ਚੀਨ 'ਚ ਕੋਰੋਨਾ ਵਾਇਰਸ ਦਾ ਖੁਲਾਸਾ ਕਰਨ ਵਾਲੀ ਡਾਕਟਰ ਲਾਪਤਾ, ਇਹ ਹੈ ਵੱਡਾ ਖਦਸ਼ਾ

04/01/2020 12:48:57 PM

ਵੁਹਾਨ : ਦੁਨੀਆ ਭਰ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਬਾਰੇ ਸਭ ਤੋਂ ਪਹਿਲਾਂ ਅਧਿਕਾਰੀਆਂ ਨੂੰ ਅਲਰਟ ਕਰਨ ਵਾਲੀ ਚੀਨ ਦੇ ਵੁਹਾਨ ਸ਼ਹਿਰ ਦੀ ਡਾਕਟਰ ਏਈ ਫੇਨ ਲਾਪਤਾ ਹੈ। ਅਜਿਹਾ ਖਦਸ਼ਾ ਹੈ ਕਿ ਇਸ ਬੀਮਾਰੀ ਬਾਰੇ ਜਨਤਕ ਤੌਰ ‘ਤੇ ਬਿਆਨ ਦੇਣ ਕਾਰਨ ਉਸ ਨੂੰ ਬੰਦੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਡਾਕਟਰ ਏਈ ਨੇ ਇਕ ਮਰੀਜ਼ ਦੇ ਸਾਰਸ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਰਿਪੋਰਟ ਨੂੰ ਜਨਤਕ ਕਰ ਦਿੱਤਾ ਸੀ।

 

ਇਹ ਵੀ ਪੜ੍ਹੋ ► ਟਰੰਪ ਬੋਲੇ- 'USA ਲਈ ਅਗਲੇ ਦੋ ਹਫਤੇ ਬਹੁਤ ਭਾਰੀ', 2 ਲੱਖ ਤੋਂ ਵੱਧ ਮੌਤਾਂ ਦਾ ਖਦਸ਼ਾ ► ਜਿਸ ਡਾਕਟਰ ਨੂੰ ਮਿਲੇ ਰੂਸ ਦੇ ਰਾਸ਼ਟਰਪਤੀ ਪੁਤਿਨ, ਉਹ ਵੀ ਨਿਕਲਿਆ ਕੋਰੋਨਾ ਪਾਜ਼ੀਟਿਵ

ਇਸ ਰਿਪੋਰਟ ਦੇ ਜਨਤਕ ਹੋਣ ਦੇ ਬਾਅਦ ਵੁਹਾਨ ਸੈਂਟਰਲ ਹਸਪਤਾਲ ਦੇ ਅਧਿਕਾਰੀਆਂ ਨੇ ਡਾਕਟਰ ਏਈ ਨੂੰ ਅਲਰਟ ਵੀ ਕੀਤਾ ਸੀ ਕਿ ਜੇਕਰ ਉਹ ਅਜਿਹਾ ਕਰੇਗੀ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਡਾਕਟਰ ਏਈ ਦੀ ਰਿਪੋਰਟ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸਾਂਝਾ ਕੀਤਾ ਗਿਆ ਸੀ। ਡਾਕਟਰ ਏਈ ਕੁਝ ਉਸੇ ਤਰ੍ਹਾਂ ਨਾਲ ਚਰਚਾ ਦਾ ਵਿਸ਼ਾ ਬਣ ਗਈ ਸੀ, ਜਿਵੇਂ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਖੁਲਾਸਾ ਕਰਨ ਵਾਲੇ ਡਾਕਟਰ ਲੀ ਵੇਲਿਆਂਗ ਸਨ।

ਡਾਕਟਰ ਏਈ ਨੇ ਇਕ ਚੀਨੀ ਰਸਾਲੇ ਨੂੰ ਦਿੱਤੀ ਸੀ ਇੰਟਰਵਿਊ  
ਡਾਕਟਰ ਲੀ ਨੂੰ ਵੀ ਚੀਨੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਗੈਰ ਕਾਨੂੰਨੀ ਰੂਪ ਨਾਲ ਗਲਤ ਸੂਚਨਾ ਆਨਲਾਈਨ ਪ੍ਰਸਾਰਿਤ ਕਰਨ ਲਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਓਧਰ, ਡਾਕਟਰ ਏਈ ਨੇ ਇਕ ਚੀਨੀ ਰਸਾਲੇ ਨੂੰ ਇੰਟਰਵੀਊ ਦਿੱਤਾ ਸੀ ਜਿਸ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਹਸਪਤਾਲ ਪ੍ਰਬੰਧਨ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸ਼ੁਰੂਆਤੀ ਚਿਤਾਵਨੀ ਨੂੰ ਨਜ਼ਰ ਅੰਦਾਜ ਕੀਤਾ ਸੀ। '60 ਮਿੰਟ ਆਸਟ੍ਰੇਲੀਆ' ਦੀ ਰਿਪੋਰਟ ਮੁਤਾਬਕ ਇਸ ਇੰਟਰਵਿਊ ਤੋਂ ਬਾਅਦ ਡਾਕਟਰ ਏਈ ਲਾਪਤਾ ਹਨ। 
ਡਾਕਟਰ ਏਈ ਅਜਿਹੇ ਸਮੇਂ ਲਾਪਤਾ ਹਨ ਜਦ ਚੀਨ ਸਰਕਾਰ ਕੋਰੋਨਾ ਵਾਇਰਸ ਬਾਰੇ ਮਹੱਤਵਪੂਰਣ ਸੂਚਨਾ ਨੂੰ ਹਰੇਕ ਪੱਧਰ ‘ਤੇ ਲੁਕਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਇਸ ਵਿਚਕਾਰ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਨਾਲ ਕਿੰਨੀਆਂ ਮੌਤਾਂ ਹੋਈਆਂ ਹਨ, ਇਸ ਨੂੰ ਲੈ ਕੇ ਰਹੱਸ ਵਧਦਾ ਜਾ ਰਿਹਾ ਹੈ। ਵੁਹਾਨ ਦੇ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਚੀਨੀ ਅਧਿਕਾਰੀਆਂ ਦੇ ਦਾਅਵੇ ਦੇ ਉਲਟ 42 ਹਜ਼ਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜਦੋਂ ਕਿ ਚੀਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਵੂਹਾਨ ਵਿਚ ਸਿਰਫ 3,200 ਲੋਕਾਂ ਦੀ ਮੌਤ ਹੋਈ ਸੀ। 
ਇਹ ਵੀ ਪੜ੍ਹੋ►ਸਪੇਨ 'ਚ ਇਟਲੀ ਦਾ ਲੋਂਬਾਰਡੀ ਬਣਿਆ ਇਹ ਇਲਾਕਾ, ਟੁੱਟਾ ਮੌਤਾਂ ਦਾ ਕਹਿਰ ► COVID-19 : ਨਿਊਯਾਰਕ 'ਚ ਵੱਜੀ ਖਤਰੇ ਦੀ ਘੰਟੀ, ਚੀਨ ਦੇ ਹੁਬੇਈ ਨੂੰ ਛੱਡਿਆ ਪਿੱਛੇ


Lalita Mam

Content Editor

Related News