ਚੀਨ ਨੇ ਸਾਈਬਰ ਹੈਕਿੰਗ ਦੇ ਦੋਸ਼ਾਂ ਤੋਂ ਕੀਤਾ ਇਨਕਾਰ

Friday, Dec 21, 2018 - 04:46 PM (IST)

ਚੀਨ ਨੇ ਸਾਈਬਰ ਹੈਕਿੰਗ ਦੇ ਦੋਸ਼ਾਂ ਤੋਂ ਕੀਤਾ ਇਨਕਾਰ

ਬੀਜਿੰਗ— ਅਮਰੀਕੀ ਨਿਆਂ ਵਿਭਾਗ ਵਲੋਂ ਚੀਨ ਦੀ ਸੁਰੱਖਿਆ ਸੇਵਾ ਨਾਲ ਜੁੜੇ 2 ਚੀਨੀ ਨਾਗਰਿਕਾਂ 'ਤੇ ਭਾਰਤ ਸਮੇਤ 12 ਦੇਸ਼ਾਂ 'ਚ ਸਾਈਬਰ ਜਾਸੂਸੀ ਕਰਨ ਦੇ ਦੋਸ਼ ਤੈਅ ਕਰਨ ਤੋਂ ਬਾਅਦ ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕਾ 'ਤੇ ਤੱਥ ਘੜਨ ਦਾ ਦੋਸ਼ ਲਗਾਇਆ। ਦੋਸ਼ ਦੇ ਮੁਤਾਬਕ ਚੀਨ ਦੇ ਨਾਗਰਿਕ ਝੂ ਹੁਆ ਅਤੇ ਝਾਂਗ ਸ਼ਿਲਾਂਗ ਚੀਨ 'ਚ ਸਰਗਰਮ ਇਕ ਹੈਕਿੰਗ ਸਮੂਹ ਦੇ ਮੈਂਬਰ ਹਨ।

ਸਾਈਬਰ ਸੁਰੱਖਿਆ ਫਿਰਕੇ ਵਿਚ ਉਸ ਸਮੂਹ ਐਡਵਾਂਸਡ ਪਰਸਿਸਟੈਂਟ ਥ੍ਰੈਟ ਕਿਹਾ ਜਾਂਦਾ ਹੈ। ਅਮਰੀਕੀ ਪ੍ਰਾਸੀਕਿਊਟਰਾਂ ਮੁਤਾਬਕ ਇਹ ਦੋਵੇਂ ਚੀਨ ਦੀ ਇਕ ਕੰਪਨੀ ਲਈ ਅਤੇ ਚੀਨ ਦੇ ਸੂਬਾਈ ਸੁਰੱਖਿਆ ਮੰਤਰਾਲਾ ਤਿਆਨਜਿਨ ਸਟੇਟ ਸਕਿਊਰਿਟੀ ਬਿਊਰੋ ਦੇ ਨਾਲ ਮਿਲ ਕੇ ਕੰਮ ਕਰਦੇ ਸਨ।

ਵਾਸ਼ਿੰਗਟਨ ਨੇ ਕਿਹਾ ਕਿ ਇਹ ਸਾਈਬਰ ਜਾਸੂਸੀ ਦਾ ਦੇਸ਼ ਵਲੋਂ ਪ੍ਰਾਯੋਜਿਤ ਵਿਆਪਕ ਮੁਹਿੰਮ ਸੀ। ਚੀਨ ਨੇ ਇਨ੍ਹਾਂ ਦੋਸ਼ਾਂ 'ਤੇ ਤਿੱਖੀ ਪ੍ਰਕਿਰਿਆ ਕੀਤੀ ਅਤੇ ਅਮਰੀਕਾ ਕੋਲ ਡਿਪਲੋਮੈਟਿਕ ਪੱਧਰ 'ਤੇ ਵਿਰੋਧ ਜਤਾਇਆ।


author

Baljit Singh

Content Editor

Related News