350,000 ਡਾਲਰ ਦੇ ਚੀਨ ਦੇ ਨਕਲੀ ਐੱਨ-95 ਮਾਸਕ ਅਮਰੀਕਾ ਦੀ ਹਿਊਸਟਨ ਬੰਦਰਗਾਹ ’ਤੇ ਜ਼ਬਤ

Saturday, Apr 17, 2021 - 04:59 PM (IST)

350,000 ਡਾਲਰ ਦੇ ਚੀਨ ਦੇ ਨਕਲੀ ਐੱਨ-95 ਮਾਸਕ ਅਮਰੀਕਾ ਦੀ ਹਿਊਸਟਨ ਬੰਦਰਗਾਹ ’ਤੇ ਜ਼ਬਤ

ਹਿਊਸਟਨ (ਏ. ਐੱਨ. ਆਈ.)- ਅਮਰੀਕਾ ਕਸਟਮਸ ਐਂਡ ਬਾਰਡਰਸ ਪ੍ਰੋਟੈਕਸ਼ਨ ਨੇ ਨਿਊਯਾਰਕ ਤੋਂ ਨਿਕਲੇ ਚੀਨ ਦੇ ਐੱਨ-95 ਮਾਸਕ ਦੀ ਨਕਲੀ ਸ਼ਿਪਮੈਂਟ ਨੂੰ ਰੋਕ ਦਿੱਤਾ ਹੈ। ਇਸ ਵਿਚ 350,000 ਅਮਰੀਕੀ ਡਾਲਰ ਮੁੱਲ ਦੇ ਚੀਨ ਵਲੋਂ ਨਿਰਮਿਤ ਨਕਲੀ ਮਾਸਕ ਪਾਏ ਗਏ।

ਅਧਿਕਾਰੀਆਂ ਨੇ ਸ਼ਿਪਮੈਂਟ ਦੀ ਜਾਂਚ ਕੀਤੀ ਅਤੇ ਬਕਸੇ ’ਤੇ ਨੈਸ਼ਨਲ ਇੰਸਟੀਚਿਊਟ ਫਾਰ ਆਕਿਯੂਪੈਸ਼ਨਲ ਸੈਫਟੀ ਐਂਡ ਹੈਲਥ ਲੋਗੋ ਦੇ ਨਾਲ ਕੁਲ 1,71,460 ਮਾਸਕ ਪਾਏ ਗਏ। ਅਧਿਕਾਰੀਆਂ ਨੇ ਟਰੇਡਮਾਰਕ ਹੋਲਡਰ ਨੂੰ ਬੁਲਾਇਆ ਜਿਨ੍ਹਾਂ ਨੇ ਦੱਸਿਆ ਕਿ ਸ਼ਿਪਮੈਂਟ ਨੂੰ ਲਾਇਸੈਂਸ ਨਹੀਂ ਦਿੱਤਾ ਸੀ, ਜੋ ਇਹ ਦਰਸ਼ਾਉਂਦਾ ਸੀ ਕਿ ਇਹ ਨਕਲੀ ਹਨ।


author

cherry

Content Editor

Related News