ਚੀਨ : ਕੋਲਾ ਖਾਨ ''ਚ ਧਮਾਕਾ, 5 ਮਰੇ ਤੇ 3 ਜ਼ਖਮੀ

Tuesday, Oct 16, 2018 - 02:07 PM (IST)

ਚੀਨ : ਕੋਲਾ ਖਾਨ ''ਚ ਧਮਾਕਾ, 5 ਮਰੇ ਤੇ 3 ਜ਼ਖਮੀ

ਬੀਜਿੰਗ (ਵਾਰਤਾ)— ਚੀਨ ਦੀ ਦੱਖਣੀ ਪੱਛਮੀ ਚੋਂਗਕਿੰਗ ਨਗਰਪਾਲਿਕਾ ਸਥਿਤ ਕੋਲੇ ਦੀ ਖਾਨ ਵਿਚ ਮੰਗਲਵਾਰ ਨੂੰ ਗੈਸ ਧਮਾਕਾ ਹੋਇਆ। ਇਸ ਧਮਾਕੇ ਵਿਚ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਨੇ ਚੋਂਗਕਿੰਗ ਇਨਵੈਸਟਮੈਂਟ ਗਰੁੱਪ ਕੰਪਨੀ ਲਿਮੀਟਿਡ ਦਾ ਹਵਾਲੇ ਦਿੰਦੇ ਹੋਏ ਦੱਸਿਆ ਕਿ ਧਮਾਕਾ ਕਿਊਜਿਆਂਗ ਕੋਲੇ ਦੀ ਖਾਨ ਵਿਚ ਹੋਇਆ। ਜਾਣਕਾਰੀ ਮੁਤਾਬਕ ਕੋਲੇ ਦੀ ਖਾਨ ਨੂੰ ਹਾਦਸੇ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਧਮਾਕਾ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਇਕ ਟੋਇਆ ਪੁੱਟ ਰਹੇ ਸੀ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News