ਤਾਈਵਾਨ-ਬ੍ਰਿਟੇਨ ਟਰੇਡ ਵਾਰਤਾ ਤੋਂ ਨਾਰਾਜ਼ ਚੀਨ, ਜਿਨਪਿੰਗ ਨੇ ਕਿਹਾ- ‘ਯੁੱਧ ਲਈ ਤਿਆਰ ਰਹੇ ਫੌਜ’

11/09/2022 3:02:05 PM

ਬੀਜਿੰਗ (ਬਿਊਰੋ)– ਤਾਈਵਾਨ ਤੇ ਬ੍ਰਿਟੇਨ ਵਿਚਾਲੇ ਚੱਲ ਰਹੀ ਟਰੇਡ ਵਾਰਤਾ ਵਿਚਾਲੇ ਨਾਰਾਜ਼ ਚੀਨ ਨੇ ਆਪਣੀ ਫੌਜ ਨੂੰ ਯੁੱਧ ਲਈ ਤਿਆਰ ਰਹਿਣ ਲਈ ਕਿਹਾ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੀ ‘ਤੇਜ਼ੀ ਨਾਲ ਅਸਥਿਰ ਤੇ ਅਨਿਸ਼ਚਿਤ’ ਸੁਰੱਖਿਆ ਦਾ ਹਵਾਲਾ ਦਿੰਦਿਆਂ ਮੰਗਲਵਾਰ ਨੂੰ ਕਿਹਾ ਹੈ ਕਿ ਚੀਨ ਯੁੱਧ ਦੀ ਤਿਆਰੀ ’ਤੇ ਧਿਆਨ ਕੇਂਦਰਿਤ ਕਰੇਗਾ।

ਸਟੇਟ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਹੈ ਕਿ ਬੀਜਿੰਗ ਆਪਣੇ ਫੌਜੀ ਪ੍ਰੀਖਣ ਤੇ ਕਿਸੇ ਵੀ ਯੁੱਧ ਦੀ ਤਿਆਰੀ ਨੂੰ ਮਜ਼ਬੂਤ ਕਰੇਗਾ। ਚੀਨ ਦੇ ਰਾਸ਼ਟਰਪਤੀ ਦੇ ਇਸ ਬਿਆਨ ਨੂੰ ਤਾਈਵਾਨ ’ਤੇ ਹਮਲੇ ਹੋਣ ਦੇ ਸੰਕੇਤ ਦੇ ਤੌਰ ’ਤੇ ਦੇਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿਓਲ: ਉੱਤਰੀ ਕੋਰੀਆ ਨੇ ਪੂਰਬੀ ਸਾਗਰ 'ਚ ਬੈਲਿਸਟਿਕ ਮਿਜ਼ਾਈਲ ਦਾਗੀ

ਤਾਈਵਾਨ ਨੂੰ ਲੈ ਕੇ ਚੀਨ ਆਪਣਾ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਨਾਲ ਹੀ ਚੀਨ ਨੇ ਲੋੜ ਪੈਣ ’ਤੇ ਤਾਈਵਾਨ ’ਤੇ ਹਥਿਆਰਾਂ ’ਤੇ ਜ਼ੋਰ ’ਤੇ ਕਬਜ਼ਾ ਕਰਨ ਦੀ ਧਮਕੀ ਵੀ ਦਿੱਤੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਦੇਸ਼ ਦੀ ਸੁਰੱਖਿਆ ਅਸਥਿਰ ਹੁੰਦੀ ਜਾ ਰਹੀ ਹੈ। ਇਹ ਬਹੁਤ ਹੀ ਅਨਿਸ਼ਚਿਤ ਹੈ।

ਅਜਿਹੇ ’ਚ ਯੁੱਧ ਹੀ ਇਕੋ-ਇਕ ਟੀਚਾ ਹੋ ਸਕਦਾ ਹੈ ਤੇ ਅਸੀਂ ਖ਼ੁਦ ਨੂੰ ਇਸ ਲਈ ਤਿਆਰ ਕਰਨਾ ਹੈ। ਸੀ. ਸੀ. ਟੀ. ਵੀ. ਨੇ ਜਿਨਪਿੰਗ ਦੇ ਹਵਾਲੇ ਤੋਂ ਕਿਹਾ ਹੈ ਕਿ ਚੀਨ ਹੁਣ ਆਪਣੀ ਫੌਜ ’ਚ ਵੱਡਾ ਵਿਸਥਾਰ ਕਰ ਰਿਹਾ ਹੈ। ਉਥੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਮਿਲਟਰੀ ਟ੍ਰੇਨਿੰਗ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਕਿ ਦੇਸ਼ ਕਿਸੇ ਵੀ ਯੁੱਧ ਲਈ ਤਿਆਰ ਰਹਿਣ। ਦੇਸ਼ ਤਕਨੀਕੀ ਤੌਰ ’ਤੇ ਆਤਮ ਨਿਰਭਰ ਬਣੇ ਤੇ ਇੰਨਾ ਸਮਰੱਥ ਹੋਵੇ ਕਿ ਉਹ ਵਿਦੇਸ਼ਾਂ ’ਚ ਵੀ ਚੀਨ ਦੇ ਹਿੱਤਾਂ ਦੀ ਰੱਖਿਆ ਕਰ ਸਕਣ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News