ਚੀਨ ਨੇ ਸ਼੍ਰੀਲੰਕਾ ਨੂੰ ਦੂਜੀ ਵਾਰ ਦਾਨ ਕੀਤੀਆਂ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ
Wednesday, May 26, 2021 - 12:37 PM (IST)
ਕੋਲੰਬੋ (ਭਾਸ਼) ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਵਿਚ ਟੀਕਿਆਂ ਦੀ ਗੰਭੀਰ ਕਮੀ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਚੀਨ ਨੇ ਸਿਨੋਫਾਰਮ ਟੀਕੇ ਦੀਆਂ 5 ਲੱਖ ਖੁਰਾਕਾਂ ਦਾਨ ਕੀਤੀਆਂ ਹਨ। ਇਹ ਖੁਰਾਕਾਂ ਬੁੱਧਵਾਰ ਤੜਕੇ ਪਹੁੰਚੀਆਂ। ਚੀਨ ਨੇ ਸ਼੍ਰੀਲੰਕਾ ਨੂੰ ਕੋਰੋਨਾ ਵਾਇਰਸ ਟੀਕੇ ਦੀ ਖੁਰਾਕ ਦੂਜੀ ਵਾਰ ਦਾਨ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਮੋਡਰਨਾ ਦਾ ਦਾਅਵਾ, ਵੈਕਸੀਨ 12 ਤੋਂ 17 ਸਾਲ ਦੇ ਬੱਚਿਆਂ 'ਤੇ 93 ਫੀਸਦੀ ਅਸਰਦਾਰ
ਇਸ ਤੋਂ ਪਹਿਲਾਂ ਚੀਨ ਨੇ ਸ਼੍ਰੀਲੰਕਾ ਨੂੰ 6 ਲੱਖ ਖੁਰਾਕਾਂ ਦਿੱਤੀਆਂ ਸਨ। ਗੁਆਂਢੀ ਦੇਸ਼ ਭਾਰਤ ਸ਼੍ਰੀਲੰਕਾ ਨੂੰ ਆਕਸਫੋਰਡ-ਐਸਟ੍ਰਾਜ਼ੈਨੇਕਾ ਟੀਕੇ ਦੀ ਖੁਰਾਕ ਵਾਅਦੇ ਮੁਤਾਬਕ ਮੁਹੱਈਆ ਨਹੀਂ ਕਰਾ ਪਾਇਆ ਹੈ। ਇਸ ਕਾਰਨ ਦੇਸ਼ ਟੀਕਿਆਂ ਦੀ ਗੰਭੀਰ ਕਮੀ ਨਾਲ ਜੂਝ ਰਿਹਾ ਹੈ। ਸਰਕਾਰ ਨੇ ਮੰਗਲਵਾਰ ਨੂੰ ਚੀਨ ਤੋਂ ਸਿਨੋਫਾਰਮ ਦੀਆਂ 1 ਕਰੋੜ 40 ਲੱਖ ਖੁਰਾਕਾਂ ਖਰੀਦਣ 'ਤੇ ਸਹਿਮਤੀ ਜਤਾਈ ਸੀ। ਸ਼੍ਰੀਲੰਕਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1,67,172 ਮਾਮਲੇ ਸਾਹਮਣੇ ਆਏ ਹਨ ਅਤੇ 1243 ਲੋਕਾਂ ਦੀ ਮੌਤ ਹੋਈ ਹੈ।