ਚੀਨ ਮਨਾ ਰਿਹੈ ਕੋਰੋਨਾ ਵਾਇਰਸ ’ਤੇ ‘ਜਿੱਤ’ ਦਾ ਜਸ਼ਨ

Monday, Mar 30, 2020 - 07:52 PM (IST)

ਚੀਨ ਮਨਾ ਰਿਹੈ ਕੋਰੋਨਾ ਵਾਇਰਸ ’ਤੇ ‘ਜਿੱਤ’ ਦਾ ਜਸ਼ਨ

ਪੇਈਚਿੰਗ- ਕੋਰੋਨਾ ਵਾਇਰਸ ਦੇ ਕਹਿਰ ਨਾਲ ਦੁਨੀਆ ਜੂਝ ਰਹੀ ਹੈ ਪਰ ਚੀਨ ’ਚ ਇਸ ਮਹਾਮਾਰੀ ’ਤੇ ਜਿੱਤ ਦਾ ਜਸ਼ਨ ਖਰਗੋਸ਼ ਅਤੇ ਬੱਤਖਾਂ ਦੇ ਮਾਲ ਖਾ ਕੇ ਮਨਾਇਆ ਗਿਆ। ਇਹੋ ਨਹੀਂ ਇਕ ਵਾਰ ਫਿਰ ਤੋਂ ਚਿਨ ’ਚ ਚਮਗਿੱਦੜਾਂ ਦੀ ਵਿੱਕਰੀ ਧੜੱਲੇ ਨਾਲ ਸ਼ੁਰੂ ਹੋ ਗਈ ਹੈ। ਇਹ ਉਹੀ ਚੀਨ ਹੈ ਜਿਸਦੇ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਦੁਨੀਆ ਭਰ ’ਚ ਫੈਲ ਗਿਆ। ਮੰਨਿਆ ਜਾਂਦਾ ਹੈ ਕਿ ਪੈਂਗੋਲਿਨ ਅਤੇ ਚਮਗਿੱਦੜ ਦੇ ਰਸਤੇ ਕੋਰੋਨਾ ਵਾਇਰਸ ਇਨਸਾਨ ਦੇ ਸਰੀਰ ’ਚ ਦਾਖਲ ਕਰ ਗਿਆ।

PunjabKesari
ਖਬਰ ਮੁਤਾਬਕ ਚੀਨ ’ਚ ਕੋਰੋਨਾ ਵਾਇਰਸ ’ਤੇ ‘ਜਿੱਤ’ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਕੁੱਤੇ, ਬਿੱਲੀ, ਖਰਗੋਸ਼ ਅਤੇ ਬੱਤਖਾਂ ਦੇ ਖੂਨ ਨਾਲ ਘਰਾਂ ਦੀਆਂ ਛੱਤਾਂ ਲਾਲ ਹੋ ਗਈਆਂ। ਹਰ ਪਾਸੇ ਮਰੇ ਹੋਏ ਜਾਨਵਰਾਂ ਦੇ ਟੁਕੜੇ ਨਜ਼ਰ ਆਏ। ਇਸ ਜਸ਼ਨ ਲਈ ਚੀਨ ’ਚ ਬੇਹੱਦ ਗੰਦੀ ਮੀਟ ਮਾਰਕੀਟ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ। ਤਿੰਨ ਮਹੀਨੇ ਪਹਿਲਾਂ ਵੁਹਾਨ ’ਚ ਇਸੇ ਤਰ੍ਹਾਂ ਦੀ ਇਕ ਮੀਟ ਮਾਰਕੀਟ ਨਾਲ ਕੋਰੋਨਾ ਵਾਇਰਸ ਇਨਸਾਨਾਂ ’ਚ ਫੈਲ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਦੱਖਣ ਪੱਛਮ ਚੀਨ ’ਚ ਗੁਈਲਿਨ ਇਲਾਕੇ ’ਚ ਹਜ਼ਾਰਾਂ ਲੋਕ ਮੀਟ ਮਾਰਕੀਟ ਪਹੁੰਚੇ ਅਤੇ ਉਥੇ ਖੁੱਲ੍ਹੇ ’ਚ ਵਿਕ ਰਹੇ ਮਾਸ ਅਤੇ ਜ਼ਿੰਦਾ ਜਾਨਵਰਾਂ ਦੀ ਖਰੀਦ ਕੀਤੀ। ਬਾਜ਼ਾਰਾਂ ’ਚ ਪਿੰਜਰਿਆਂ ’ਚ ਵੱਖ-ਵੱਖ ਨਸਲਾਂ ਦੇ ਜਾਨਵਰ ਰੱਖੇ ਗਏ ਹਨ ਅਤੇ ਉਨ੍ਹਾਂ ਨੂੰ ਵੇਚਿਆ ਜਾ ਰਿਹਾ ਹੈ। ਚੀਨੀ ਬਾਜ਼ਾਰਾਂ ’ਚ ਅਜੇ ਚਮਗਿੱਦੜਾਂ ਨੂੰ ਵੇਚਣ ਦਾ ਸਿਲਸਿਲਾ ਜਾਰੀ ਹੈ। ਇਕ ਹੋਰ ਬਾਜ਼ਾਰ ’ਚ ਚਮਗਿੱਦੜ, ਬਿੱਛੂ ਅਤੇ ਹੋਰ ਜਾਨਵਰਾਂ ਨੂੰ ਵੇਚ ਰਹੇ ਹਨ। ਇਹ ਨਜ਼ਾਰਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਚੀਨ ਨੇ ਦੇਸ਼ਭਰ ’ਚ ਜਾਰੀ ਲਾਕਡਾਊਨ ਹਟਾ ਲਿਆ ਹੈ। ਸਰਕਾਰ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਉਹ ਬਾਜ਼ਾਰਾਂ ’ਚ ਜਾਣ ਅਤੇ ਖਰੀਦਦਾਰੀ ਕਰਨ।


author

Gurdeep Singh

Content Editor

Related News