ਚੀਨ 'ਚ ਮਹਿਲਾ ਨੇ ਬੇਟੀ ਦੇ ਪੜ੍ਹਨ ਲਈ ਬਣਾਇਆ ਐਂਟੀ-ਕੋਰੋਨਾਵਾਇਰਸ ਟੈਂਟ

Friday, Feb 21, 2020 - 10:38 AM (IST)

ਚੀਨ 'ਚ ਮਹਿਲਾ ਨੇ ਬੇਟੀ ਦੇ ਪੜ੍ਹਨ ਲਈ ਬਣਾਇਆ ਐਂਟੀ-ਕੋਰੋਨਾਵਾਇਰਸ ਟੈਂਟ

ਬੀਜਿੰਗ (ਬਿਊਰੋ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦੀ ਦਹਿਸ਼ਤ ਫੈਲੀ ਹੋਈ ਹੈ।ਇਸ ਦਹਿਸ਼ਤ ਕਾਰਨ ਇੱਥੇ ਸਕੂਲ, ਕਾਲੇਜ, ਬਾਜ਼ਾਰ, ਦਫਤਰ ਅਤੇ ਟਰਾਂਸਪੋਰਟ ਆਦਿ ਬੰਦ ਹਨ। ਲੋਕ ਘਰਾਂ ਵਿਚ ਕੈਦ ਹਨ ਅਤੇ ਉੱਥੋਂ ਹੀ ਕੰਮ ਕਰ ਰਹੇ ਹਨ। ਇੱਥੇ ਲੋਕ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਾਫੀ ਚਿੰਤਤ ਹਨ। ਇਸ ਚਿੰਤਾ ਵਿਚ ਇਕ ਮਹਿਲਾ ਨੇ ਆਪਣੀ 7 ਸਾਲ ਦੀ ਬੇਟੀ ਦੀਆਂ ਆਨਲਾਈਨ ਕਲਾਸਾਂ ਲਈ ਘਰੋਂ ਬਾਹਰ ਐਂਟੀ-ਕੋਰੋਨਾਵਾਇਰਸ ਟੈਂਟ ਬਣਾ ਦਿੱਤਾ। ਇਹ ਨਜ਼ਾਰਾ ਹੁਬੇਈ ਸੂਬੇ ਦੇ ਦੂਰ-ਦੁਰਾਡੇ ਪਿੰਡ ਵਿਚ ਦੇਖਣ ਨੂੰ ਮਿਲਿਆ। 

PunjabKesari
ਅਸਲ ਵਿਚ ਘਰ ਦੇ ਅੰਦਰ ਨੈੱਟਵਰਕ ਠੀਕ ਢੰਗ ਨਾਲ ਨਹੀਂ ਆ ਰਿਹਾ ਸੀ। ਇਸ ਲਈ ਮਹਿਲਾ ਨੇ ਆਪਣੀ ਬੇਟੀ ਲਈ ਘਰ ਦੇ ਬਾਹਰ ਟੈਂਟ ਲਗਾ ਕੇ ਅਸਥਾਈ ਕਲਾਸ ਰੂਮ ਬਣਾ ਦਿੱਤਾ। ਮਹਿਲਾ ਨੇ ਬਾਂਸ ਅਤੇ ਪਲਾਸਟਿਕ ਸ਼ੀਟ ਦੀ ਵਰਤੋਂ ਨਾਲ ਇਹ ਟੈਂਟ ਬਣਾਇਆ। ਹੁਣ ਉਸ ਦੀ ਬੇਟੀ ਬੀ ਮੇਨਗੀ ਰੋਜ਼ ਇੱਥੇ ਬੈਠ ਕੇ ਬਿਨਾਂ ਕਿਸੇ ਰੁਕਾਵਟ ਦੇ ਆਨਲਾਈਨ ਕਲਾਸ ਵਿਚ ਪੜ੍ਹਾਈ ਕਰਦੀ ਹੈ।

PunjabKesari
ਕੋਰੋਨਾਵਾਇਰਸ ਤੋਂ ਬਚਣ ਲਈ ਲੋਕ ਕੁਝ ਇਸੇ ਤਰ੍ਹਾਂ ਦੇ ਅਜੀਬ ਤਰੀਕੇ ਅਪਨਾ ਰਹੇ ਹਨ। ਸਿਚੁਆਨ ਸੂਬੇ ਦੇ ਸ਼ਹਿਰ ਲੁਜੋਹੁ ਵਿਚ ਇਕ ਮਹਿਲਾ ਇਸ ਵਾਇਰਸ ਤੋਂ ਬਚਣ ਲਈ ਇਕ ਵੱਡੇ ਜਿਰਾਫ ਜਿਹੇ ਆਕਾਰ ਦਾ ਪਹਿਰਾਵਾ ਪਾ ਕੇ ਘੁੰਮ ਰਹੀ ਹੈ। ਪਿਛਲੇ ਦਿਨੀਂ ਇਕ ਹਸਪਤਾਲ ਵਿਚ ਇਹ ਮਹਿਲਾ ਜਿਰਾਫ ਵਰਗਾ ਪਹਿਰਾਵਾ ਪਾ ਕੇ ਪਹੁੰਚੀ, ਜਿੱਥੇ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤਾ।

PunjabKesari

ਮਹਿਲਾ ਹਸਪਤਾਲ ਵਿਚ ਆਪਣੇ ਪਿਤਾ ਨੂੰ ਮਿਲਣ ਲਈ ਆਈ ਸੀ। ਉਸ ਨੇ ਕਿਹਾ,''ਲੋਕ ਮੇਰੇ ਬਾਰੇ ਕੀ ਸੋਚਦੇ ਹਨ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉੱਧਰ ਚੀਨ ਵਿਚ ਕੋਰੋਨਾਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 2,236 ਪਹੁੰਚ ਚੁੱਕੀ ਹੈ ਅਤੇ 75 ਹਜ਼ਾਰ ਤੋਂ ਵੱਧ ਪੀੜਤ ਹਨ। 


author

Vandana

Content Editor

Related News