ਕੋਰੋਨਾਵਾਇਰਸ : ਚੀਨ 'ਚ ਮ੍ਰਿਤਕਾਂ ਦੀ ਗਿਣਤੀ 1,110 ਹੋਈ, ਪੀੜਤਾਂ ਦੀ ਗਿਣਤੀ 44,200

02/12/2020 8:33:30 AM

ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1,110 ਪਹੁੰਚ ਗਈ ਹੈ। ਉੱਥੇ ਮੰਗਲਵਾਰ ਨੂੰ 24 ਘੰਟੇ ਵਿਚ 108 ਲੋਕਾਂ ਦੀ ਮੌਤ ਹੋਈ ਜੋ ਕਿ ਕਿਸੇ ਇਕ ਦਿਨ ਵਿਚ ਮਰਨ ਵਾਲਿਆਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਚੀਨ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ 44,200 ਮਾਮਲਿਆਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਚੀਨ ਦੇ ਬਾਹਰ ਕਰੀਬ 30 ਥਾਵਾਂ 'ਤੇ 2 ਮੌਤਾਂ ਦੇ ਨਾਲ ਇਨਫੈਕਸ਼ਨ ਦੇ 350 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। 

PunjabKesari

ਇਕ ਮੌਤ ਫਿਲਪੀਨਜ਼ ਅਤੇ ਦੂਜੀ ਹਾਂਗਕਾਂਗ ਵਿਚ ਹੋਈ। ਉੱਧਰ ਜਰਮਨੀ, ਬ੍ਰਿਟੇਨ, ਇਟਲੀ ਅਤੇ ਯੂਰਪੀ ਦੇਸ਼ਾਂ ਵਿਚ ਫਰਾਂਸ, ਰੂਸ ,ਸਵੀਡਨ, ਬੈਲਜੀਅਮ ਅਤੇ ਸਪੇਨ ਵਿਚ ਵੀ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।ਸਾਰਸ ਸੰਕਟ ਦੇ ਸਮੇਂ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਐਪਿਡੋਮੌਲੀਜਸਟ ਝਾਂਗ ਨਨਸ਼ਾਂਗ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਆਫਤ ਮੱਧ ਫਰਵਰੀ ਤੱਕ ਹੋਰ ਵੱਧ ਸਕਦੀ ਹੈ। ਇਸ ਦੇ ਬਾਅਦ ਇਸ ਦੀ ਗਤੀ ਘੱਟ ਹੋਣ ਦਾ ਸੰਕੇਤ ਮਿਲ ਸਕਦਾ ਹੈ। ਭਾਵੇਂਕਿ ਇਹ ਕੰਮ ਆਸਾਨ ਨਹੀਂ ਕਿਉਂਕਿ ਪੂਰੇ ਚੀਨ ਵਿਚ ਕਰੀਬ 16 ਕਰੋੜ ਲੋਕ ਆਪਣੇ ਘਰਾਂ ਵਿਚ ਵਾਪਸ ਪਰਤ ਚੁੱਕੇ ਹਨ। 

PunjabKesari

ਉੱਧਰ ਵਿਸ਼ਵ ਸਿਹਤ ਸੰਗਠਨ ਦੀ ਇਕ ਟੀਮ ਚੀਨ ਪਹੁੰਚ ਚੁੱਕੀ ਹੈ। ਡਬਲਊ.ਐੱਚ.ਓ. ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਥੋੜ੍ਹੇ ਬਹੁਤ ਮਾਮਲੇ ਵੱਡੀ ਚਿੰਗਾਰੀ ਬਣ ਸਕਦੇ ਹਨ। ਅਜਿਹੇ ਵਿਚ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।


Vandana

Content Editor

Related News