ਡੇਟ 'ਤੇ ਜਾਣ 'ਤੇ ਮਿਲੇਗਾ ਬੋਨਸ, ਕਰਮਚਾਰੀਆਂ ਲਈ ਇਸ ਕੰਪਨੀ ਨੇ ਬਣਾਈ ਖਾਸ ਯੋਜਨਾ
Tuesday, Nov 19, 2024 - 01:00 PM (IST)
ਇੰਟਰਨੈਸ਼ਨਲ ਡੈਸਕ- ਚੀਨ ਵਿੱਚ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਡੇਟ 'ਤੇ ਜਾਣ ਲਈ ਉਤਸ਼ਾਹਿਤ ਕਰਨ ਲਈ ਨਕਦ ਬੋਨਸ ਦੇਣ ਦਾ ਫੈਸਲਾ ਕੀਤਾ ਹੈ, ਜਿਸਦਾ ਉਦੇਸ਼ ਸਿੰਗਲ ਕਰਮਚਾਰੀਆਂ ਦੀ ਖ਼ੁਸ਼ੀ ਨੂੰ ਵਧਾਉਣਾ ਹੈ। ਗੁਆਂਗਡੋਂਗ ਜਨਰਲ ਲੇਬਰ ਯੂਨੀਅਨ ਨੇ ਹਾਲ ਹੀ ਵਿੱਚ ਇੱਕ ਸ਼ੇਨਜ਼ੇਨ-ਅਧਾਰਤ ਕੈਮਰਾ ਕੰਪਨੀ, Insta360 ਵੱਲੋਂ ਆਪਣੇ ਕਰਮਚਾਰੀਆਂ ਵਿਚਾਲੇ ਰੋਮਾਂਟਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਗਏ ਕਦਮਾਂ ਸਬੰਦੀ ਰਿਪੋਰਟ ਦਿੱਤੀ ਹੈ।
3 ਮਹੀਨੇ ਤੱਕ ਰਿਲੇਸ਼ਨਸ਼ਿਪ 'ਚ ਰਹਿਣ 'ਤੇ ਮਿਲਣਗੇ 12000 ਰੁਪਏ
ਕੰਪਨੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਕੋਈ ਸਿੰਗਲ ਕਰਮਚਾਰੀ ਬਾਹਰ ਡੇਟ 'ਤੇ ਜਾਂਦਾ ਹੈ ਅਤੇ ਕੰਪਨੀ ਦੇ ਆਨਲਾਈਨ ਡੇਟਿੰਗ ਪਲੇਟਫਾਰਮ 'ਤੇ ਪੋਸਟ ਪਾਉਂਦਾ ਹੈ ਤਾਂ ਹਰ ਇਕ ਪੋਸਟ ਲਈ ਉਸ ਨੂੰ 66 ਯੁਆਨ ਯਾਨੀ 780 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਕੋਈ ਕਰਮਚਾਰੀ ਇਸ ਪਲੇਟਫਾਰਮ 'ਤੇ ਕਿਸੇ ਬਾਹਰੀ ਵਿਅਕਤੀ ਨਾਲ ਸਫਲਤਾਪੂਰਵਕ ਮੇਲ ਖਾਂਦਾ ਹੈ ਅਤੇ ਉਸ ਨਾਲ 3 ਮਹੀਨੇ ਤੱਕ ਰਿਲੇਸ਼ਨਸ਼ਿਪ ਵਿਚ ਰਹਿੰਦਾ ਹੈ ਤਾਂ ਕੰਪਨੀ ਦੋਵਾਂ ਨੂੰ 1,000 ਯੂਆਨ ਯਾਨੀ ਕਰੀਬ 12 ਹਜ਼ਾਰ ਰੁਪਏ ਦੇਵੇਗੀ।
ਕਰਮਚਾਰੀਆਂ ਦੀ ਆਪਸੀ ਸਾਂਝ ਅਤੇ ਸਮੁੱਚੀ ਖੁਸ਼ੀ ਨੂੰ ਵਧਾਉਣਾ ਉਦੇਸ਼
ਇੱਕ ਸਟਾਫ ਮੈਂਬਰ ਨੇ ਖੁਲਾਸਾ ਕੀਤਾ ਕਿ 11 ਨਵੰਬਰ ਤੱਕ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ, ਲਗਭਗ 500 ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸਨ, ਜਿਸ ਲਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੈਚਮੇਕਿੰਗ ਯਤਨਾਂ ਲਈ ਲਗਭਗ 10,000 ਯੂਆਨ ਵੰਡੇ ਗਏ। ਸਟਾਫ ਮੈਂਬਰ ਨੇ ਦੱਸਿਆ ਕਿ ਕਿਉਂਕਿ ਇਹ ਮੁਹਿੰਮ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ, ਇਸ ਲਈ ਅਜੇ ਤੱਕ ਕੋਈ ਡੇਟਿੰਗ ਬੋਨਸ ਨਹੀਂ ਦਿੱਤਾ ਗਿਆ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਅਜਿਹੇ ਹਨ ਜੋ ਤਿੰਨ ਮਹੀਨਿਆਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਬੋਨਸ ਦਾ ਲਾਭ ਮਿਲੇਗਾ। ਕੰਪਨੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਕਰਮਚਾਰੀਆਂ ਦੀ ਆਪਸੀ ਸਾਂਝ ਅਤੇ ਸਮੁੱਚੀ ਖੁਸ਼ੀ ਨੂੰ ਵਧਾਉਣਾ ਹੈ। ਸਟਾਫ਼ ਵੱਲੋਂ ਵੀ ਇਸ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਦੇ ਮਾਮਲੇ 'ਚ ਭਾਰਤ ਮੋਹਰੀ
ਵਿਅਹ ਦਰ ਅਤੇ ਜਨਮ ਦਰ 'ਚ ਗਿਰਾਵਟ
ਇੱਥੇ ਦੱਸ ਦੇਈਏ ਕਿ ਹਾਲ ਹੀ ਦੇ ਸਾਲਾਂ ਵਿੱਚ, ਚੀਨ ਵਿੱਚ ਵਿਆਹ ਦਰਾਂ ਵਿੱਚ ਲਗਾਤਾਰ ਗਿਰਾਵਟ ਦੇਖੀ ਗਈ ਹੈ। ਤਾਜ਼ਾ ਸਰਕਾਰੀ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ 2024 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿੱਚ 4.74 ਮਿਲੀਅਨ ਚੀਨੀ ਜੋੜਿਆਂ ਨੇ ਵਿਆਹ ਰਜਿਸਟਰਡ ਕਰਵਾਏ ਹਨ, ਜੋ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਰਜਿਸਟਰ ਕੀਤੇ ਗਏ 5.69 ਮਿਲੀਅਨ ਨਾਲੋਂ 16.6 ਫ਼ੀਸਦੀ ਘੱਟ ਹੈ। ਇਸ ਤੋਂ ਇਲਾਵਾ, ਦੇਸ਼ ਦੀ ਜਨਮ ਦਰ ਪਿਛਲੇ ਸਾਲ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈ, ਜੋ ਕਿ 2022 ਵਿਚ 6.77 ਸੀ ਅਤੇ 2023 ਵਿੱਚ ਘੱਟ ਕੇ 6.39 ਹੋ ਗਈ। ਅਜਿਹੇ 'ਚ ਚੀਨ 'ਚ ਘਟਦੀ ਆਬਾਦੀ ਚਿੰਤਾ ਦਾ ਕਾਰਨ ਬਣ ਗਈ ਹੈ।
ਇਹ ਵੀ ਪੜ੍ਹੋ: UK ਦੀ ਸੰਸਦ ’ਚ ਸਿੱਖ ਨੇ ਰਚਿਆ ਇਤਿਹਾਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8