ਚੀਨ ’ਚ ਕੋਰੋਨਾ ਇਨਫੈਕਸ਼ਨ ਵਧਣ ਤੋਂ ਬਾਅਦ ਲੱਖਾਂ ਲੋਕਾਂ ਦੀ ਜਾਂਚ ਸ਼ੁਰੂ
Saturday, Dec 26, 2020 - 01:06 AM (IST)
ਬੀਜਿੰਗ-ਚੀਨ ਦੀ ਉੱਤਰ ਪੂਰਬੀ ਬੰਦਰਗਾਹ ਸ਼ਹਿਰ ਡਾਲੀਆਨ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀ ਲੱਖਾਂ ਲੋਕਾਂ ਦੀ ਜਾਂਚ ਕਰ ਰਹੇ ਹਨ। ਖੇਤਰ ’ਚ ਹੁਣ ਤੱਕ ਕੁੱਲ 12 ਮਾਮਲੇ ਸਾਹਮਣੇ ਆ ਚੁੱਕੇ ਹਨ। ਅਧਿਕਾਰੀਆਂ ਨੇ ਸਕੂਲ ਅਤੇ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜ਼ਰੂਰੀ ਸੇਵਾਵਾਂ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਛੱਡ ਕੇ ਬਾਕੀ ਸਾਰਿਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ -ਜ਼ਖਮੀ ਹਾਥੀ ਦੇ ਬੱਚੇ ਦੀ ਵਿਅਕਤੀ ਨੇ ਇੰਝ ਬਚਾਈ ਜਾਨ (ਵੀਡੀਓ)
ਬੀਜਿੰਗ ’ਚ ਵੀਰਵਾਰ ਨੂੰ ਬਿਨਾਂ ਲੱਛਣ ਵਾਲੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਾਵਧਾਨੀ ਹੋਰ ਵਧਾ ਦਿੱਤੀ ਗਈ ਹੈ। ਪਿਛਲੇ ਹਫਤੇ ਵੀ ਇਥੇ ਇਨਫੈਕਸ਼ਨ ਦੇ ਦੋ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਬੀਜਿੰਗ ਹਾਈ ਅਲਰਟ ਮੋਡ ’ਤੇ ਹੈ। ਸ਼ਹਿਰ ਦੇ ਨੇੜੇ ਵੱਡੇ ਪੱਧਰ ’ਤੇ ਪ੍ਰੀਖਣ ਸ਼ੁਰੂ ਕੀਤਾ। ਇਸ ਦਰਮਿਆਨ ਦੱਖਣੀ ਕੋਰੀਆ ’ਚ ਕ੍ਰਿਸਮਸ ਦੇ ਦਿਨ ਕੋਰੋਨਾ ਇਨਫੈਕਸ਼ਨ ਦੇ ਇਕ ਦਿਨ ਦੇ ਅੰਦਰ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਮਾਮਲੇ ਜ਼ਿਆਦਾ ਵਧਣ ਨਾਲ ਹਸਪਤਾਲਾਂ ’ਤੇ ਬੋਝ ਵਧਦਾ ਜਾ ਰਿਹਾ ਹੈ ਅਤੇ ਮਿ੍ਰਤਕਾਂ ਦੀ ਗਿਣਤੀ ਵੀ ਵਧੀ ਹੈ।
ਇਹ ਵੀ ਪੜ੍ਹੋ -ਜਪਾਨ ’ਚ ਬਰਡ ਫਲੂ ਦਾ ਕਹਿਰ, ਜਲਦ ਮਾਰ ਦਿੱਤੀਆਂ ਜਾਣਗੀਆਂ 11 ਲੱਖ ਮੁਰਗੀਆਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।