ਕੋਰੋਨਾ ਦਾ ਡਰ, ਚੀਨ 'ਚ 4 ਫੁੱਟ ਦੀ ਦੂਰੀ ਤੋਂ ਵਾਲ ਕੱਟ ਰਹੇ ਨਾਈ (ਵੀਡੀਓ)

Thursday, Mar 05, 2020 - 12:11 PM (IST)

ਬੀਜਿੰਗ (ਬਿਊਰੋ): ਜੇਕਰ ਕੋਈ ਨਾਈ ਤੁਹਾਨੂੰ ਕਹੇ ਕਿ ਉਹ ਤੁਹਾਡੇ ਵਾਲ 3-4 ਫੁੱਟ ਦੀ ਦੂਰੀ ਤੋਂ ਕੱਟੇਗਾ ਤਾਂ ਸ਼ਾਇਦ ਤੁਸੀਂ ਵਾਲ ਕਟਵਾਉਣ ਤੋਂ ਇਨਕਾਰ ਕਰ ਦੇਵੋਗੇ। ਤੁਹਾਡੇ ਮਨ ਵਿਚ ਹੇਅਰ ਸਟਾਈਲ ਖਰਾਬ ਹੋਣ ਦਾ ਖਦਸ਼ਾ ਵੱਧ ਜਾਵੇਗਾ। ਪਰ ਚੀਨ ਵਿਚ ਅਜਿਹਾ ਹੋ ਰਿਹਾ ਹੈ। ਚੀਨ ਵਿਚ ਕੋਰੋਨਾਵਾਇਰਸ ਦਾ ਇੰਨਾ ਡਰ ਹੈ ਕਿ ਨਾਈ ਆਪਣੇ ਗਾਹਕਾਂ ਦੇ ਵਾਲ 3 ਤੋਂ 4 ਫੁੱਟ ਦੀ ਦੂਰੀ ਤੋਂ ਕੱਟ ਰਹੇ ਹਨ। ਚੀਨ ਦੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਅਜਿਹੇ ਕਈ ਵੀਡੀਓ ਵਾਇਰਲ ਹੋ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ - ਇਨਸਾਨ ਤੋਂ ਕੁੱਤੇ 'ਚ ਪਹੁੰਚਿਆ ਕੋਰੋਨਾ, ਦੁਨੀਆ 'ਚ ਪਹਿਲਾ ਮਾਮਲਾ

ਕੋਰੋਨਾਵਾਇਰਸ ਕਾਰਨ ਚੀਨ ਵਿਚ ਹੁਣ ਤੱਕ 80,409 ਲੋਕ ਇਨਫੈਕਟਿਡ ਹਨ। ਹੁਣ ਤੱਕ ਕਰੀਬ 3,012 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੇ ਹੇਨਾਨ ਸੂਬੇ ਦੇ ਸੈਲੂਨ ਵਿਚ ਨਾਈ ਲੋਕਾਂ ਦੇ ਵਾਲ 3-4 ਫੁੱਟ ਦੀ ਦੂਰੀ ਤੋਂ ਕੱਟ ਰਹੇ ਹਨ। ਲੋਕਾਂ ਦੇ ਵਾਲਾਂ ਦੀ ਸਟਾਈਲਿੰਗ ਵੀ ਇੰਨੀ ਹੀ ਦੂਰੀ ਤੋਂ ਕੀਤੀ ਜਾ ਰਹੀ ਹੈ। 

PunjabKesari

ਹੇਨਾਨ ਸੂਬੇ ਦੇ ਕਈ ਸੈਲੂਨ ਮਾਲਕਾਂ ਨੇ ਇਸ ਲਈ ਅਨੋਖਾ ਤਰੀਕਾ ਲੱਭਿਆ ਹੈ। ਇਹ ਲੋਕ ਲੰਬੇ-ਲੰਬੇ ਡੰਡਿਆਂ ਵਿਚ ਆਪਣੀਆਂ ਕੈਂਚੀਆਂ, ਟ੍ਰਿਮਰ, ਬੁਰਸ਼ ਆਦਿ ਲਗਾ ਕੇ ਹੇਅਰ ਸਟਾਈਲਿੰਗ ਕਰ ਰਹੇ ਹਨ। ਸਿਰਫ ਹੇਨਾਨ ਸੂਬੇ ਵਿਚ ਹੀ ਨਹੀਂ ਸਗੋਂ ਚੀਨ ਦੇ ਸਿਚੁਆਨ ਸੂਬੇ ਦੇ ਲੁਝੋਉ ਵਿਚ ਵੀ ਨਾਈ ਇਹੀ ਤਰੀਕਾ ਵਰਤ ਰਹੇ ਹਨ। ਚੀਨ ਦੇ ਲੋਕ ਇਸ ਨੂੰ 'ਲੌਂਗ ਡਿਸਟੈਂਸ ਹੇਅਰ ਕਟਿੰਗ' ਕਹਿ ਰਹੇ ਹਨ। 

PunjabKesari

ਲੁਝੋਉ ਦੇ ਹੇਅਰ ਸਟਾਈਲਿਸ਼ ਹੇ ਬਿੰਗ ਨੇ ਕਿਹਾ ਕਿ ਕਵਾਰੰਟੀਨ ਲੱਗਭਗ ਖਤਮ ਹੋ ਚੁੱਕਾ ਹੈ। ਲੋਕ ਹੁਣ ਬਾਹਰ ਨਿਕਲਣ ਲੱਗੇ ਹਨ ਪਰ ਬਚਾਅ ਲਈ ਜ਼ਰੂਰੀ ਹੈ ਕਿ ਅਸੀਂ ਹਾਲੇ ਵੀ ਦੂਰੀ ਤੋਂ ਵਾਲ ਕਟੀਏ। ਇਸ ਕੰਮ ਵਿਚ ਮਿਹਨਤ ਬਹੁਤ ਜ਼ਿਆਦਾ ਹੈ। ਬਰੀਕੀ ਦਾ ਵੀ ਖਿਆਲ ਰੱਖਣਾ ਪੈਂਦਾ ਹੈ। ਤੁਹਾਡੇ ਹੱਥਾਂ ਵਿਚ ਬਹੁਤ ਜ਼ਿਆਦਾ ਤਾਕਤ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਇੰਨੀ ਦੂਰੀ ਤੋਂ ਤੁਸੀਂ ਕੋਈ ਯੰਤਰ ਫੜ ਕੇ ਹੇਅਰ ਕਟਿੰਗ ਕਰ ਪਾਓਗੇ। 

PunjabKesari

ਪੜ੍ਹੋ ਇਹ ਅਹਿਮ ਖਬਰ - ਟਰੰਪ ਨੂੰ ਕੋਰੋਨਾ ਦਾ ਡਰ, ਬੋਲੇ- 'ਮੈਂ ਆਪਣਾ ਚਿਹਰਾ ਕਈ ਦਿਨਾਂ ਤੋਂ ਨਹੀਂ ਛੂਹਿਆ'

ਚੀਨ ਦੀ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਤੁਸੀਂ ਜਨਤਕ ਥਾਵਾਂ 'ਤੇ ਇਕ-ਦੂਜੇ ਤੋਂ ਕਰੀਬ 5 ਫੁੱਟ ਦੀ ਦੂਰੀ ਬਣਾ ਕੇ ਰਹੋ ਤਾਂ ਜੋ ਕੋਰੋਨਾਵਾਇਰਸ ਫੈਲਣ ਦਾ ਖਤਰਾ ਕਾਫੀ ਘੱਟ ਸਕੇ।

PunjabKesari

ਸਾਵਧਾਨੀ ਦੇ ਉਪਾਆਂ ਦੇ ਤਹਿਤ ਚੀਨ ਵਿਚ ਨਵੇਂ ਇਨਫੈਕਟਿਡ ਲੋਕਾਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ।ਉੱਥੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

 


Vandana

Content Editor

Related News