ਚੀਨ ਨੇ ਤਾਲਿਬਾਨ ਨੂੰ ਅੱਤਵਾਦੀ ਸੰਗਠਨਾਂ ਨਾਲ ਸੰਬੰਧਾਂ ਨੂੰ ਸਥਾਈ ਤੌਰ ''ਤੇ ਖਤਮ ਕਰਨ ਨੂੰ ਕਿਹਾ
Wednesday, Sep 01, 2021 - 01:54 AM (IST)
ਬੀਜਿੰਗ-ਚੀਨ ਨੇ ਮੰਗਲਵਾਰ ਨੂੰ ਤਾਲਿਬਾਨ ਨੂੰ ਅੱਤਵਾਦੀ ਸੰਗਠਨਾਂ ਨਾਲ ਸੰਬੰਧਾਂ ਨੂੰ ਸਥਾਈ ਤੌਰ 'ਤੇ ਖਤਮ ਕਰਨ, ਇਕ ਖੁੱਲ੍ਹੀ, ਸਮਾਵੇਸ਼ੀ ਸਰਕਾਰ ਬਣਾਉਣ ਅਤੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਲਈ ਉਦਾਰਵਾਦੀ ਨੀਤੀਆਂ ਅਪਣਾਉਣ ਨੂੰ ਕਿਹਾ। ਅਮਰੀਕੀ ਫੌਜੀਆਂ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਅਮਰੀਕਾ ਦੇ ਦੋ ਦਹਾਕੇ ਪੁਰਾਣੇ ਯੁੱਧ ਦਾ ਖਾਤਮਾ ਹੋ ਗਿਆ। ਇਸ ਤੋਂ ਬਾਅਦ ਤਾਲਿਬਾਨ ਨੇ ਕਾਬੁਲ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਸਾਡਾ ਮਿਸ਼ਨ ਸਫਲ ਰਿਹਾ, ਮਨੁੱਖੀ ਅਧਿਕਾਰਾਂ ਲਈ ਲੜਦੇ ਰਹਾਂਗੇ : ਜੋਅ ਬਾਈਡੇਨ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਮੰਗਲਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ 'ਚ ਗੁਆਂਢੀ ਦੇਸ਼ 'ਚ ਅਮਰੀਕੀ ਫੌਜੀ ਦਖ਼ਲਅੰਦਾਜ਼ੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਵਿਦੇਸ਼ੀ ਫੌਜੀ ਦਖ਼ਲਅੰਦਾਜ਼ੀ ਤੋਂ ਮੁਕਤ ਹੋ ਗਿਆ ਹੈ ਅਤੇ ਅਫਗਾਨ ਲੋਕ ਸ਼ਾਂਤੀ ਅਤੇ ਮੁੜ ਨਿਰਮਾਣ ਲਈ ਇਕ ਸ਼ੁਰੂਆਤੀ ਪੜਾਅ 'ਤੇ ਖੜੇ ਹਨ। ਹਾਲਾਂਕਿ, ਇਹ ਪੁੱਛੇ ਜਾਣ 'ਤੇ ਕਿ ਚੀਨ ਤਾਲਿਬਾਨ ਨੂੰ ਦੇਸ਼ 'ਚ ਇਕ ਗੈਰ ਸਰਕਾਰ ਵਜੋਂ ਮਾਨਤਾ ਦੇਣ ਲਈ ਤਿਆਰ ਹੈ, ਵਾਂਗ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਫਗਾਨਿਸਤਾਨ ਇਕ ਖੁੱਲ੍ਹੀ ਅਤੇ ਸਮਾਵੇਸ਼ੀ ਸਰਕਾਰ ਬਣਾ ਸਕਦਾ ਹੈ।
ਇਹ ਵੀ ਪੜ੍ਹੋ : ਫਰਿਜ਼ਨੋ ਰੈੱਡ ਕਰਾਸ ਦੇ ਵਲੰਟੀਅਰ ਤੂਫ਼ਾਨ ਇਡਾ ਦੇ ਮੱਦੇਨਜ਼ਰ ਸਹਾਇਤਾ ਲਈ ਪਹੁੰਚੇ ਲੁਈਸਿਆਨਾ
ਉਦਾਰਵਾਦੀ ਅਤੇ ਘਰੇਲੂ, ਵਿਦੇਸ਼ੀ ਨੀਤੀਆਂ ਦਾ ਪਾਲਣ ਕਰ ਸਕਦਾ ਹੈ, ਹਰੇਕ ਤਰ੍ਹਾਂ ਦੇ ਅੱਤਵਾਦ ਦਾ ਮੁਕਾਬਲਾ ਕਰ ਸਕਦਾ ਹੈ। ਵਾਂਗ ਨੇ ਕਿਹਾ ਕਿ ਚੀਨ ਅਫਗਾਨਿਸਤਾਨ ਦੀ ਪ੍ਰਭੂਸੱਤਾ ਦਾ ਸਨਮਾਨ ਕਰਦਾ ਹੈ ਅਤੇ ਉਸ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਤੱਥ ਦੱਸਦੇ ਹਨ ਕਿ ਆਰਥਿਕ ਵਿਕਾਸ ਨੂੰ ਸਾਕਾਰ ਕਰਨ ਲਈ ਸਾਨੂੰ ਇਕ ਖੁੱਲ੍ਹੇ ਸਮਾਵੇਸ਼ੀ ਰਾਜਨੀਤਿਕ ਢਾਂਚੇ, ਉਦਾਰ ਵਿਦੇਸ਼ੀ ਅਤੇ ਘਰੇਲੂ ਨੀਤੀਆਂ ਨੂੰ ਲਾਗੂ ਕਰਨ ਅਤੇ ਸਾਰੇ ਰੂਪਾਂ 'ਚ ਅੱਤਵਾਦੀ ਸਮੂਹਾਂ ਤੋਂ ਮੁਕਤ ਹੋਣ ਦੀ ਲੋੜ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।