ਚੀਨ ਨੇ ਅਲਜ਼ਾਈਮਰ ਦੇ ਸਰਜੀਕਲ ਇਲਾਜ ’ਤੇ ਪਾਬੰਦੀ ਲਾਈ
Saturday, Jul 12, 2025 - 03:53 AM (IST)

ਬੀਜਿੰਗ – ਚੀਨ ਨੇ ਅਲਜ਼ਾਈਮਰ ਬੀਮਾਰੀ ਦੇ ਸਰਜੀਕਲ ਇਲਾਜ ’ਤੇ ਪਾਬੰਦੀ ਲਾ ਦਿੱਤੀ ਹੈ। 4 ਸਾਲਾਂ ’ਚ ਲੱਗਭਗ 400 ਹਸਪਤਾਲਾਂ ਵਿਚ ਇਸ ਇਲਾਜ ਨੂੰ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਸ ਪ੍ਰਣਾਲੀ ਦੀ ਸੁਰੱਖਿਆ ਤੇ ਪ੍ਰਭਾਵਸ਼ੀਲਤਾ ਦੇ ਸਮਰਥਨ ’ਚ ਉੱਚ ਗੁਣਵੱਤਾ ਵਾਲੇ ਇਲਾਜ ਸਬੂਤਾਂ ਦੀ ਕਮੀ ਹੈ। ‘ਲਿੰਫੈਟਿਕ-ਵੇਨਸ ਐਨਾਸਟੋਮੋਸਿਸ’ (ਐੱਲ. ਵੀ. ਏ.) ਦੇ ਨਾਂ ਨਾਲ ਜਾਣੀ ਜਾਣ ਵਾਲੀ ਇਸ ਪ੍ਰਕਿਰਿਆ ਵਿਚ ਮਰੀਜ਼ ਦੀਆਂ ਲਿਮਫ ਨਾੜੀਆਂ ਨੂੰ ਗਰਦਨ ਦੇ ਨੇੜੇ ਦੀਆਂ ਨਸਾਂ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਲਸੀਕਾ ਤਰਲ ਦਾ ਪ੍ਰਵਾਹ ਤੇ ਨਿਕਾਸੀ ਤੇਜ਼ ਹੋ ਸਕੇ।