ਕੋਰੋਨਾਵਾਇਰਸ ਨਾਲ ਪੀੜਤ ਰਹੇ ਨੌਜਵਾਨ ਨੇ ਸ਼ੇਅਰ ਕੀਤਾ ਤਜ਼ਰਬਾ

02/17/2020 12:20:00 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾਵਾਇਰਸ ਹੁਣ ਤੱਕ 1700 ਦੇ ਕਰੀਬ ਲੋਕਾਂ ਦੀ ਜਾਨ ਲੈ ਚੁੱਕਾ ਹੈ। ਪੂਰੀ ਦੁਨੀਆ ਵਿਚ ਕਰੀਬ 68,000 ਲੋਕ ਇਸ ਜਾਨਲੇਵਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਕੋਰੋਨਾਵਾਇਰਸ ਨਾਲ ਪੀੜਤ ਰਹੇ 21 ਸਾਲ ਵਿਦਿਆਰਥੀ ਟਾਈਗਰ ਨੇ ਆਪਣਾ ਦਰਦ ਭਰਿਆ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ।ਟਾਈਗਰ ਨੇ ਦੱਸਿਆ ਕਿ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਲੈ ਕੇ ਉਸ ਦਾ ਇਲਾਜ ਚੱਲਣ ਤੱਕ ਦਾ ਸਮਾਂ ਉਸ ਲਈ ਕਿਸੇ ਭਿਆਨਕ ਸੁਪਨੇ ਤੋਂ ਘੱਟ ਨਹੀਂ ਹੈ। 

PunjabKesari

21 ਜਨਵਰੀ ਨੂੰ ਜਦੋਂ ਟਾਈਗਰ ਦੀ ਤਬੀਅਤ ਅਚਾਨਕ ਖਰਾਬ ਹੋਈ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ। ਉਸ ਨੂੰ ਤੇਜ਼ ਬੁਖਾਰ ਸੀ। ਹਾਲਤ ਵਿਗੜਨ 'ਤੇ ਜਦੋਂ ਟਾਈਗਰ ਦੇਰ ਰਾਤ ਵੁਹਾਨ ਦੇ ਇਕ ਵੱਕਾਰੀ ਟਾਂਗੀ ਹਸਪਤਾਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਪਹਿਲਾਂ ਤੋਂ ਹੀ ਵੇਟਿੰਗ ਰੂਮ ਵਿਚ ਕਈ ਮਰੀਜ਼ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਉਹ ਸਮਝ ਗਿਆ ਕਿ ਉਸ ਨੂੰ ਵੀ ਇੱਥੇ ਹੁਣ ਕਈ ਘੰਟੇ ਇੰਤਜ਼ਾਰ ਕਰਨਾ ਪਵੇਗਾ। ਹਸਪਤਾਲ ਦੇ ਡਾਕਟਰਾਂ ਨੇ ਟਾਈਗਰ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਸ ਵਿਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਦਿੱਸ ਰਹੇ ਹਨ। ਇਸ ਮਗਰੋਂ ਟਾਈਗਰ ਇਕ ਨੇੜਲੇ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਘਰ ਆ ਗਿਆ। 

PunjabKesari

ਕਈ ਦਿਨਾਂ ਤੱਕ ਬੇਚੈਨੀ ਅਤੇ ਤਣਾਅ ਵਿਚ ਰਹਿਣ ਦੇ ਬਾਅਦ ਟਾਈਗਰ ਨੇ ਆਪਣੇ ਸਰੀਰ ਦੀ ਜਾਂਚ ਕਰਵਾਉਣ ਬਾਰੇ ਸੋਚੀ। ਟਾਈਗਰ ਖੁਸ਼ਕਿਸਮਤ ਸੀ ਕਿ ਉਸ ਦੇ ਪਿਤਾ ਇਕ ਹੈਲਥ ਕੇਅਰ ਵਰਕਰ ਸਨ ਜੋ ਵੁਹਾਨ ਵਿਚ ਫੈਲੇ ਇਸ ਜਾਨਲੇਵਾ ਵਾਇਰਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਸਨ। ਟਾਈਗਰ ਨੇ ਅੱਗੇ ਦੱਸਿਆ ਕਿ ਪਹਿਲੇ 4 ਦਿਨਾਂ ਵਿਚ ਹੀ ਉਸ ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਸੀ। ਤੇਜ਼ ਬੁਖਾਰ ਦੇ ਨਾਲ ਉਸ ਦੇ ਸਰੀਰ ਵਿਚ ਦਰਦ ਵੱਧਦਾ ਹੀ ਜਾ ਰਿਹਾ ਸੀ। ਉਸ ਦੀ ਤਬੀਅਤ ਕਾਫੀ ਖਰਾਬ ਹੋ ਚੁੱਕੀ ਸੀ। ਖੰਘ ਹੁੰਦੇ ਹੀ ਉਸ ਨੂੰ ਲੱਗਦਾ ਸੀ ਜਿਵੇਂ ਉਸ ਦੀ ਜਾਨ ਨਿਕਲਣ ਹੀ ਵਾਲੀ ਹੈ।

PunjabKesari

ਡਾਕਟਰਾਂ ਦੀ ਸਲਾਹ ਦੇ ਮੁਤਾਬਕ ਜਦੋਂ ਟਾਈਗਰ ਦੁਬਾਰਾ ਹਸਪਤਾਲ ਗਿਆ ਤਾਂ ਸਿਟੀ ਸਕੈਨ ਨਾਲ ਡਾਕਟਰਾਂ ਨੂੰ ਅੰਦਾਜਾ ਹੋ ਗਿਆ ਕਿ ਕੋਰੋਨਾਵਾਇਰਸ ਟਾਇਗਰ ਦੇ ਫੇਫੜਿਆਂ ਤੱਕ ਪਹੁੰਚ ਚੁੱਕਾ ਹੈ। ਵਾਇਰਸ ਦੀ ਸਪੱਸ਼ਟ ਜਾਂਚ ਲਈ ਹੁਣ ਟਾਈਗਰ ਨੂੰ ਨਿਊਕਲਿਕ ਐਸਿਡ ਟੈਸਟ ਵਿਚੋਂ ਲੰਘਣਾ ਪੈਣਾ ਸੀ। ਨਿਊਕਲਿਕ ਐਸਿਡ ਟੈਸਟ ਜ਼ਰੀਏ ਹੀ ਸਰੀਰ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਕੀਤੀ ਜਾਂਦੀ ਹੈ। ਭਾਵੇਂਕਿ ਇਹ ਕਿੱਟ ਬਹੁਤ ਮਹਿੰਗੀ ਹੋਣ ਕਾਰਨ ਡਾਕਟਰਾਂ ਨੇ ਟਾਈਗਰ ਦੇ ਕੇਸ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਉਸ ਨੂੰ ਵਾਪਸ ਭੇਜ ਦਿੱਤਾ। ਟਾਈਗਰ ਜਦੋਂ ਘਰ ਪਰਤਿਆ ਤਾਂ ਉਸ ਦੇ ਨੇ ਦੇਖਿਆ ਕਿ ਉਸ ਦੇ ਭਰਾ ਅਤੇ ਦਾਦੀ ਵਿਚ ਵੀ ਲੱਗਭਗ ਉਹੀ ਲੱਛਣ ਨਜ਼ਰ ਆ ਰਹੇ ਸਨ। ਟਾਈਗਰ ਨੇ ਕਿਹਾ,''ਮੈਨੂੰ ਮੌਤ ਹੁਣ ਬਹੁਤ ਨੇੜੇ ਨਜ਼ਰ ਆਉਣ ਲੱਗੀ ਸੀ। ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੈਂ ਨਰਕ ਦਾ ਦਰਵਾਜ਼ਾ ਖੜਕਾ ਰਿਹਾ ਹਾਂ।''

PunjabKesari

ਟਾਈਗਰ ਨੇ ਅੱਗੇ ਦੱਸਿਆ,''ਮੈਂ ਫਿਰ ਹਸਪਤਾਲ ਪਹੁੰਚਿਆ ਅਤੇ ਬੁਖਾਰ ਦੀ ਜਾਂਚ ਕਰਵਾਈ। ਮੇਰਾ ਬੁਖਾਰ 102 ਡਿਗਰੀ ਤੋਂ ਵੱਧ ਸੀ। ਉਦੋਂ ਡਾਕਟਰਾਂ ਨੇ ਮੈਨੂੰ ਆਈ.ਵੀ. ਟ੍ਰੀਟਮੈਂਟ ਦਿੱਤਾ ਅਤੇ ਨਾਲ ਹੀ ਕਲੇਟਰਾ ਨਾਮ ਦੀ ਇਕ ਦਵਾਈ ਦਿੱਤੀ, ਜੋ ਐੱਚ.ਆਈ.ਵੀ. ਪੀੜਤ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ। ਦਵਾਈ ਲੈਣ ਦੇ ਬਾਅਦ ਸ਼ਾਮ ਹੋਣ ਤੱਕ ਮੇਰਾ ਬੁਖਾਰ ਕੁਝ ਘੱਟ ਹੋਣ ਲੱਗਾ।'' ਸਹੀ ਇਲਾਜ ਕਰਵਾਉਣ ਕਾਰਨ ਟਾਈਗਰ ਦੀ ਸਥਿਤੀ ਵਿਚ ਜਲਦੀ ਹੀ ਸੁਧਾਰ ਹੋਇਆ। ਡਾਕਟਰਾਂ ਨੇ ਉਸ ਨੂੰ 5 ਦਿਨਾਂ ਤੱਕ ਐਂਟੀ ਵਾਇਰਲ ਦਵਾਈ ਏਲੁਵਾਯਾ 'ਤੇ ਰੱਖਿਆ ਅਤੇ ਘਰ ਭੇਜ ਦਿੱਤਾ ਕਿਉਂਕਿ ਹਸਪਤਾਲ ਵਿਚ ਬੈੱਡ ਖਾਲੀ ਨਹੀਂ ਸਨ। 

PunjabKesari

9 ਦਿਨਾਂ ਬਾਅਦ 7 ਫਰਵਰੀ ਨੂੰ ਉਸ ਦਾ ਇਕ ਹੋਰ ਨਿਊਕਲਿਕ ਐਸਿਡ ਟੈਸਟ ਕਰਵਾਇਆ ਗਿਆ। ਜਿਸ ਵਿਚ ਉਸ ਦੀ ਰਿਪੋਰਟ ਨੈਗੇਟਿਵ ਆਈ ਮਤਲਬ ਟਾਈਗਰ ਨੂੰ ਹੁਣ ਵਾਇਰਸ ਤੋਂ ਖਤਰਾ ਨਹੀਂ ਸੀ। ਸਥਾਨਕ ਅਧਿਕਾਰੀਆਂ ਨੇ ਟਾਈਗਰ ਨੂੰ ਆਰਾਮ ਲਈ ਇਕ ਹੋਟਲ ਵਿਚ ਠਹਿਰਾ ਦਿੱਤਾ ਅਤੇ ਉੱਥੇ ਉਸ ਦੀ ਸੁਰੱਖਿਆ ਲਈ ਇਕ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤਾ ਤਾਂ ਜੋ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੱਕ ਉਹੇ ਕਿਸੇ ਹੋਰ ਨਾਲ ਮਿਲ ਨਾ ਸਕੇ।


Vandana

Content Editor

Related News