'ਕਵਾਡ' 'ਚ ਸ਼ਾਮਲ ਹੋਣ ਸੰਬੰਧੀ ਚੀਨ ਨੇ ਬੰਗਲਾਦੇਸ਼ ਨੂੰ ਦਿੱਤੀ ਚਿਤਾਵਨੀ, ਕਿਹਾ- ਦੋ-ਪੱਖੀ ਸੰਬੰਧਾਂ ਨੂੰ ਹੋਵੇਗਾ ਨੁਕਸਾਨ

Tuesday, May 11, 2021 - 05:34 PM (IST)

'ਕਵਾਡ' 'ਚ ਸ਼ਾਮਲ ਹੋਣ ਸੰਬੰਧੀ ਚੀਨ ਨੇ ਬੰਗਲਾਦੇਸ਼ ਨੂੰ ਦਿੱਤੀ ਚਿਤਾਵਨੀ, ਕਿਹਾ- ਦੋ-ਪੱਖੀ ਸੰਬੰਧਾਂ ਨੂੰ ਹੋਵੇਗਾ ਨੁਕਸਾਨ

ਢਾਕਾ (ਭਾਸ਼ਾ): ਚੀਨ ਨੇ ਬੰਗਲਾਦੇਸ਼ ਨੂੰ ਅਮਰੀਕਾ ਦੀ ਅਗਵਾਈ ਵਾਲੇ ਕਵਾਡ ਗਠਜੋੜ ਵਿਚ ਸ਼ਾਮਲ ਹੋਣ ਸੰਬੰਧੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਢਾਕਾ ਦੇ ਇਸ ਬੀਜਿੰਗ ਵਿਰੋਧੀ 'ਕਲੱਬ' ਮਤਲਬ ਕਵਾਡ ਦਾ ਹਿੱਸਾ ਬਣਨ 'ਤੇ ਦੋ-ਪੱਖੀ ਸੰਬੰਧਾਂ ਨੂੰ ਭਾਰੀ ਨੁਕਸਾਨ ਹੋਵੇਗਾ। ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗ ਦੀ ਯਾਤਰਾ ਦੇ ਬਾਅਦ ਬੰਗਲਾਦੇਸ਼ ਵਿਚ ਚੀਨ ਦੇ ਰਾਜਦੂਤ ਲੀ ਜਿਮਿੰਗ ਦੀ ਇਹ ਅਚਾਨਕ ਚਿਤਾਵਨੀ ਸਾਹਮਣੇ ਆਈ ਹੈ।

ਗੌਰਤਲਬ ਹੈ ਕਿ 27 ਅਪ੍ਰੈਲ ਨੂੰ ਫੇਂਗ ਬੰਗਲਾਦੇਸ਼ ਦੀ ਯਾਤਰਾ 'ਤੇ ਆਏ ਸਨ। ਇਸ ਦੌਰਾਨ ਉਹਨਾਂ ਨੇ ਰਾਸ਼ਟਰਪਤੀ ਅਬਦੁੱਲ ਹਾਮਿਦ ਨੂੰ ਕਿਹਾ ਸੀ ਕਿ ਬੀਜਿੰਗ ਅਤੇ ਢਾਕਾ ਨੂੰ ਦੱਖਣ ਏਸ਼ੀਆ ਵਿਚ 'ਮਿਲਟਰੀ ਗਠਜੋੜ' ਬਣਾਉਣ ਅਤੇ 'ਦਬਦਬਾਵਾਦ' ਕਾਇਮ ਕਰਨ ਵਿਚ ਲੱਗੀਆਂ ਬਾਹਰੀ ਤਾਕਤਾਂ ਨੂੰ ਰੋਕਣਾ ਚਾਹੀਦਾ ਹੈ। ਡਿਪਲੋਮੈਟਿਕ ਕੌਰੇਸਪੋਂਡੇਟ ਐਸੋਸੀਏਸ਼ਨ, ਬੰਗਲਾਦੇਸ਼ ਵੱਲੋਂ ਸੋਮਵਾਰ ਨੂੰ ਆਯੋਜਿਤ ਡਿਜੀਟਲ ਬੈਠਕ ਵਿਚ ਲੀ ਨੇ ਕਿਹਾ,''ਬੰਗਲਾਦੇਸ਼ ਲਈ ਚਾਰ ਦੇਸ਼ਾਂ ਦੇ ਇਸ ਛੋਟੇ ਕਲੱਬ (ਕਵਾਡ) ਵਿਚ ਸ਼ਾਮਲ ਹੋਣਾ ਨਿਸ਼ਚਿਤ ਤੌਰ 'ਤੇ ਸਹੀ ਵਿਚਾਰ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਦੋ-ਪੱਖੀ ਸੰਬੰਧਾਂ ਨੂੰ ਭਾਰੀ ਨੁਕਸਾਨ ਪਹੁੰਚੇਗਾ।'' ਉਹਨਾਂ ਨੇ ਕਿਹਾ ਕਿ ਕਵਾਡ ਇਕ ਛੋਟਾ ਕੁਲੀਨ ਸਮੂਹ ਹੈ ਜੋ ਚੀਨ ਦੇ ਵਿਰੁੱਧ ਕੰਮ ਕਰ ਰਿਹਾ ਹੈ। 

PunjabKesari

ਚੀਨ ਦੇ ਰਾਜਦੂਤ ਇਸ ਵਿਵਾਦਿਤ ਬਿਆਨ 'ਤੇ ਬੰਗਲਾਦੇਸ਼ ਗੁਟ-ਨਿਰਪੇਖ ਅਤੇ ਸੰਤੁਲਿਤ ਵਿਦੇਸ਼ ਨੀਤੀ ਦੀ ਪਾਲਣਾ ਕਰਦੇ ਹਨ ਅਤੇ ਉਹ ਖੁਦ ਤੈਅ ਕਰਨਗੇ ਕਿ ਇਹਨਾਂ ਸਿਧਾਂਤਾਂ ਦੇ ਮੁਤਾਬਕ ਕੀ ਕੀਤਾ ਜਾਣਾ ਚਾਹੀਦਾ ਹੈ। ਮੋਮਿਨ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਅਸੀਂ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਹਾਂ। ਅਸੀਂ ਆਪਣੀ ਵਿਦੇਸ਼ ਨੀਤੀ ਖੁਦ ਤੈਅ ਕਰਦੇ ਹਾਂ। ਭਾਵੇਂਕਿ ਕੋਈ ਦੇਸ਼ ਆਪਣਾ ਰੁੱਖ ਦੱਸ ਸਕਦਾ ਹੈ।'' ਵਿਦੇਸ਼ ਮੰਤਰੀ ਨੇ ਕਿਹਾ,''ਚੀਨੀ ਰਾਜਦੂਤ ਇਕ ਦੇਸ਼ ਦੀ ਨੁਮਾਇੰਦਗੀ ਕਰਦੇ ਹਨ। ਉਹ ਜੋ ਕਹਿਣਾ ਚਾਹੁੰਦੇ ਹਨ ਕਹਿ ਸਕਦੇ ਹਨ। ਹੋ ਸਕਦਾ ਹੈ ਕਿ ਉਹ ਅਜਿਹਾ (ਬੰਗਲਾਦੇਸ਼ ਦਾ ਕਵਾਡ ਵਿਚ ਸ਼ਾਮਲ ਹੋਣਾ) ਨਾ ਚਾਹੁੰਦੇ ਹੋਣ।'' ਨਾਲ ਹੀ ਮੋਮਿਨ ਨੇ ਕਿਹਾ ਕਿ ਹੁਣ ਤੱਕ ਕਵਾਡ ਦੇ ਕਿਸੇ ਵੀ ਮੈਂਬਰ ਨੇ ਬੰਗਲਾਦੇਸ਼ ਨਾਲ ਸੰਪਰਕ ਨਹੀਂ ਕੀਤਾ ਹੈ।ਸਮਾਚਾਰ ਏਜੰਸੀ ਯੂਨਾਈਟਿਡ ਨਿਊਜ਼ ਆਫ ਬੰਗਲਾਦੇਸ਼ (ਯੂ.ਐੱਨ.ਬੀ.) ਨੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਰਾਜਦੂਤ ਨੇ ਜਲਦਬਾਜ਼ੀ ਵਿਚ ਇਹ ਟਿੱਪਣੀ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਮੂਲ ਦੇ ਸ਼ਖਸ 'ਤੇ ਮਾਂ ਦਾ ਕਤਲ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਸੋਮਵਾਰ ਨੂੰ ਹੋਈ ਬੈਠਕ ਦੌਰਾਨ ਚੀਨੀ ਰਾਜਦੂਤ ਨੇ ਤੀਸਤਾ ਨਦੀ ਪ੍ਰਬੰਧਨ ਪ੍ਰਾਜੈਕਟ 'ਤੇ ਬੰਗਲਾਦੇਸ਼ ਦੀਆਂ ਕੋਸ਼ਿਸ਼ਾਂ ਨੂੰ ਚੀਨ ਦਾ ਸਮਰਥਨ ਮਿਲਣ ਦੀ ਸੰਭਾਵਨਾ ਵੀ ਜਤਾਈ। ਬੰਗਲਾਦੇਸ਼ ਦੀ ਸਰਕਾਰ ਨੇ ਇਸ ਪ੍ਰਾਜੈਕਟ ਵਿਚ ਚੀਨ ਨੂੰ ਸ਼ਾਮਲ ਕਰਨ ਸੰਬੰਧੀ ਰਸਮੀ ਤੌਰ 'ਤੇ ਕੋਈ ਪ੍ਰਸਤਾਵ ਪੇਸ਼ ਨਹੀਂ ਕੀਤਾ ਹੈ। ਲੀ ਨੇ ਇਹਨਾਂ ਚਿੰਤਾਵਾਂ ਨੂੰ ਖਾਰਿਜ ਕੀਤਾ ਕਿ ਪਾਣੀ ਵੰਡ ਨੂੰ ਲੈ ਕੇ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਵਿਵਾਦ ਦਾ ਪ੍ਰਾਜੈਕਟ 'ਤੇ ਪ੍ਰਭਾਵ ਪਵੇਗਾ। ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਕ ਸਾਂਝੀ ਨਦੀ ਦੇ ਹੇਠਲੇ ਹਿੱਸੇ 'ਤੇ ਇਸ ਤਰ੍ਹਾਂ ਦੇ ਪ੍ਰਾਜੈਕਟ ਸ਼ੁਰੂ ਕਰਨਾ ਬੰਗਲਾਦੇਸ਼ੀ ਲੋਕਾਂ ਦਾ ਵੈਧ ਅਧਿਕਾਰ ਹੈ। ਲੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਜੇਕਰ ਉਹ ਉੱਪਰੀ ਹਿੱਸੇ ਵਿਚ ਕੁਝ ਬਣਾਉਂਦਾ ਹੈ ਤਾਂ ਉਸ ਨੂੰ ਹੇਠਲੇ ਹਿੱਸੇ ਦੇ ਆਲੇ-ਦੁਆਲੇ ਰਹਿੰਦੇ ਦੇਸ਼ਾਂ ਤੋਂ ਰਾਏ ਲੈਣੀ ਹੋਵੇਗੀ ਪਰ ਜੇਕਰ ਤੁਸੀਂ ਹੇਠਲੇ ਹਿੱਸੇ ਵਿਚ ਪ੍ਰਾਜੈਕਟ ਸ਼ੁਰੂ ਕਰ ਰਹੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਸੰਵੇਦਨਸ਼ੀਲ ਮੁੱਦਾ ਹੈ।

ਜਾਣੋ ਕਵਾਡ ਦੇ ਬਾਰੇ ਵਿਚ
ਕਵਾਡੀਲੇਟਰਲ ਸਿਕਓਰਿਟੀ ਡਾਇਲਾਗ ਨੂੰ ਸੰਖੇਪ ਵਿਚ ਕਵਾਡ ਕਿਹਾ ਜਾਂਦਾ ਹੈ। ਇਸ ਦਾ ਗਠਨ ਸਾਲ 2007 ਵਿਚ ਕੀਤਾ ਗਿਆ ਸੀ।ਇਸ ਵਿਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ। 


author

Vandana

Content Editor

Related News