ਚੀਨ ''ਚ ਚੋਰੀ ਕੀਤੀਆਂ ਸੈਂਕੜੇ ਬਿੱਲੀਆਂ ਬਰਾਮਦ, ਤਸਵੀਰਾਂ ਕਰ ਦੇਣਗੀਆਂ ਭਾਵੁਕ

Saturday, Jun 13, 2020 - 06:16 PM (IST)

ਬੀਜਿੰਗ(ਬਿਊਰੋ): ਉੱਤਰੀ ਚੀਨ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਸ਼ੂ ਬਚਾਅ ਟੀਮ ਨੇ ਲੱਗਭਗ 700 ਬਿੱਲੀਆਂ ਨੂੰ ਬਚਾਇਆ ਹੈ। ਸਾਰੀਆਂ ਬਿੱਲੀਆਂ ਨੂੰ ਬਹੁਤ ਗੰਦੇ ਪਿਜ਼ਰਿਆਂ ਵਿਚ ਰੱਖਿਆ ਗਿਆ ਸੀ ਅਤੇ ਇਹਨਾਂ ਨੂੰ ਰੈਸਟੋਰੈਂਟ ਵਿਚ ਭੋਜਨ ਦੇ ਰੂਪ ਵਿਚ ਸਰਵ ਕੀਤਾ ਜਾਣਾ ਸੀ। 'Small Animal Rescue' ਨਾਮਕ ਸੰਸਥਾ ਨੇ ਘਟਨਾ ਸਥਲ 'ਤੇ ਪਹੁੰਚ ਕੇ ਬਿੱਲੀਆਂ ਨੂੰ ਬਚਾਇਆ। ਸੰਸਥਾ ਦਾ ਕਹਿਣਾ ਹੈ ਕਿ ਉਹਨਾਂ ਵਿਚੋਂ ਕਈ ਬਿੱਲੀਆਂ ਬੀਮਾਰ ਅਤੇ ਜ਼ਖਮੀ ਸਨ।

PunjabKesari

ਡੇਲੀ ਮੇਲ ਦੇ ਮੁਤਾਬਕ,''ਪਸ਼ੂ ਬਚਾਅ ਟੀਮ ਨੇ ਬਿੱਲੀਆਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ।'' ਉਹਨਾਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ਾਂਕਸੀ ਸੂਬੇ ਦੇ ਲਿਨਫੇਨ ਵਿਚ ਇਕ ਦਰਜਨ ਤੋਂ ਵਧੇਰੇ ਜੰਗ ਖਾਧੇ ਪਿੰਜ਼ਰੇ ਬਰਾਮਦ ਹੋਏ ਹਨ। ਇਹਨਾਂ ਪਿੰਜ਼ਰਿਆਂ ਵਿਚ ਦਰਦ ਨਾਲ ਚੀਕ ਰਹੀਆਂ ਬਿੱਲੀਆਂ ਕੈਦ ਸਨ। ਪਸ਼ੂ ਤਸਕਰਾ ਨੇ ਬਿੱਲੀਆਂ ਦੀ ਚੋਰੀ ਕਰਕੇ ਤਸਕਰੀ ਕਰਨ ਲਈ ਰੱਖਿਆ ਸੀ।

PunjabKesari

ਸੂਤਰਾਂ ਨੇ ਦੱਸਿਆ ਕਿ ਪਸ਼ੂ ਤਸਕਰ ਬਿੱਲੀਆਂ ਨੂੰ ਵੱਖ-ਵੱਖ ਰੈਸਟੋਰੈਂਟਾਂ ਵਿਚ ਵੇਚਣ ਦੀ ਯੋਜਨਾ ਬਣਾ ਰਹੇ ਸਨ। ਜਿਸ ਮਗਰੋਂ ਉਹਨਾਂ ਨੂੰ ਖਾਣੇ ਵਿਚ ਪਰੋਸਿਆ ਜਾਣਾ ਸੀ। ਫਿਲਹਾਲ ਸਾਰੀਆਂ ਬਿੱਲੀਆਂ ਨੂੰ ਪਸ਼ੂ ਬਚਾਅ ਟੀਮ ਨੇ ਰੈਸਕਿਊ ਕਰ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਬਿੱਲੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹਨਾਂ ਨੂੰ ਮੁੜ ਗੋਦ ਲੈਣ ਲਈ ਰੱਖਿਆ ਜਾਵੇਗਾ। 

PunjabKesari

ਲੀ ਨਾਮ ਦੀ ਬੀਬੀ ਨੇ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਲੀ ਨੂੰ ਫੁਟੇਜ ਵਿਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,''ਇੱਥੇ ਸੈਂਕੜੇ ਬਿੱਲੀਆਂ ਹਨ, ਸੈਂਕੜੇ।'' ਵੀਡੀਓ ਦੀਆਂ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਹਨ। ਸਾਰੀਆਂ ਬਿੱਲੀਆਂ ਬਹੁਤ ਗੰਦੇ ਪਿੰਜ਼ਰਿਆਂ ਵਿਚ ਕੈਦ ਸਨ ਅਤੇ ਉਹਨਾਂ ਨੂੰ ਉਹਨਾਂ ਦੇ ਮਾਂਸ ਲਈ ਸਰਵ ਕੀਤਾ ਜਾਣਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਪਹਿਲੀ ਵਾਰ ਹਜ ਯਾਤਰਾ ਕੀਤੀ ਰੱਦ

ਲੀ ਦਾ ਕਹਿਣਾ ਹੈ ਕਿ ਇਕ ਬਜਟ ਹੋਟਲ ਵਿਚ ਕੰਮ ਕਰਨ ਵਾਲੇ ਕੁਝ ਮਜ਼ਦੂਰਾਂ ਨੇ ਬਿੱਲੀਆਂ ਦੀ ਤਸਕਰੀ ਦੀ ਜਾਣਕਾਰੀ ਦਿੱਤੀ ਸੀ, ਜਿਸ ਦੇ ਬਾਅਦ ਹੋਟਲ ਦੇ ਪਿੱਛੇ ਦੀ ਜਗ੍ਹਾ 'ਤੇ ਬਿੱਲੀਆਂ ਨੂੰ ਬਰਾਮਦ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਜਾਨਵਰਾਂ ਨੂੰ ਵਿਭਿੰਨ ਥਾਵਾਂ 'ਤੇ ਲਿਜਾਇਆ ਗਿਆ ਸੀ ਅਤੇ ਉਹਨਾਂ ਨੂੰ ਹੁਣ ਕਿਸੇ ਹੋਰ ਜਗ੍ਹਾ ਲਿਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਰਿਪੋਰਟ ਮੁਤਾਬਕ ਸਥਾਨਕ ਅਥਾਰਿਟੀ ਮਾਮਲੇ ਦੀ ਜਾਂਚ ਕਰ ਰਹੀ ਹੈ।


Vandana

Content Editor

Related News