ਚੀਨ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਦੋ ਮਰੀਜ਼ਾਂ ਦੀ ਮੌਤ ਦੀ ਕੀਤੀ ਪੁਸ਼ਟੀ
Monday, Dec 19, 2022 - 01:31 PM (IST)
ਬੀਜਿੰਗ (ਏ. ਪੀ.)– ਚੀਨ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਨਾਲ ਦੋ ਹੋਰ ਮਰੀਜ਼ਾਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਹੈ। ਦੋਵਾਂ ਮਰੀਜ਼ਾਂ ਦੀ ਮੌਤ ਰਾਜਧਾਨੀ ਬੀਜਿੰਗ ’ਚ ਹੋਈ। ਚੀਨ ਨੇ ਆਪਣੀ ਸਖ਼ਤ ‘ਜ਼ੀਰੋ ਕੋਵਿਡ’ ਨੀਤੀ ’ਚ ਕੁਝ ਛੋਟ ਦਿੱਤੀ ਹੈ, ਜਿਸ ਤੋਂ ਬਾਅਦ ਦੇਸ਼ ਭਰ ’ਚ ਇਨਫੈਕਸ਼ਨ ਤੇ ਮੌਤ ਦੇ ਮਾਮਲੇ ਵਧੇ ਹਨ।
ਚੀਨ ਨੇ 4 ਦਸੰਬਰ ਤੋਂ ਬਾਅਦ ਤੋਂ ਕੋਵਿਡ-19 ਨਾਲ ਕਿਸੇ ਦੀ ਮੌਤ ਨਾ ਹੋਣ ਦਾ ਦਾਅਵਾ ਕੀਤਾ ਸੀ, ਜਦਕਿ ਖ਼ਬਰਾਂ ’ਚ ਇਨਫੈਕਸ਼ਨ ਦੇ ਮਾਮਲੇ ਵਧਣ ਦੀ ਗੱਲ ਆਖੀ ਗਈ ਸੀ। ਦੋ ਹੋਰ ਮਰੀਜ਼ਾਂ ਦੀ ਮੌਤ ਨਾਲ ਰਾਸ਼ਟਰੀ ਸਿਹਤ ਕਮਿਸ਼ਨ ਨੇ ਪਿਛਲੇ 3 ਸਾਲਾਂ ’ਚ ਕੋਵਿਡ-19 ਨਾਲ 5237 ਲੋਕਾਂ ਦੇ ਜਾਨ ਗਵਾਉਣ ਦੀ ਜਾਣਕਾਰੀ ਦਿੱਤੀ ਹੈ ਤੇ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 380453 ਦੱਸੀ ਹੈ, ਜੋ ਹੋਰ ਪ੍ਰਮੁੱਖ ਦੇਸ਼ਾਂ ਤੋਂ ਕਿਤੇ ਘੱਟ ਹੈ।
ਇਹ ਖ਼ਬਰ ਵੀ ਪੜ੍ਹੋ : ਕਸ਼ਮੀਰੀ ਪੱਤਰਕਾਰ ਯਾਨਾ ਮੀਰ ਨੇ ਕਸ਼ਮੀਰ ਮੁੱਦੇ ਦਾ ਦੱਸਿਆ ਅਨੋਖਾ ਹੱਲ, ਪਾਕਿਸਤਾਨੀ ਮਾਹਿਰ ਦੀ ਬੋਲਤੀ ਹੋਈ ਬੰਦ
ਚੀਨ ਦੇ ਸਿਹਤ ਅਧਿਕਾਰੀ ਸਿਰਫ ਉਨ੍ਹਾਂ ਲੋਕਾਂ ਨੂੰ ਕੋਵਿਡ-19 ਮ੍ਰਿਤਕਾਂ ਦੀ ਲਿਸਟ ’ਚ ਜੋੜਦੇ ਹਨ, ਜਿਨ੍ਹਾਂ ਦੀ ਸਿੱਧੇ ਇਨਫੈਕਸ਼ਨ ਕਾਰਨ ਮੌਤ ਹੋਈ ਤੇ ਉਨ੍ਹਾਂ ਨੂੰ ਸ਼ੂਗਰ ਤੇ ਦਿਲ ਦੀ ਬੀਮਾਰੀ ਨਹੀਂ ਸੀ।
ਉਥੇ ਕਈ ਹੋਰ ਦੇਸ਼ਾਂ ’ਚ ਅਜਿਹਾ ਨਹੀਂ ਹੈ। ਚੀਨੀ ਅਧਿਕਾਰੀਆਂ ਨੇ ਇਹ ਐਲਾਨ ਉਦੋਂ ਕੀਤਾ ਹੈ, ਜਦੋਂ ਕੁਝ ਲੋਕਾਂ ਨੇ ਕੋਰੋਨਾ ਵਾਇਰਸ ਨਾਲ ਮੌਤ ਦੇ ਮਾਮਲੇ ਵਧਣ ਦੀ ਜਾਣਕਾਰੀ ਦਿੱਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।