ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 3,097

Sunday, Mar 08, 2020 - 09:30 AM (IST)

ਬੀਜਿੰਗ— ਚੀਨ ਦੇ ਸਿਹਤ ਪ੍ਰਸ਼ਾਸਨ ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਕਾਰਨ 27 ਹੋਰ ਮੌਤਾਂ ਹੋਈਆਂ ਹਨ, ਜਿਸ ਕਾਰਨ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,097 ਹੋ ਗਈ। ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ 44 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਕੋਰੋਨਾ ਵਾਇਰਸ ਕਾਰਨ ਪੀੜਤ ਹਨ। ਇਸ ਵਿਚਕਾਰ 84 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਨੂੰ 1,661 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਚੀਨ 'ਚ 80,600 ਲੋਕ ਕੋਰੋਨਾ ਦੀ ਲਪੇਟ 'ਚ ਦੱਸੇ ਜਾ ਰਹੇ ਹਨ। ਵਿਭਾਗ ਨੇ ਕਿਹਾ ਕਿ 458 ਸ਼ੱਕੀ ਲੋਕਾਂ ਦੇ ਅਜੇ ਵੀ ਇਸ ਵਾਇਰਸ ਦੇ ਲਪੇਟ 'ਚ ਆਉਣ ਦੇ ਸੰਕੇਤ ਮਿਲੇ ਹਨ ਜਦਕਿ 23074 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਵਿਦੇਸ਼ ਤੋਂ 63 ਮਾਮਲੇ ਸਾਹਮਣੇ ਆਏ ਹਨ। 10 ਮਾਮਲਿਆਂ ਦੀ ਪੁਸ਼ਟੀ ਮਕਾਓ 'ਚ ਅਤੇ 45 ਮਾਮਲਿਆਂ ਦੀ ਤਾਇਵਾਨ 'ਚ ਹੋਈ ਹੈ, ਜਿਸ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ।

ਕੋਰੋਨਾ ਤੋਂ ਬਚਾਅ ਲਈ ਜੀ-20 ਸਮੂਹ ਨੇ ਜਾਰੀ ਕੀਤਾ ਸੰਯੁਕਤ ਬਿਆਨ
ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਨੇ ਸਰਕਾਰੀ ਫੰਡ ਅਤੇ ਕਰੰਸੀ ਸੁਝਾਅ ਕਰਨ ਅਤੇ ਕੋਰੋਨਾ ਤੋਂ ਉਭਰਨ ਲਈ ਆਰਥਿਕ ਵਿਕਾਸ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ। ਜੀ-20 ਜਾਰੀ ਵਲੋਂ ਇਕ ਸੰਯੁਕਤ ਬਿਆਨ ’ਚ ਮੰਤਰੀਆਂ ਨੇ ਪਹਿਲਾਂ ਤੋਂ ਰੱਖੇ ਗਏ ਸੁਝਾਅ ਅਤੇ ਆਰਥਿਕ ਸਰਗਰਮੀਆਂ ਦਾ ਸਮਰਥਨ ਕਰਨ ਲਈ ਬਣਾਈ ਯੋਜਨਾ ਦਾ ਸਵਾਗਤ ਕੀਤਾ।


Related News