ਅਮਰੀਕੀ ਸੰਸਦ ਮੈਂਬਰ ਨੇ ਚੀਨ ਦੇ ਭਾਰਤ ਵਿਰੋਧੀ ਖਤਰਨਾਕ ਇਰਾਦਿਆਂ ਦੀ ਖੋਲ੍ਹੀ ਪੋਲ

Friday, Dec 02, 2022 - 03:12 PM (IST)

ਅਮਰੀਕੀ ਸੰਸਦ ਮੈਂਬਰ ਨੇ ਚੀਨ ਦੇ ਭਾਰਤ ਵਿਰੋਧੀ ਖਤਰਨਾਕ ਇਰਾਦਿਆਂ ਦੀ ਖੋਲ੍ਹੀ ਪੋਲ

ਵਾਸ਼ਿੰਗਟਨ—ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਬੁੱਧਵਾਰ ਨੂੰ ਚੀਨ ਦੇ ਭਾਰਤ ਵਿਰੋਧੀ ਖਤਰਨਾਕ ਇਰਾਦਿਆਂ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਭਾਰਤ ਦੇ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਨ.ਏ.ਸੀ.) ਦੇ ਕੋਲ ਚੀਨ ਵੱਲੋਂ ਮਿਲਟਰੀ ਚੌਕੀ ਦਾ ਨਿਰਮਾਣ ਆਪਣੇ ਗੁਆਂਢੀਆਂ ਪ੍ਰਤੀ ਚੀਨੀ ਹਮਲੇ ਦਾ ਚਿੰਤਾਜਨਕ ਸੰਕੇਤ ਹੈ। ਉਨ੍ਹਾਂ ਨੇ ਇਸ ਸਬੰਧ 'ਚ ਆਈ ਇਕ ਖਬਰ ਆਉਣ ਤੋਂ ਬਾਅਦ ਇਹ ਟਿੱਪਣੀ ਕੀਤੀ ਹੈ।
ਸਮਾਚਾਰ ਪੱਤਰ 'ਪਾਲਿਟਿਕੋ' ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਚੀਨ ਨੇ ਭਾਰਤ ਨਾਲ ਲੱਗਦੀ ਆਪਣੀ ਵਿਵਾਦਿਤ ਸਰਹੱਦ ਨੇੜੇ ਇਕ ਮਿਲਟਰੀ ਚੌਕੀ ਬਣਾਈ ਹੈ। ਕ੍ਰਿਸ਼ਨਮੂਰਤੀ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਦੇ ਕੋਲ ਪੀਪਲਜ਼ ਲਿਬਰੇਸ਼ਨ ਆਰਮੀ ਦੀ ਇਕ ਨਵੀਂ ਚੌਂਕੀ ਬਾਰੇ ਖਬਰ ਬੀਜਿੰਗ ਦੇ ਵਧਦੇ ਖੇਤਰੀ ਹਮਲੇ ਦਾ ਇਕ ਹੋਰ ਚਿੰਤਾਜਨਕ ਸੰਕੇਤ ਹੈ ਜੋ ਅਮਰੀਕਾ ਵਲੋਂ ਭਾਰਤ ਅਤੇ ਹੋਰ ਸੁਰੱਖਿਆ ਭਾਈਵਾਲਾਂ ਨਾਲ ਸਾਂਝੇ ਯਤਨਾਂ ਨੂੰ ਮਜ਼ਬੂਤ ​​ਕਰਨ ਦੀ ਲੋੜ ਨੂੰ ਦੁਹਰਾਉਂਦਾ ਹੈ।
ਸਮਾਚਾਰ ਪੱਤਰ 'ਪਾਲਿਟਿਕੋ' ਨੇ ਬੁੱਧਵਾਰ ਨੂੰ ਇਹ ਵੀ ਦਾਅਵਾ ਕੀਤਾ ਸੀ ਕਿ ਚੀਨ ਨੇ ਭਾਰਤ ਨਾਲ ਆਪਣੀ ਵਿਵਾਦਿਤ ਸਰਹੱਦ ਦੇ ਨੇੜੇ ਇੱਕ ਫੌਜੀ ਚੌਕੀ ਬਣਾਈ ਹੈ। ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ 'ਚਾਈਨਾ ਪਾਵਰ ਪ੍ਰੋਜੈਕਟ' ਦੁਆਰਾ ਪ੍ਰਾਪਤ ਅਤੇ ਨੈਟਸੇਕ ਡੇਲੀ ਨਾਲ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦਿਖਾਉਂਦੀ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਪੈਂਗੋਂਗ ਤਸੋ 'ਚ ਫੌਜੀਆਂ ਨੂੰ ਰੱਖਣ ਲਈ ਇਕ ਹੈੱਡਕੁਆਰਟਰ ਅਤੇ ਗੈਰੀਸਨ ਦਾ ਨਿਰਮਾਣ ਕੀਤਾ ਹੈ।
ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਨੇ ਆਪਣੇ ਪੁਰਾਣੇ ਰਾਹ 'ਤੇ ਚੱਲਣਾ ਨਹੀਂ ਛੱਡਿਆ ਹੈ। ਦੇਸ਼ 'ਚ ਹੁਣ ਵੀ ਘਰੇਲੂ ਦਮਨ, ਉਈਗਰ ਮੁਸਲਮਾਨਾਂ 'ਤੇ ਬੇਰਹਿਮੀ ਨਾਲ ਜ਼ੁਲਮ ਅਤੇ ਆਨਲਾਈਨ ਗਲਤ ਜਾਣਕਾਰੀ ਦੇ ਯਤਨਾਂ 'ਚ ਵਾਧਾ ਜਾਰੀ ਹੈ। ਇਸ ਲਈ ਭਾਰਤ ਤੋਂ ਤਾਈਵਾਨ ਜਲਡਮਰੂ ਤੱਕ ਇਸ ਦੇ ਵਧਦੇ ਅੰਤਰਰਾਸ਼ਟਰੀ ਫੌਜੀ ਹਮਲੇ ਦੇ ਸੰਕੇਤ ਵੀ ਮਿਲ ਰਹੇ ਹਨ। ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਚੀਨ ਦੀਆਂ ਹਮਲਾਵਰ ਇੱਛਾਵਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਅਮਰੀਕਾ ਆਪਣੇ ਸਹਿਯੋਗੀਆਂ ਨਾਲ ਸੁਰੱਖਿਆ ਅਤੇ ਖੁਫੀਆ ਸਹਿਯੋਗ ਦਾ ਹੋਰ ਵਿਸਤਾਰ ਕਰੇ।


author

Aarti dhillon

Content Editor

Related News