ਓਮੀਕਰੋਨ ਦੀ ਦਹਿਸ਼ਤ, ਚੀਨ ਨੇ ਬੈਸ ਸ਼ਹਿਰ ''ਚ ਲਗਾਈ ਤਾਲਾਬੰਦੀ

02/08/2022 5:18:25 PM

ਬੀਜਿੰਗ (ਭਾਸ਼ਾ): ਚੀਨ ਨੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਨਾਲ ਸੰਕਰਮਣ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦੱਖਣੀ ਸ਼ਹਿਰ ਬੈਸ ਵਿੱਚ ਆਵਾਜਾਈ ਬੰਦ ਕਰ ਦਿੱਤੀ ਅਤੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਕਲਾਸਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ, ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਕੋਵਿਡ-19 ਜਾਂਚ ਕਰਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਰੈਸਟੋਰੈਂਟਾਂ ਨੂੰ ਵੀ ਸਿਰਫ਼ ਖਾਣਾ ਖਰੀਦ ਕੇ ਲਿਜਾਣ ਵਾਲੇ ਗਾਹਕਾਂ ਲਈ ਖੁੱਲ੍ਹਾ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ ਅਤੇ ਆਵਾਜਾਈ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਟ੍ਰੈਫਿਕ ਸਿਗਨਲ ਨੂੰ ਸਥਾਈ ਤੌਰ 'ਤੇ ਲਾਲ ਕਰ ਦਿੱਤਾ ਗਿਆ ਹੈ ਤਾਂ ਜੋ ਵਾਹਨ ਚਾਲਕਾਂ ਨੂੰ ਯਾਦ ਰਹੇ ਕਿ ਉਹਨਾਂ ਨੇ ਘਰ ਵਿਚ ਹੀ ਰਹਿਣਾ ਹੈ।  

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਰੂਸ, ਜਾਪਾਨ, ਫਰਾਂਸ ਸਮੇਤ 6 ਦੇਸ਼ਾਂ 'ਚ 1 ਲੱਖ ਤੋਂ ਵਧੇਰੇ ਮਾਮਲੇ ਆਏ ਸਾਹਮਣੇ

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ਹਿਰ ਵਿਚ ਕੋਵਿਡ-19 ਕੇ 135 ਕੇਸ ਸਾਹਮਣੇ ਆਏ, ਜਿਹਨਾਂ ਵਿਚੋਂ ਘੱਟ ਤੋਂ ਘੱਟ ਦੋ ਕੇਸ ਓਮੀਕ੍ਰੋਨ ਰੂਪ ਤੋਂ ਸੰਕਰਮਣ ਦੇ ਹਨ। ਜ਼ਿਕਰਯੋਗ ਹੈ ਕਿ ਤਾਲਾਬੰਦੀ ਦੇ ਅੰਤਰਗਤ ਆਉਣ ਵਾਲਾ ਬੈਸ ਨਵਾਂ ਸ਼ਹਿਰ ਹੈ। ਮਹਾਮਾਰੀ ਨੂੰ ਬਿਲਕੁੱਲ ਵੀ ਬਰਦਾਸ਼ਤ ਨਾ ਕਰਨ ਦੀ ਚੀਨ ਦੀ ਨੀਤੀ ਦੇ ਤਹਿਤ ਘੱਟ ਗਿਣਤੀ ਦੇ ਮਾਮਲੇ ਸਾਹਮਣੇ ਆਉਣ 'ਤੇ ਸਖ਼ਤ ਕਦਮ ਚੁੱਕੇ ਜਾਂਦੇ ਹਨ। ਚੀਨ ਦੀ ਚਿੰਤਾ ਬੀਜਿੰਗ ਵਿੱਚ ਚੱਲ ਰਹੇ ਸੀਤਕਾਲੀਨ ਓਲੰਪਿਕ ਖੇਡਾਂ ਦੌਰਾਨ ਮਹਾਮਾਰੀ ਨੂੰ ਰੋਕਣ ਦੀ ਹੈ। ਹਾਲਾਂਕਿ ਮੰਗਲਵਾਰ ਨੂੰ ਬੀਜਿੰਗ ਵਿਚ ਕੋਵਿਡ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।  

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ISIS-K ਦੇ ਨੇਤਾ ਸਨਾਉੱਲਾ ਗਫਾਰੀ 'ਤੇ 1 ਕਰੋੜ ਡਾਲਰ ਦਾ ਇਨਾਮ ਕੀਤਾ ਘੋਸ਼ਿਤ

ਓਲੰਪਿਕ ਖੇਡਾਂ ਦੇ ਆਯੋਜਕਾਂ ਨੇ ਮੰਗਲਵਾਰ ਨੂੰ ਦੱਸਿਆ ਕਿ 30 ਤੋਂ ਵੱਧ ਖਿਡਾਰੀ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਇਕਾਂਤਵਾਸ ਕੇਂਦਰਾਂ ਵਿਚ ਹਨ। ਸੰਕਰਮਿਤ ਹੋਣ 'ਤੇ ਔਸਤਨ ਸੱਤ ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣਾ ਪੈਂਦਾ ਹੈ। ਗੌਰਤਲਬ ਹੈ ਕਿ ਬੈਸ ਸ਼ਹਿਰ ਦੀ ਕੁੱਲ ਆਬਾਦੀ ਕਰੀਬ 14 ਲੱਖ ਹੈ ਜਦੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਰੀਬ ਹੋਰ 30 ਲੱਖ ਆਬਾਦੀ ਰਹਿੰਦੀ ਹੈ। ਇਹ ਸ਼ਹਿਰ ਵੀਅਤਨਾਮ ਦੀ ਸਰਹੱਦ ਨੇੜੇ ਹੈ।


Vandana

Content Editor

Related News