ਚੀਨ ਨੇ ਬਣਾਇਆ ਦੁਨੀਆ ਦਾ ਪਹਿਲਾ 5 ਤਾਰਾ ਅੰਡਰਗ੍ਰਾਉੂਂਡ ਹੋਟਲ, ਸਮੁੰਦਰ ’ਚ ਹਨ 16 ਫਲੋਰ
Thursday, Jul 01, 2021 - 01:10 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਦਾ ਪਹਿਲਾ ਅੰਡਰਗ੍ਰਾਊਂਡ 5 ਸਟਾਰ ਹੋਟਲ ਚੀਨ ਦੇ ਸ਼ਹਿਰ ਸ਼ੰਘਾਈ ’ਚ ਬਣਾਇਆ ਗਿਆ ਹੈ। ਇਸ ਦੇ ਕੁਲ 18 ਫਲੋਰ ਹਨ। ਇਨ੍ਹਾਂ ’ਚੋਂ 16 ਫਲੋਰ ਜ਼ਮੀਨ ਦੇ ਹੇਠਾਂ ਹਨ ਤੇ ਸਿਰਫ 2 ਫਲੋਰ ਹੀ ਜ਼ਮੀਨ ਦੇ ਉਪਰ ਦਿਖਾਈ ਦਿੰਦੇ ਹਨ। ਇਹ ਅੰਡਰਗ੍ਰਾਉੂਂਡ ਹੋਟਲ ਮੱਧ ਚੀਨ ਦੇ ਸ਼ੋਸ਼ਾਨ ਪਰਬਤ ਲੜੀ ਦੀ ਇਕ 90 ਮੀਟਰ ਦੀ ਵੱਡੀ ਚੱਟਾਨ ਦੇ ਅੰਦਰ ਬਣਾਇਆ ਗਿਆ ਹੈ। 88 ਮੀਟਰ ਡੂੰਘੇ ਇਸ ਹੋਟਲ ਦਾ ਨਾਂ ਇੰਟਰਕਾਂਟੀਨੈਂਟਲ ਸ਼ੰੰਘਾਈ ਵੰਡਰਲੈਂਡ ਤੇ ਸ਼ਿਮਾਓ ਕਵੈਰੀ ਹੋਟਲ ਹੈ। ਇਸ ਹੋਟਲ ਦੇ ਸਭ ਤੋਂ ਹੇਠਾਂ ਵਾਲੇ ਦੋ ਫਲੋਰ ਪਾਣੀ ਦੇ ਅੰਦਰ ਹਨ।
49,409 ਮੀਟਰ ਸਕਵੇਅਰ ’ਚ ਫੈਲੇ ਇਸ ਹੋਟਲ ਵਿਚ ਸੈਲਾਨੀਆਂ ਲਈ 383 ਕਮਰੇ ਬਣਾਏ ਗਏ ਹਨ, ਜਿਨ੍ਹਾਂ ’ਚੋਂ ਹਰ ਸਮੇਂ ਸਮੁੰਦਰ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਉਥੇ ਹੀ ਇਸ ਹੋਟਲ ਦੇ 2 ਫਲੋਰ 10 ਮੀਟਰ ਡੂੰਘੇ ਇਕ ਅਕਵੇਰੀਅਮ ਨਾਲ ਘਿਰੇ ਹੋਏ ਵੀ ਹਨ।
ਇਸ ਹੋਟਲ ਦਾ ਮੁੱਖ ਆਕਰਸ਼ਣ ਗਲਾਸ ਵਾਟਰਫਾਲ ਹੈ, ਜਿਸ ਨੂੰ ਹੋਟਲ ਦੇ ਵਿਚੋ-ਵਿਚ ਬਣਾਇਆ ਗਿਆ ਹੈ ਤਾਂ ਕਿ ਹੋਟਲ ਦੇ ਹਰ ਕਮਰੇ ’ਚੋਂ ਝਰਨੇ ਦਾ ਨਜ਼ਾਰਾ ਲਿਆ ਜਾ ਸਕੇ। ਇਹ ਸੈਲਾਨੀਆ ਦਾ ਤਜਰਬੇ ਨੂੰ ਹੋਰ ਵੀ ਸ਼ਾਨਦਾਰ ਬਣਾਉਂਦਾ ਹੈ। ਇਥੋਂ ਦੇ ਸੁਇਟ ’ਚ ਠਹਿਰਨ ਲਈ ਇਕ ਰਾਤ ਦਾ ਕਿਰਾਇਆ 35 ਹਜ਼ਾਰ ਰੁੁਪਏ ਹੈ। ਇਸ ਤੋਂ ਇਲਾਵਾ ਕੁਦਰਤੀ ਸੁੰਦਰਤਾ ਨਾਲ ਬੰਜੀ ਜੰਪਿੰਗ ਤੇ ਰੌਕ ਕਲਾਈਂਬਿੰਗ ਵਰਗੀਆਂ ਗਤੀਵਿਧੀਆਂ ਦਾ ਵੀ ਸੈਲਾਨੀ ਆਨੰਦ ਮਾਣ ਸਕਦੇ ਹਨ। ਇਸ ਹੋਟਲ ਨੂੰ ਬ੍ਰਿਟਿਸ਼ ਆਰਕੀਟੈਕਟ ਮਾਰਟਿਨ ਜੋਕਮੈਨ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਅੰਡਰਗ੍ਰਾਊਂਡ ਹੋਟਲ ਨੂੰ ਬਣਾਉਣ ’ਚ ਤਕਰੀਬਨ 10 ਸਾਲ ਲੱਗੇ ਤੇ ਤਕਰੀਬਨ 2000 ਕਰੋੜ ਰੁਪਏ ਖਰਚਾ ਆਇਆ।