ਚੀਨ ਅਤੇ ਪਾਕਿਸਤਾਨ ਨੇ ਮਹੱਤਵਪੂਰਨ ਸਮਝੌਤੇ ''ਤੇ ਕੀਤਾ ਹਸਤਾਖ਼ਰ

07/01/2022 11:55:07 AM

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀਰਵਾਰ ਨੂੰ ਚੀਨ ਦੇ ਨਾਲ ਗਹਿਰਾਉਂਦੇ ਆਰਥਿਕ ਸਹਿਯੋਗ ਨੂੰ ਪਾਕਿਸਤਾਨ ਦੀ ਸਮਾਜਿਕ-ਆਰਥਿਕ ਵਾਧੇ ਦੇ ਲਈ ਮਹੱਤਵਪੂਰਨ ਦੱਸਿਆ। ਸ਼ਿੰਹੁਆ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦਫ਼ਤਰ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ 'ਚ ਦੱਸਿਆ ਕਿ ਚੀਨ ਦੀਆਂ ਕੰਪਨੀਆਂ ਦੀ ਅਗਵਾਈ ਦੇ ਨਾਲ ਬੈਠਕ ਦੌਰਾਨ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਨੂੰ ਬਦਲਾਅਕਾਰੀ ਪ੍ਰਾਜੈਕਟ ਬਣਾਇਆ।
ਸ਼ਰੀਫ ਨੇ ਚੀਨ ਦੀ ਕੰਪਨੀਆਂ ਨੂੰ ਪਾਕਿਸਤਾਨ 'ਚ ਵਿਸ਼ੇਸ਼ ਤੌਰ 'ਤੇ ਸੌਰ ਊਰਜਾ ਖੇਤਰ 'ਚ ਨਿਵੇਸ਼ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨਿਵੇਸ਼ ਲਈ ਖੁੱਲ੍ਹਿਆ ਹੋਇਆ ਹੈ ਅਤੇ ਨਿਵੇਸ਼ਕਾਂ ਨੂੰ ਅੱਗੇ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਸੀ.ਪੀ.ਈ.ਸੀ. ਨੂੰ 2013 'ਚ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਪਾਕਿਸਤਾਨ ਦੇ ਗਵਾਦਰ ਪੋਰਟ ਨੂੰ ਉੱਤਰ-ਪੱਛਮੀ ਚੀਨ ਦੇ ਝਿੰਜਿਯਾਂਗ ਉਈਗਰ ਸਵਾਇਤ ਖੇਤਰ 'ਚ ਕਾਸ਼ਗਰ ਨਾਲ ਜੁੜਣ ਵਾਲਾ ਇਕ ਗਲਿਆਰਾ ਹੈ। ਇਹ ਦੋਵਾਂ ਦੇਸ਼ਾਂ ਦੇ ਵਿਚਾਲੇ ਊਰਜਾ ਆਵਾਜਾਈ ਅਤੇ ਉਦਯੋਗਿਕ ਖੇਤਰਾਂ 'ਚ ਸਹਿਯੋਗ ਨੂੰ ਸਮਰੱਥ ਬਣਾਉਂਦਾ ਹੈ।


Aarti dhillon

Content Editor

Related News