ਲਓ ਜੀ! ਹੁਣ ਮਨੁੱਖੀ ਰੋਗਾਂ ਦੀ ਰੋਕਥਾਮ ਲਈ ਚੀਨ ਨੇ ਬਣਾ ਦਿੱਤੇ ਬਾਂਦਰ ਦੇ ਕਲੋਨ

01/24/2019 6:38:34 PM

ਬੀਜਿੰਗ— ਚੀਨ ਦੇ ਵਿਗਿਆਨੀਆਂ ਨੇ ਅਲਜ਼ਾਈਮਰ ਵਰਗੇ ਕਈ ਮਨੁੱਖੀ ਰੋਗਾਂ ਦੇ ਪਹਿਲੂਆਂ ਦੇ ਅਧਿਐਨ ਲਈ ਜੀਨਸ 'ਚ ਬਦਲਾਅ ਕਰਕੇ ਕਲੋਨ ਨਾਲ ਪੰਜ ਬਾਂਦਰਾਂ ਨੂੰ ਜਨਮ ਦਿੱਤਾ ਤੇ ਦਾਅਵਾ ਕੀਤਾ ਹੈ ਕਿ ਇਸ ਨਾਲ ਮੈਡੀਕਲ ਰਿਸਰਚ ਨਾਲ ਮਦਦ ਮਿਲੇਗੀ। ਇਸ ਨਾਲ ਜੀਨ 'ਚ ਬਦਲਾਅ ਨੂੰ ਲੈ ਕੇ ਨਵੇਂ ਸਿਰੇ ਤੋਂ ਨੈਤਿਕ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ। ਕੁਝ ਦਿਨ ਪਹਿਲਾਂ ਹੀ ਜੀਨ 'ਚ ਪਰਿਵਰਤਨ ਕਰਕੇ ਦੁਨੀਆ ਦੇ ਪਹਿਲੇ ਮਨੁੱਖੀ ਬੱਚੇ ਨੂੰ ਜਨਮ ਦੇਣ ਦਾ ਦਾਅਵਾ ਚੀਨ ਦੇ ਵਿਗਿਆਨੀਆਂ ਨੇ ਕੀਤਾ ਸੀ। ਇਸ ਗੈਰ-ਅਧਿਕਾਰਿਕ ਪ੍ਰਯੋਗ ਨੂੰ ਲੈ ਕੇ ਵਿਗਿਆਨਿਕ ਜਗਤ 'ਚ ਹਫੜਾ-ਦਫੜੀ ਮਚ ਗਈ ਸੀ। 

ਸਰਕਾਰੀ ਪੱਤਰਕਾਰ ਏਜੰਸੀ ਸਿਨਹੂਆ ਨੇ ਵੀਰਵਾਰ ਨੂੰ ਦੱਸਿਆ ਕਿ ਹੁਣ ਚੀਨ ਦੇ ਵਿਗਿਆਨੀਆਂ ਨੇ ਨੀਂਦ ਦੀ ਸਮੱਸਿਆ, ਤਣਾਅ ਤੇ ਅਲਜ਼ਾਈਮਰ ਵਰਗੀਆਂ ਬੀਮਾਰੀਆਂ ਨਾਲ ਜੁੜੇ ਕਾਰਨਾਂ ਵਾਲੇ ਇਕ ਬਾਂਦਰ ਦੇ ਜੀਨ 'ਚ ਬਦਲਾਅ ਕਰਕੇ ਉਸ ਦੇ ਪੰਜ ਕਲੋਨ ਬਣਾਏ ਗਏ। ਏਜੰਸੀ ਨੇ ਕਿਹਾ ਕਿ ਪਹਿਲੀ ਵਾਰ ਜੀਵ-ਵਿਗਿਆਨੀ ਰਿਸਰਚ ਲਈ ਬਾਂਦਰ ਦੇ ਜੀਨ ਬਦਲਕੇ ਕਈ ਕਲੋਨ ਬਣਾਏ ਗਏ ਹਨ।

ਚੀਨ ਦੇ ਵਿਗਿਆਨੀਆਂ ਨੇ ਅੰਗ੍ਰੇਜ਼ੀ 'ਚ ਪ੍ਰਕਾਸ਼ਿਤ ਹੋਣ ਵਾਲੀ ਚੀਨ ਦੀ ਚੋਟੀ ਦੀ ਮੈਗੇਜ਼ੀਨ ਨੈਸ਼ਨਲ ਸਾਈਂਸ ਰਿਵਿਯੂਜ਼ 'ਚ ਪ੍ਰਕਾਸ਼ਿਤ ਦੋ ਲੇਖਾਂ ਨਾਲ ਵੀਰਵਾਰ ਨੂੰ ਬਾਂਦਰ ਕਲੋਨਿੰਗ ਦਾ ਐਲਾਨ ਕੀਤਾ। ਕਲੋਨਿੰਗ ਦੇ ਮਾਧਿਅਮ ਨਾਲ ਬੱਚਿਆਂ ਨੂੰ ਸ਼ੰਘਾਈ ਸਥਿਤ ਇੰਸਟੀਚਿਊਟ ਆਫ ਨਿਊਰੋਸਾਈਂਸ ਆਫ ਚਾਈਨੀਜ਼ ਅਕੈਡਮੀ ਆਫ ਸਾਈਂਸ 'ਚ ਜਨਮ ਦਿੱਤਾ।


Baljit Singh

Content Editor

Related News