ਚੀਨ ਨੇ ਆਪਣੇ ਪੁਲਾੜ ਰਾਕੇਟ ਦੇ ਮਲਬੇ ''ਤੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ

Friday, May 07, 2021 - 02:13 AM (IST)

ਚੀਨ ਨੇ ਆਪਣੇ ਪੁਲਾੜ ਰਾਕੇਟ ਦੇ ਮਲਬੇ ''ਤੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ

ਬੀਜਿੰਗ-ਚੀਨ ਨੇ ਆਪਣੇ 'ਲਾਂਗ ਮਾਰਚ 5ਬੀ' ਰਾਕੇਟ ਦੇ ਮਲਬੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜੋ ਇਸ ਹਫਤੇ ਧਰਤੀ ਦੇ ਵਾਯੂਮੰਡਲ 'ਚ ਦਾਖਲ ਕਰਨ ਵਾਲਾ ਹੈ ਅਤੇ ਇਸ ਤਰ੍ਹਾਂ ਦੀ ਚਿੰਤਾ ਜਤਾਈ ਜਾ ਰਹੀ ਹੈ ਕਿ ਜੇਕਰ ਇਹ ਵਧੇਰੇ ਆਬਾਦੀ ਵਾਲੇ ਇਲਾਕੇ 'ਚ ਡਿੱਗਦਾ ਹੈ ਤਾਂ ਇਸ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ-ਅਮਰੀਕਾ ਦੀ ਟੀਕਾ ਪੇਟੈਂਟ ਯੋਜਨਾ 'ਤੇ EU ਕਰੇਗਾ ਚਰਚਾ

ਪਿਛਲੇ ਹਫਤੇ ਇਹ ਰਾਕੇਟ ਨੂੰ ਦੇਸ਼ ਦੇ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਗਿਆ ਸੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਕਿ ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਅਮਰੀਕਾ ਦੇ ਰੱਖਿਆ ਵਿਭਾਗ ਨੇ ਡਿੱਗਦੇ ਰਾਕੇਟ ਦੇ ਮਲਬੇ 'ਤੇ ਨਜ਼ਰ ਬਣਾਈ ਹੋਈ ਹੈ। ਉਥੇ ਸਰਕਾਰੀ ਮੀਡੀਆ ਨੇ ਚੀਨ ਦੇ ਮਾਹਰਾਂ ਦੇ ਹਵਾਲੇ ਤੋਂ ਕਿਹਾ ਕਿ ਭੰਗ ਕੀਤੇ ਗਏ ਰਾਕੇਟ ਦੇ ਕੁਝ ਹਿੱਸੇ ਸਮੁੰਦਰ 'ਚ ਡਿੱਗਣਗੇ।

ਇਹ ਵੀ ਪੜ੍ਹੋ-ਇਹ ਵੈਕਸੀਨ ਦਾ ਲਾਈਟ ਵਰਜ਼ਨ ਸਿੰਗਲ ਡੋਜ਼ ਹੀ ਕਰੇਗਾ ਕੋਰੋਨਾ ਦਾ ਖਾਤਮਾ

ਪੈਂਟਾਗਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਚੀਨ ਦੇ ਵੱਡੇ ਰਾਕੇਟ 'ਤੇ ਨਜ਼ਰ ਰੱਖੀ ਹੋਈ ਹੈ ਜੋ ਕੰਟਰੋਲ ਤੋਂ ਬਾਹਰ ਹੋ ਗਿਆ ਹੈ ਅਤੇ ਇਸ ਹਫਤੇ ਧਰਤੀ ਦੇ ਵਾਯੂਮੰਡਲ 'ਚ ਫਿਰ ਤੋਂ ਦਾਖਲ ਕਰਨ ਵਾਲਾ ਹੈ। ਇਹ ਪੁੱਛਣ 'ਤੇ ਕਿ ਡਿੱਗਦੇ ਰਾਕੇਟ ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਚੀਨ ਕੀ ਉਪਾਅ ਕਰ ਰਿਹਾ ਹੈ ਤਾਂ ਵਾਂਗ ਨੇ ਕਿਹਾ ਕਿ ਤੁਸੀਂ ਸਮੀਖਿਆ ਅਥਾਰਿਟੀ ਤੋਂ ਪੁੱਛੋ। ਉਨ੍ਹਾਂ ਨੇ ਕਿਹਾ ਕਿ ਸਿਧਾਂਤ ਦੇ ਤੌਰ 'ਤੇ ਚੀਨ ਬਾਹਰੀ ਪੁਲਾੜ ਦੇ ਸ਼ਾਂਤੀਪੂਰਨ ਵਰਤੋਂ ਲਈ ਵਚਨਬੱਧ ਹੈ। ਬਾਹਰੀ ਪੁਲਾੜ ਦੇ ਸ਼ਾਂਤੀਪੂਰਨ ਇਸਤੇਮਾਲ ਲਈ ਅਸੀਂ ਸਾਰੇ ਪੱਖਾਂ ਨਾਲ ਕੰਮ ਕਰਨ ਲਈ ਤਿਆਰ ਹਾਂ। ਚੀਨ ਨੇ ਆਪਣੇ ਪੁਲਾੜ ਸਟੇਸ਼ਨ ਦੇ ਕੁਝ ਹਿੱਸਿਆਂ ਨੂੰ ਖੋਲ੍ਹਣ ਲਈ ਰਾਕੇਟ ਦਾ ਇਸਤੇਮਾਲ ਕੀਤਾ ਸੀ।

ਇਹ ਵੀ ਪੜ੍ਹੋ-ਜਲਵਾਯੂ ਪਰਿਵਰਤਨ ਮੁੱਦੇ 'ਤੇ ਗਰੀਬ ਦੇਸ਼ਾਂ ਨੂੰ ਹੋਰ ਵਿੱਤੀ ਮਦਦ ਦੇਣ ਦੀ ਅਪੀਲ ਕਰੇਗਾ ਬ੍ਰਿਟੇਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News