ਮਾਲਦੀਵ ਦੀ ਪ੍ਰਭੂਸੱਤਾ ਦਾ ਪੂਰਾ ਸਮਰਥਨ ਕਰਦਾ ਹੈ ਚੀਨ : ਰਾਸ਼ਟਰਪਤੀ ਮੁਈਜ਼ੂ
Tuesday, Jan 16, 2024 - 10:27 AM (IST)
ਮਾਲੇ/ਬੀਜਿੰਗ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਚੀਨ ਨਾਲ ਆਪਣੇ ਦੇਸ਼ ਦੇ ਰਣਨੀਤਕ ਸਬੰਧਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੋਵੇਂ ਦੇਸ਼ ਇਕ ਦੂਜੇ ਦਾ ਸਨਮਾਨ ਕਰਦੇ ਹਨ ਅਤੇ ਬੀਜਿੰਗ ਹਿੰਦ ਮਹਾਸਾਗਰ ਵਿਚ ਸਥਿਤ ਆਪਣੇ ਟਾਪੂ ਦੇਸ਼ ਦੀ ਪ੍ਰਭੂਸੱਤਾ ਦਾ ਪੂਰਾ ਸਮਰਥਨ ਕਰਦਾ ਹੈ। ਪਿਛਲੇ ਸਾਲ ਨਵੰਬਰ ’ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨਾਲ ਮਾਲਦੀਵ ਦੇ ਦੁਵੱਲੇ ਸਬੰਧਾਂ ’ਚ ਆਈ ਕੁੜੱਤਣ ਦਰਮਿਆਨ ਮੁਈਜ਼ੂ ਨੇ ਇਹ ਟਿੱਪਣੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਊਂਟ ਲੇਵੋਟੋਬੀ ਜਵਾਲਾਮੁਖੀ ਸਰਗਰਮ, ਸੁਰੱਖਿਅਤ ਥਾਂਵਾਂ 'ਤੇ ਪਹੁੰਚਾਏ ਗਏ 6,500 ਲੋਕ (ਤਸਵੀਰਾਂ)
ਮੁਈਜ਼ੂ ਨੇ ਕਿਹਾ ਕਿ ਚੀਨ ਅਜਿਹਾ ਦੇਸ਼ ਨਹੀਂ ਹੈ ਜੋ ਮਾਲਦੀਵ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਕਰੇਗਾ, ਇਹੀ ਕਾਰਨ ਹਨ ਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਬੰਧ ਹਨ। ਉਸਨੇ ਨੇ ਇਹ ਵੀ ਕਿਹਾ ਕਿ ਮਾਲਦੀਵ ਅਤੇ ਚੀਨ ਇਕ ਦੂਜੇ ਦਾ ਸਨਮਾਨ ਕਰਦੇ ਹਨ ਅਤੇ ਚੀਨ ਮਾਲਦੀਵ ਦੀ ਪ੍ਰਭੂਸੱਤਾ ਦਾ ਪੂਰਾ ਸਮਰਥਨ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਅਹਿਮ ਖ਼ਬਰ : ਭਾਰਤੀਆਂ ਸਮੇਤ 30 ਲੱਖ ਵਿਦੇਸ਼ੀ ਬ੍ਰਿਟਿਸ਼ ਨਾਗਰਿਕਾਂ ਨੂੰ ਮਿਲਿਆ 'ਵੋਟਿੰਗ' ਅਧਿਕਾਰ
ਚੀਨ ਦੇ ਸਰਕਾਰੀ ਦੌਰੇ ਤੋਂ ਬਾਅਦ ਸ਼ਨੀਵਾਰ ਨੂੰ ਮਾਲਦੀਵ ਪਰਤੇ ਮੁਈਜ਼ੂ ਨੇ ਕਿਹਾ ਕਿ ਚੀਨ ਨੇ 1972 ਵਿਚ ਕੂਟਨੀਤਕ ਸਬੰਧਾਂ ਦੀ ਸਥਾਪਨਾ ਤੋਂ ਬਾਅਦ ਮਾਲਦੀਵ ਦੇ ਵਿਕਾਸ ਵਿਚ ਸਹਾਇਤਾ ਕੀਤੀ ਹੈ। ਚੀਨ ਪੱਖੀ ਨੇਤਾ ਮੰਨੇ ਜਾਣ ਵਾਲੇ ਮੁਈਜ਼ੂ ਨੇ ਹਾਲ ਹੀ ’ਚ ਚੀਨ ਦੇ ਆਪਣੇ ਯਾਤਰਾ ਦੌਰਾਨ ਮਾਲਦੀਵ ਨੂੰ ਬੀਜਿੰਗ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ’ਤੇ ਲੈ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੀ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ (ਬੀ.ਆਰ.ਆਈ.) ਨੇ ਦੁਵੱਲੇ ਸਬੰਧਾਂ ਨੂੰ ਨਵੇਂ ਪੱਧਰ ’ਤੇ ਪਹੁੰਚਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।