾਂ ਕੰਪਨੀਆਂ ਤੋਂ 12 ਮਾਰਚ ਦੇ ਬਾਅਦ ਪ੍ਰਾਪਤ ਹੋਏ ਉਤਪਾਦਾਂ ਨੂੰ ਵਾਪਸ ਕਰ ਦੇਣ ਜਾਂ ਨਸ਼ਟ ਕਰ ਦੇਣ ਦਾ ਹੁਕਮ ਦਿੱਤਾ ਗਿਆ ਹੈ।


author

cherry

Content Editor

Related News