ਚੀਨ 'ਚ ਮ੍ਰਿਤਕਾਂ ਦੀ ਗਿਣਤੀ ਹੋਈ 3,042, ਦੁਨੀਆ ਭਰ 'ਚ 1 ਲੱਖ ਲੋਕ ਇਨਫੈਕਟਿਡ

Friday, Mar 06, 2020 - 09:47 AM (IST)

ਚੀਨ 'ਚ ਮ੍ਰਿਤਕਾਂ ਦੀ ਗਿਣਤੀ ਹੋਈ 3,042, ਦੁਨੀਆ ਭਰ 'ਚ 1 ਲੱਖ ਲੋਕ ਇਨਫੈਕਟਿਡ

ਬੀਜਿੰਗ (ਬਿਊਰੋ): ਚੀਨ ਦੇ ਬਾਹਰ ਦੂਜੇ ਦੇਸ਼ਾਂ ਵਿਚ ਜਾਨਲੇਵਾ ਕੋਰੋਨਾਵਾਇਰਸ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਕਰੀਬ 80 ਦੇਸ਼ ਇਸ ਵਾਇਰਸ ਦੀ ਚਪੇਟ ਵਿਚ ਹਨ। ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਕਾਰਨ 30 ਹੋਰ ਲੋਕਾਂ ਦੀ ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 3,042 ਹੋ ਗਈ ਹੈ। ਉੱਥੇ ਇਨਫੈਕਸ਼ਨ ਦੇ 16 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਨਫੈਕਟਿਡ ਲੋਕਾਂ ਦੀ ਗਿਣਤੀ 80,552 ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਵਾਇਰਸ ਨਾਲ ਦੁਨੀਆ ਭਰ ਵਿਚ 3,282 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਨਫੈਕਟਿਡ ਲੋਕਾਂ ਦੀ ਗਿਣਤੀ 97,735 ਹੈ। 

PunjabKesari

ਨਿਊਜ਼ ਏਜੰਸੀ ਏ.ਐੱਫ.ਪੀ. ਦੇ ਮੁਤਾਬਕ ਚੀਨ ਵਿਚ ਹੁਣ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,042 ਹੋ ਚੁੱਕੀ ਹੈ। ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕਾ ਕੋਰੋਨਾਵਾਇਰਸ ਹੁਣ ਭਾਰਤ ਵਿਚ ਵੀ ਆਪਣਾ ਕਹਿਰ ਵਰ੍ਹਾ ਰਿਹਾ ਹੈ। ਇੱਥੇ ਵੀਰਵਾਰ ਨੂੰ ਇਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਅਚਾਨਕ ਵੱਧ ਕੇ 31 ਹੋ ਗਈ। ਇਨਫੈਕਟਿਡ ਲੋਕਾਂ ਵਿਚ 16 ਇਟਾਲੀਅਨ ਸੈਲਾਨੀ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਫਤਰ ਨੇ ਕਿਹਾ ਕਿ ਇਸ ਵਾਰ ਰਾਸ਼ਟਰਪਤੀ ਭਵਨ ਵਿਚ ਹੋਲੀ ਮਿਲਨ ਸਮਾਰਹੋ ਦਾ ਆਯੋਜਨ ਨਹੀਂ ਕੀਤਾ ਜਾਵੇਗਾ।

PunjabKesari

ਚੀਨ ਦੇ ਬਾਅਦ ਇਟਲੀ ਅਤੇ ਈਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਟਲੀ ਵਿਚ ਕੋਰੋਨਾ ਨਾਲ ਹੁਣ ਤੱਕ 148 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3,858 ਲੋਕ ਇਨਫੈਕਟਿਡ ਹਨ। ਈਰਾਨ ਵਿਚ ਹੁਣ ਤੱਕ ਇਸ ਵਾਇਰਸ ਨਾਲ 107 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਲ 3,513 ਲੋਕ ਇਨਫੈਕਟਿਡ ਦੱਸੇ ਗਏ ਹਨ। ਇਸ ਦੇ ਇਲਾਵਾ ਦੱਖਣੀ ਕੋਰੀਆ ਵਿਚ ਵੀ ਇਨਫੈਕਸ਼ਨ ਤੇਜ਼ੀ ਨਾਲ ਵਧਿਆ ਹੈ। ਇੱਥੇ ਕੋਰੋਨਾ ਦੇ 196 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ 6,284 ਲੋਕ ਇਨਫੈਕਟਿਡ ਹਨ। ਭਾਰਤ ਵਿਚ ਹੁਣ ਤੱਕ 31 ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਅਮਰੀਕਾ ਵਿਚ ਕੁੱਲ 129 ਪੁਸ਼ਟੀ ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਦੀ ਦਹਿਸ਼ਤ ਦੌਰਾਨ ਭਾਰਤੀਆਂ ਲਈ ਆਈ ਚੰਗੀ ਖਬਰ


author

Vandana

Content Editor

Related News