ਕੋਰੋਨਾ ਦੀ ਸੱਚਾਈ ਲੁਕਾਉਣ 'ਚ ਲੱਗਾ ਚੀਨ, ਖੋਜ ਦੇ ਪ੍ਰਕਾਸ਼ਨ 'ਤੇ ਲਗਾਈ ਪਾਬੰਦੀ

04/13/2020 11:58:05 PM

ਹਾਂਗਕਾਂਗ (ਏਜੰਸੀ)- ਕੋਵਿਡ-19 ਮਹਾਮਾਰੀ ਚੀਨ ਵਿਚ ਕਿਵੇਂ ਫੈਲੀ? ਨੋਵੇਲ ਕੋਰੋਨਾ ਵਾਇਰਸ ਦਾ ਓਰੀਜਨ ਕਿੱਥੇ ਹੈ? ਇਸ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚਾਲੇ ਤੂੰ-ਤੂੰ, ਮੈਂ-ਮੈਂ ਵਾਲੀ ਸਥਿਤੀ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਇਰਸ ਨੂੰ ਚੀਨੀ ਵਾਇਰਸ ਆਖਿਆ ਤਾਂ ਪੇਈਚਿੰਗ ਦਾ ਦਾਅਵਾ ਹੈ ਕਿ ਇਹ ਵਾਇਰਸ ਦਾ ਓਰੀਜਨ ਅਮਰੀਕਾ ਹੈ ਅਤੇ ਉਸ ਦੀ ਮਿਲਟਰੀ ਉਸ ਨੂੰ ਸਾਡੇ ਇਥੇ ਲੈ ਕੇ ਆਈ ਸੀ।

ਚੀਨ ਨੂੰ ਅਹਿਸਾਸ ਹੈ ਕਿ ਪੂਰੀ ਦੁਨੀਆ ਉਸ ਨੂੰ ਕਿਤੇ ਨਾ ਕਿਤੇ ਸ਼ੱਕ ਨਾਲ ਦੇਖ ਰਹੀ ਹੈ ਅਤੇ ਇਸ ਲਈ ਉਸ ਨੇ ਨੋਵੇਲ ਕੋਰੋਨਾ ਵਾਇਰਸ ਦੇ ਓਰੀਜਨ ਨਾਲ ਜੁੜੀਆਂ ਅਕਾਦਮਿਕ ਖੋਜਾਂ ਦੇ ਪ੍ਰਕਾਸ਼ਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਥੋਂ ਤੱਕ ਕਿ ਦੋ ਯੂਨੀਵਰਸਿਟੀਆਂ ਨੇ ਵੀ ਅਜਿਹਾ ਨੋਟਿਸ ਜਾਰੀ ਕੀਤਾ ਹੈ ਅਤੇ ਫਿਰ ਉਸ ਨੂੰ ਆਨਲਾਈਨ ਨੋਟਿਸ ਨੂੰ ਡਿਲੀਟ ਵੀ ਕਰ ਦਿੱਤਾ। ਨਵੀਂ ਨੀਤੀ ਤਹਿਤ ਕੋਵਿਡ-19 ਨਾਲ ਜੁੜੇ ਸਾਰੇ ਅਕੈਡਮਿਕ ਪੇਪਰ ਦਾ ਮੁੜ ਨਿਰੀਖਣ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਪਬਲਿਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਵਾਇਰਸ ਦੇ ਓਰੀਜਨ ਨਾਲ ਜੁੜੇ ਅਧਿਐਨਾਂ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਉਸ ਨੂੰ ਸਰਕਾਰੀ ਅਧਿਕਾਰੀਆਂ ਦੀ ਮਨਜ਼ੂਰੀ ਦੀ ਲੋੜ ਹੋਵੇਗੀ।

ਕੀ ਚੀਨ ਸਰਕਾਰ ਕੋਰੋਨਾ ਵਾਇਰਸ 'ਤੇ ਸੱਚ ਲੁਕਾਉਣਾ ਚਾਹੁੰਦੀ ਹੈ। ਰਿਸਰਚ ਪੇਪਰ ਦੇ ਪ੍ਰਕਾਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਵੇਂ ਅਤੇ ਸਖ਼ਤ ਨਿਯਮ ਲਗਾਏ ਗਏ ਹਨ ਉਸ ਤੋਂ ਤਾਂ ਇਹੀ ਜ਼ਾਹਰ ਹੁੰਦਾ ਹੈ। ਇਹ ਕੋਰੋਨਾ ਵਾਇਰਸ ਮਹਾਮਾਰੀ ਦੇ ਓਰੀਜਨ ਨੂੰ ਲੈ ਕੇ ਬਣੀ ਰਾਏ 'ਤੇ ਕੰਟਰੋਲ ਕਰਨ ਦੀ ਸਰਕਾਰ ਦੀ ਇਕ ਕੋਸ਼ਿਸ਼ ਲੱਗਦੀ ਹੈ। ਇਸ ਵਾਇਰਸ ਨੇ ਹੁਣ ਤੱਕ ਪੂਰੀ ਦੁਨੀਆ ਵਿਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ ਅਤੇ 17 ਲੱਖ ਲੋਕ ਇਨਫੈਕਟਿਡ ਹਨ।

ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਜਨਵਰੀ ਦੇ ਅਖੀਰ ਤੋਂ ਹੀ ਚੀਨੀ ਖੋਜੀ ਕੌਮਾਂਤਰੀ ਮੈਡੀਕਲ ਜਰਨਲਸ ਵਿਚ ਕੋਵਿਡ-19 'ਤੇ ਆਪਣੇ ਅਧਿਐਨ ਪ੍ਰਕਾਸ਼ਿਤ ਕਰ ਰਹੇ ਹਨ। ਕੋਰੋਨਾ ਵਾਇਰਸ ਨਾਲ ਜੁੜੀ ਖੋਜ 'ਤੇ ਚੀਨ ਦੇ ਵਿਗਿਆਨੀਆਂ ਦੇ ਨਾਲ ਕੰਮ ਕਰ ਰਹੇ ਹਾਂਗਕਾਂਗ ਦੇ ਇਕ ਮੈਡੀਕਲ ਐਕਸਪਰਟ ਨੇ ਦੱਸਿਆ ਕਿ ਉਨ੍ਹਾਂ ਦੀ ਕਲੀਨਿਕਲ ਐਨਾਲਿਸਿਸ ਦੇ ਪ੍ਰਕਾਸ਼ਨ ਵਿਚ ਫਰਵਰੀ ਤੱਕ ਅਜਿਹਾ ਕੋਈ ਖਦਸ਼ਾ ਨਹੀਂ ਲਗਾਇਆ ਗਿਆ ਸੀ।

ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਚੀਨੀ ਸ਼ੋਧਕਰਤਾਵਾਂ ਨੇ ਕਿਹਾ ਕਿ ਇਸ ਕਦਮ ਨਾਲ ਦੇਸ਼ ਵਿਚ ਮਹੱਤਵਪੂਰਨ ਵਿਗਿਆਨੀ ਖੋਜ ਪ੍ਰਭਾਵਿਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਵਾਇਰਸ ਨੂੰ ਲੈ ਕੇ ਰਾਏ ਨੂੰ ਕੰਟਰੋਲ ਕਰਨ ਦੀ ਸਰਕਾਰ ਦੀ ਕੋਸ਼ਿਸ਼ ਹੈ ਅਤੇ ਉਹ ਇਹ ਦਿਖਾਉਣਾ ਚਾਹੁੰਦੀ ਹੈ ਕਿ ਵਾਇਰਸ ਦਾ ਜਨਮ ਚੀਨ ਵਿਚ ਨਹੀਂ  ਹੋਇਆ। ਸਿੱਖਿਆ ਮੰਤਰਾਲੇ ਨੇ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਵਾਇਰਸ ਦੇ ਓਰੀਜਨ ਦਾ ਪਤਾ ਲਗਾਉਣ ਸਬੰਧੀ ਅਕਾਦਮਿਕ ਪੇਪਰ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ। ਇਸ ਨੂੰ ਪਬਲਿਸ਼ ਕਰਨ ਲਈ ਕਈ ਪੱਧਰ ਦੀ ਮਨਜ਼ੂਰੀ ਦੀ ਲੋੜ ਹੋਵੇਗੀ।

ਸਭ ਤੋਂ ਪਹਿਲਾਂ ਯੂਨੀਵਰਸਿਟੀ ਦੀ ਅਕਾਦਮਿਕ ਕਮੇਟੀ ਜਾਂਚ ਕਰੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿੱਖਿਆ ਮੰਤਰਾਲੇ ਦੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਨੂੰ ਭੇਜਣਾ ਹੋਵੇਗਾ। ਉਹ ਇਸ ਪੇਪਰ ਨੂੰ ਸਟੇਟ ਕੌਂਸਲ ਇਸ ਦਾ ਨਿਰੀਖਣ ਕਰੇਗਾ। ਇਸ ਤੋਂ ਬਾਅਦ ਹੀ ਟਾਸਕ ਫੋਰਸ ਦੀ ਮਨਜ਼ੂਰੀ ਤੋਂ ਬਾਅਦ ਹੀ ਯੂਨੀਵਰਸਿਟੀ ਇਸ ਨੂੰ ਜਰਨਲ ਵਿਚ ਪਬਲਿਸ਼ ਕਰਨ ਨੂੰ ਭੇਜ ਸਕਦੀ ਹੈ। ਇੰਨੀ ਲੰਬੀ ਚੌੜੀ ਪ੍ਰਕਿਰਿਆ ਤੋਂ ਬਾਅਦ ਸ਼ਾਇਦ ਹੀ ਕਿਸੇ ਖੋਜ ਵਿਚ ਅਧਿਐਨ ਦਾ ਉਤਸ਼ਾਹ ਬਚਿਆ ਰਹਿ ਜਾਵੇਗਾ।

ਕੋਰੋਨਾ ਦਾ ਪਹਿਲਾ ਕੇਸ ਦਸੰਬਰ ਵਿਚ ਵੁਹਾਨ ਵਿਚ ਸਾਹਮਣੇ ਆਇਆ। ਅਜਿਹਾ ਦੱਸਿਆ ਗਿਆ ਹੈ ਕਿ ਇਹ ਵੁਹਾਨ ਦੇ ਸੀਫੂਡ ਮਾਰਕੀਟ ਤੋਂ ਫੈਲਿਆ। ਚੀਨੀ ਅਤੇ ਪੱਛਮੀ ਦੇਸ਼ਾਂ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬੈਟ ਯਾਨੀ ਚਮਗਾਦੜ ਤੋਂ ਪੈਦਾ ਹੋ ਸਕਦਾ ਹੈ ਜੋ ਕਿ ਇਨਸਾਨਾਂ ਵਿਚ ਫੈਲ ਗਿਆ। ਅਜਿਹੀ ਹੀ ਵਜ੍ਹਾ 2002 ਅਤੇ 2003 ਵਿਚ ਫੈਲੇ ਸਾਰਸ ਦੇ ਪਿੱਛੀ ਸੀ। ਹਾਲਾਂਕਿ ਚੀਨੀ ਸੋਸ਼ਲ ਮੀਡੀਆ ਅਤੇ ਇਥੋਂ ਦੀ ਸਰਕਾਰ ਵਾਇਰਸ ਦੀ ਓਰੀਜਨ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।

ਇਥੋਂ ਤੱਕ ਕਿ ਚੀਨੀ ਵਿਦੇਸ਼ ਮੰਤਰਾਲੇ ਨੇ ਇਹ ਦਾਅਵਾ ਤੱਕ ਕਰ ਦਿੱਤਾ ਕਿ ਇਸ ਦਾ ਜਨਮ ਅਮਰੀਕਾ ਵਿਚ ਹੋਇਆ ਹੈ ਅਤੇ ਅਮਰੀਕੀ ਮਿਲਟਰੀ ਨੇ ਚੀਨ ਵਿਚ ਇਸ ਨੂੰ ਫੈਲਾਇਆ ਹੈ। ਉਥੇ ਹੀ ਅਮਰੀਕੀ ਖੁਫੀਆ ਏਜੰਸੀ ਨੇ ਬੀਤੇ ਨਵੰਬਰ ਵਿਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਦੇ ਦੋ ਵਿਗਿਆਨੀਆਂ ਨੂੰ ਅਮਰੀਕਾ ਦੇ ਵੱਖ-ਵੱਖ ਏਅਰਪੋਰਟ 'ਤੇ ਫੜਿਆ ਗਿਆ ਜਿਨ੍ਹਾਂ ਤੋਂ ਸਾਰਸ ਅਤੇ ਮਰਸ ਵਰਗੇ ਵਾਇਰਸ ਦੇ ਸਟ੍ਰੇਨ ਜ਼ਬਤ ਕੀਤੇ ਗਏ ਸਨ।


Sunny Mehra

Content Editor

Related News